ਪੰਜਾਬ ‘ਚ ਥਮਿਆ ਚੋਣ ਪ੍ਰਚਾਰ : 20 ਨਵੰਬਰ ਨੂੰ ਚਾਰ ਸੀਟਾਂ ‘ਤੇ ਵੋਟਿੰਗ, ਜਾਣੋ ਪੂਰੀ ਜਾਣਕਾਰੀ

Updated On: 

18 Nov 2024 19:03 PM

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਅੱਜ ਸ਼ਾਮ 6 ਵਜੇ ਤੋਂ ਬਾਅਦ ਇਨ੍ਹਾਂ ਸੀਟਾਂ 'ਤੇ ਪ੍ਰਚਾਰ ਥਮ ਗਿਆ ਹੈ। ਇਨ੍ਹਾਂ 4 ਸੀਟਾਂ ਵਿੱਚ ਗਿੱਦੜ੍ਹਬਾਹਾ ਵਿਧਾਨ ਸਭਾ ਸੀਟ ਇਸ ਵੇਲੇ ਸਿਆਸੀ ਪਾਰਟੀਆਂ ਲਈ ਵਕਾਰ ਸਵਾਲ ਬਣੀ ਹੋਈ ਹੈ। ਇਨ੍ਹਾਂ ਸੀਟਾਂ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਚੋਣਾਂ ਨਹੀਂ ਲੜ ਰਹੀ।

ਪੰਜਾਬ ਚ ਥਮਿਆ ਚੋਣ ਪ੍ਰਚਾਰ : 20 ਨਵੰਬਰ ਨੂੰ ਚਾਰ ਸੀਟਾਂ ਤੇ ਵੋਟਿੰਗ, ਜਾਣੋ ਪੂਰੀ ਜਾਣਕਾਰੀ

ਜ਼ਿਮਨੀ ਚੋਣਾਂ ਨੂੰ ਲੈ ਕੇ ਸੁਰੱਖਿਆ ਸਖ਼ਤ ਸੁਰੱਖਿਆ ਪ੍ਰਬੰਧ, 17 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਤੈਨਾਤ, CCTV ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਜ਼ਰ

Follow Us On

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ‘ਤੇ 20 ਨਵੰਬਰ ਨੂੰ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਵੇਗੀ। ਅੱਜ ਚੋਣ ਪ੍ਰਚਾਰ ਦਾ ਆਖਿਰੀ ਦਿਨ ਸੀ। ਸ਼ਾਮ 6 ਵਜੇ ਤੋਂ ਬਾਅਦ ਇਨ੍ਹਾਂ ਸੀਟਾਂ ਤੇ ਚੋਣ ਪ੍ਰਚਾਰ ਥਮ ਗਿਆ ਹੈ। ਦੱਸ ਦਈਏ ਕਿ 20 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਇਸ ਦੌਰਾਨ ਡੇਰਾ ਬਾਬਾ ਨਾਨਕ, ਗਿੱਦੜ੍ਹਬਾਹਾ, ਬਰਨਾਲਾ ਅਤੇ ਹੁਸ਼ਿਆਰਪੁਰ ਦੇ ਚੱਬੇਵਾਲ ਦੇ ਲੋਕ ਆਪਣੀ ਵੋਟ ਹੱਕ ਦੀ ਵਰਤੋ ਕਰ ਸਕਣਗੇ।

ਇਨ੍ਹਾਂ 4 ਸੀਟਾਂ ਵਿੱਚ ਗਿੱਦੜ੍ਹਬਾਹਾ ਵਿਧਾਨ ਸਭਾ ਸੀਟ ਇਸ ਵੇਲੇ ਸਿਆਸੀ ਪਾਰਟੀਆਂ ਲਈ ਵਕਾਰ ਸਵਾਲ ਬਣੀ ਹੋਈ ਹੈ। ਇਨ੍ਹਾਂ ਸੀਟਾਂ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਚੋਣਾਂ ਨਹੀਂ ਲੜ ਰਹੀ।

ਸਿਆਸੀ ਅਖਾੜੇ ‘ਚ 45 ਉਮੀਦਵਾਰ

ਸੂਬੇ ਦੀਆਂ ਚਾਰ ਵਿਧਾਨ ਸਭਾ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਕੁੱਲ 45 ਉਮੀਦਵਾਰ ਹਿੱਸਾ ਲੈ ਰਹੇ ਹਨ। ਦੱਸ ਦਈਏ ਕਿ ਹੌਟ ਸੀਟ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਤੋਂ ਸਭ ਤੋਂ ਜ਼ਿਆਦਾ ਉਮੀਦਵਾਰ ਸਿਆਸ ਅਖਾੜੇ ਵਿੱਚ ਉਤਰੇ ਹਨ। ਜਦਕਿ ਬਰਨਾਲਾ ਚ 11 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਤੋਂ ਸਭ ਤੋਂ ਘੱਟ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਚੋਣ ਮੈਦਾਨ ਵਿੱਚ ਉਤਰੇ ਸਿਆਸੀ ਆਗੂ

ਸੂਬੇ ਦੀਆਂ ਇਨ੍ਹਾਂ 4 ਵਿਧਾਨ ਸਭਾ ਸੀਟਾਂ ਲਈ ਸਾਰੇ ਸਿਆਸੀ ਆਗੂ ਸਿਆਸੀ ਮੈਦਾਨ ਵਿੱਚ ਉਤਰੇ ਹੋਏ ਹਨ। ਉਮੀਦਵਾਰਾਂ ਦੇ ਸਮਰਥਨ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਿਵੰਦ ਕੇਜਰੀਵਾਲ ਵੱਲੋਂ ਸਾਰੀਆਂ ਸੀਟਾਂ ਤੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਰਹੇ। ਉਥੇ ਹੀ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂ ਵੀ ਸਿਆਸੀ ਅਖਾੜੇ ਵਿੱਚ ਨਜ਼ਰ ਆਏ।

ਉਥੇ ਹੀ ਸੂਬੇ ਦੀ ਹੌਟ ਸੀਟ ਬਣੀ ਗਿੱਦੜ੍ਹਬਾਹਾ ਸੀਟ ਲਈ ਬੀਜੇਪੀ ਦੇ ਵੱਡੇ ਆਗੂ ਨਜ਼ਰ ਨਹੀਂ ਆਏ। ਪਰ ਗਿੱਦੜ੍ਹਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕਾਫੀ ਸਰਗਰਮ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਦੇ ਕਈ ਵੀਡੀਓ ਵੀ ਵਾਇਰਲ ਹੋਈ, ਜਿਨ੍ਹਾਂ ਵਿੱਚ ਇੱਕ ਵੀਡੀਓ ਵਿੱਚ ਉਹ ਲੋਕਾਂ ਨੂੰ ਨੌਕਰੀ ਦਾ ਵਾਅਦਾ ਕਰਦੇ ਨਜ਼ਰ ਆ ਰਹੇ ਸਨ, ਜਿਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ।

Exit mobile version