ਹਰਿਮੰਦਰ ਸਾਹਿਬ ਵਿੱਚ ਕਿਵੇਂ ਹੁੰਦਾ ਹੈ ਪ੍ਰਵੇਸ਼, ਜਾਣੋ ਸਕਿਓਰੀਟੀ ਨਿਯਮ
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਗੇਟ ਵੀ ਇਸ ਦੀ ਵਿਸ਼ੇਸ਼ਤਾ ਨੂੰ ਵਧਾਉਂਦੇ ਹਨ। ਇਹ ਗੇਟ ਸਿੱਖਾਂ ਦੀ ਦੂਜੇ ਧਰਮ ਦੀ ਸੋਚਣ ਨੂੰ ਦਰਸ਼ਾਉਂਦੇ ਹਨ। ਇਨ੍ਹਾਂ ਚਾਰ ਗੇਟਾਂ ਦਾ ਮਤਲਬ ਹੈ ਕਿ ਕਿਸੇਂ ਵੀ ਧਰਮ ਦਾ ਕੋਈ ਇਨਸਾਨ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਆ ਸਕਦਾ ਹੈ। ਦੱਸ ਦਈਏ ਕਿ ਇਸੇ ਕਾਰਨ ਹੀ ਇਨ੍ਹਾਂ ਚਾਰ ਗੇਟਾਂ 'ਤੇ ਕੋਈ ਵੀ ਸਕਿਓਰੀਟੀ ਚੈਕ ਪਵਾਇੰਟ ਨਹੀਂ ਬਣਾਇਆ ਗਿਆ ਹੈ।
ਅੰਮ੍ਰਿਤਸਰ ਦਾ ਗੋਲਡ ਟੈਂਪਲ ਸਿੱਖ ਧਰਮ ਦੇ ਪ੍ਰਸਿੱਧ ਗੁਰਦੁਆਰਿਆਂ ਵਿੱਚੋਂ ਇੱਕ ਹੈ। ਇਸ ਪਵਿੱਤਰ ਅਸਥਾਨ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ। ਇਹ ਪਵਿੱਤਰ ਤੀਰਥ ਅਸਥਾਨ ਸਿੱਖ ਧਰਮ ਲਈ ਹੀ ਨਹੀਂ ਸਗੋਂ ਹੋਰ ਧਰਮਾਂ ਦੇ ਲੋਕਾਂ ਲਈ ਵੀ ਆਸਥਾ ਦਾ ਕੇਂਦਰ ਹੈ। ਇਸ ਪਵਿੱਤਰ ਤੀਰਥ ਸਥਾਨ ਨਾਲ ਜੁੜੀਆਂ ਕਈ ਗੱਲਾਂ ਹਨ, ਜੋ ਤੁਹਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਮਜ਼ਬੂਰ ਕਰ ਦੇਣਗੀਆਂ।
SGPC ਟਾਸਕ ਫੌਰਸ ਤੇ ਪੁਲਿਸ ਰਹਿੰਦੀ ਹੈ ਮੁਸਤੈਦ
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਗੇਟ ਵੀ ਇਸ ਦੀ ਵਿਸ਼ੇਸ਼ਤਾ ਨੂੰ ਵਧਾਉਂਦੇ ਹਨ। ਇਹ ਗੇਟ ਸਿੱਖਾਂ ਦੀ ਦੂਜੇ ਧਰਮ ਦੀ ਸੋਚਣ ਨੂੰ ਦਰਸ਼ਾਉਂਦੇ ਹਨ। ਇਨ੍ਹਾਂ ਚਾਰ ਗੇਟਾਂ ਦਾ ਮਤਲਬ ਹੈ ਕਿ ਕਿਸੇਂ ਵੀ ਧਰਮ ਦਾ ਕੋਈ ਇਨਸਾਨ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਆ ਸਕਦਾ ਹੈ। ਦੱਸ ਦਈਏ ਕਿ ਇਸੇ ਕਾਰਨ ਹੀ ਇਨ੍ਹਾਂ ਚਾਰ ਗੇਟਾਂ ‘ਤੇ ਕੋਈ ਵੀ ਸਕਿਓਰੀਟੀ ਚੈਕ ਪਵਾਇੰਟ ਨਹੀਂ ਬਣਾਇਆ ਗਿਆ ਹੈ। ਪਰ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਐਸਜੀਪੀਸੀ ਟਾਸਕ ਫੌਰਸ ਦੇ ਮੁਲਾਜ਼ਮ ਸੇਵਾ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਵੀ ਤੈਨਾਤੀ 24 ਘੰਟੇ ਰਹਿੰਦੀ ਹੈ। ਜੇਕਰ ਇਨ੍ਹਾਂ ਨੂੰ ਕਿਸੇ ‘ਤੇ ਵੀ ਸ਼ੱਕ ਹੁੰਦਾ ਹੈ ਤਾਂ ਉਸ ਦੀ ਮੌਕੇ ‘ਤੇ ਤਲਾਸ਼ੀ ਲਈ ਜਾਂਦੀ ਹੈ।
ਬਿਨ੍ਹਾਂ ਭੇਦ-ਭਾਵ ਨਤਮਸਤਕ ਹੁੰਦੀ ਹੈ ਸੰਗਤ
ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚਦੀ ਹੈ। ਬਿਨ੍ਹਾਂ ਭੇਦ-ਭਾਵ ਦੇ ਸੰਗਰ ਗੁਰੂ ਘਰ ਵਿੱਚ ਮਥਾ ਟੇਕਦੀ ਹੈ। ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮ ਦਾਸ ਲੰਗਰ ਹਾਲ ਵਿੱਚ ਬਿਨ੍ਹਾਂ ਵਿਤਕਰਾ ਕੀਤੇ ਇਕੋਂ ਹੀ ਪੰਗਤ ਵਿੱਚ ਬੈਠ ਕੇ ਲੰਗਰ ਪਰੋਸਿਆ ਜਾਂਦਾ ਹੈ।
ਜਾਣੋ ਹਰਿਮੰਦਰ ਸਾਹਿਬ ਦਾ ਇਤਿਹਾਸ
ਦਰਬਾਰ ਸਾਹਿਬ ਦਾ ਨੀਂਹ ਪੱਥਰ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਵੱਲੋਂ ਰੱਖਿਆ ਗਿਆ। ਜਿਸ ਤੋਂ ਬਾਅਦ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ 1577 ਵਿੱਚ ਦਰਬਾਰ ਸਾਹਿਬ ਨੂੰ ਬਣਾਉਣ ਦਾ ਕੰਮ ਸ਼ੂਰ ਕਰਵਾਇਆ ਗਿਆ। ਇਹ ਪਵਿੱਤਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਹੈ। ਅੰਮ੍ਰਿਤਸਰ ਸ਼ਹਿਰ ਨੂੰ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਵਪਾਰਕ ਦ੍ਰਿਸ਼ਟੀ ਤੋਂ ਲਾਹੌਰ ਵਾਂਗ ਮਹੱਤਵਪੂਰਨ ਕੇਂਦਰ ਬਣ ਗਿਆ ਸੀ। ਸਭ ਤੋਂ ਪਹਿਲਾਂ ਇਸ ਦਾ ਨਾਂ ਗੁਰੂ ਰਾਮਦਾਸ ਨਗਰੀ ਸੀ।