Budget Session Live: ਬਜਟ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਦਾ ਹੰਗਾਮਾ, ਕਾਂਗਰਸ ਨੇ ਕੀਤਾ ਵਾਕਆਊਟ

Updated On: 

10 Mar 2023 14:57 PM

Budget Session : ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਰ ਇਸ ਵੇਲ੍ਹੇ 3 ਲੱਖ ਕਰੋੜ ਦਾ ਕਰਜਾ ਹੈ

Budget Session Live: ਬਜਟ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਦਾ ਹੰਗਾਮਾ, ਕਾਂਗਰਸ ਨੇ ਕੀਤਾ ਵਾਕਆਊਟ
Follow Us On

ਪੰਜਾਬ ਨਿਊਜ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਧਾਨ ਸਭਾ ਵਿੱਚ ਆਪਣਾ ਪਹਿਲਾ ਪੂਰਨ ਬਜਟ (First Full Budget) ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੇ ਜਾ ਰਹੇ ਬਜਟ ਭਾਸ਼ਣ ਦੌਰਾਨ ਕਾਂਗਰਸ ਨੇ ਸਦਨ ਵਿੱਚ ਹੰਗਾਮਾ ਕਰ ਦਿੱਤਾ। ਕਾਂਗਰਸ ਦਾ ਇਲਜਾਮ ਹੈ ਕਿ ਬਜਟ ਵਿੱਚ ਕੁਝ ਵੀ ਨਹੀਂ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਾਂਤੀ ਦੀ ਅਪੀਲ ਦੇ ਬਾਵਜੂਦ ਕਾਂਗਰਸ ਵਿਧਾਇਕਾਂ ਦਾ ਹੰਗਾਮਾ ਜਾਰੀ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਹਗ ਨੇ ਬਜਟ ਭਾਸ਼ਣ ਵਿਚਾਲੇ ਹੀ ਵਿਰੋਧ ਜਤਾਇਆ ਹੈ। ਅਕਾਲੀ ਦੱਲ ਅਤੇ ਬੀਜੇਪੀ ਵੱਲੋਂ ਵੀ ਬਜਟ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਸਦਨ ਵਿੱਚ ਨਾਅਰੇਬਾਜੀ ਕਰ ਰਹੀਆਂ ਹਨ। ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਹੰਗਾਮੇ ਨੂੰ ਲੈ ਕੇ ਵਿੱਤ ਮੰਤਰੀ ਨੇ ਕਿਹਾ ਕਿ ਅੱਜ ਬੈਠ ਕੇ ਸੁਣ ਲਵੋ, ਕੱਲ੍ਹ ਹਰ ਸਵਾਲ ਦਾ ਜਵਾਬ ਦੇਵਾਂਗੇ।

ਬਜਟ ਦੀਆਂ ਹੁਣ ਤੱਕ ਦੀਆਂ ਵੱਡੀਆਂ ਗੱਲਾਂ

  • ਪੁਲਿਸ ਅਤੇ ਕਾਨੂੰਨ ਵਿਵਸਥਾ ਲਈ 10,523 ਕਰੋੜ ਰੁਪਏ, ਪਿਛਲੇ ਸਾਲ ਨਾਲੋਂ 11% ਵੱਧ ਹੈ।
  • ਸਾਈਬਰ ਅਪਰਾਧ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਜਟ ਵਿੱਚ 30 ਕਰੋੜ ਰੁਪਏ
  • ਰਾਜ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬਜਟ ਵਿੱਚ 40 ਕਰੋੜ ਰੁਪਏ
  • ਪੁਲਿਸ ਬਲਾਂ ਨੂੰ ਮਜਬੂਤ ਕਰਨ ਲਈ 64 ਕਰੋੜ ਰੁਪਏ
  • ਸੜਕਾਂ ਦੇ ਨਿਰਮਾਣ ਅਤੇ ਮੁਰੁਮੰਤ ਲਈ 1101 ਕਰੋੜ
  • ਸੜਕਾਂ ਅਤੇ ਪੁਲਾਂ ਦੀ ਉਸਾਰੀ ਲਈ 3297 ਕਰੋੜ ਰੁਪਏ
  • ਮਨਰੇਗਾ ਸਹਿਤ ਰੁਜਗਾਰ ਪ੍ਰਦਾਨ ਕਰਨ ਲਈ 655 ਕਰੋੜ
  • ਪੇਂਡੂ ਖੇਤਰਾਂ ਦੇ ਵਿਕਾਸ ਲਈ 3319 ਕਰੋੜ ਰੁਪਏ
  • ਪ੍ਰਧਾਨਮੰਤਰੀ ਆਵਾਜ ਯੋਜਨਾ ਲਈ 150 ਕਰੋੜ ਰੁਪਏ
  • ਮੁਹਾਲੀ ਵਿੱਚ 40 ਕਰੋੜ ਦੀ ਲਾਗਤ ਨਾਲ ਜਲ ਭਵਨ ਬਣੇਗਾ
  • ਸਵੱਛ ਭਾਰਤ ਮਿਸ਼ਨ ਗ੍ਰਾਮੀਣ ਲਈ 400 ਕਰੋੜ
  • ਲਿਫਟ ਸਿੰਚਾਈ ਲਈ 80 ਕਰੋੜ ਦਾ ਪ੍ਰਬੰਧ
  • ਜਲ ਜੀਵਨ ਮਿਸ਼ਨ ਲਈ 200 ਕਰੋੜ ਰੁਪਏ
  • ਸਮਾਜ ਭਲਾਈ ਅਤੇ ਸਮਾਜਿਕ ਨਿਆਂ ਲਈ 8678 ਕਰੋੜ
  • ਮਿਲਣੀ ਪ੍ਰੋਗਰਾਮ ਨਾਲ ਐੱਨਆਰਆਈ ਭਰਾਵਾਂ ਨੂੰ ਮਦਦ ਮਿਲੀ
  • ਐੱਨਆਰਆਈ ਦੀਆਂ ਕਈ ਜਮੀਨਾਂ ਤੋ ਨਜਾਇਜ ਕਬਜੇ ਹਟਾਏ
  • ਡਿਫੈਂਸ ਲਈ 84 ਕਰੋੜ ਰੁਪਏ ਦਾ ਪ੍ਰਬੰਧ
  • ਸੈਨਿਕ ਸਕੂਲ ਕਪੂਰਥਲਾ ਲਈ 3 ਕਰੋੜ
  • ਸਿਹਤ ਅਤੇ ਪਰਿਵਾਰ ਭਲਾਈ ਲਈ 4781 ਕਰੋੜ
  • ਪਸ਼ੂ ਪਾਲਣ ਵਿਭਾਗ ਲਈ 605 ਕਰੋੜ
  • ਪੰਜਾਬ ਵਿੱਚ ਲਗਭਗ 41 ਹਜਾਰ ਕਰੋੜ ਦਾ ਨਿਵੇਸ਼ ਆਇਆ
  • 26797 ਨੌਜਵਾਨਾਂ ਨੂੰ ਰੁਜਗਾਰ ਮੁਹਇਆ ਕਰਵਾਇਆ ਗਿਆ
  • ਰੁਜਗਾਰ ਅਤੇ ਹੁਨਰ ਵਿਕਾਸ ਲਈ 231 ਕਰੋੜ ਰੁਪਏ
  • ਨਵੇਂ ਨਿਵੇਸ਼ ਨਾਲ ਰੁਜਗਾਰ ਦੇ 2.5 ਲੱਖ ਮੌਕੇ ਪੈਦਾ ਹੋਣਗੇ
  • ਸਿਹਤ ਸੇਵਾਵਾਂ ਲਈ 1353 ਮੈਡੀਕਲ ਸਟਾਫ ਦੀ ਭਰਤੀ ਹੋਈ
  • 43 ਕਰੋੜ ਦੀ ਲਾਗਤ ਨਾਲ 7 ਨਵੇਂ ਮੈਡੀਕਲ ਕਾਲਜ
  • ਅਗਲੇ ਕੁਝ ਦਿਨਾਂ ਵਿੱਚ 142 ਨਵੇਂ ਮੁਹੱਲਾ ਕਲੀਨਿਕ ਖੁਲ੍ਹਣਗੇ
  • ਬਿਜਲੀ ਸਬਸਿਡੀ ਲਈ 9331 ਕਰੋੜ ਰਾਖਵੇਂ
  • ਘਰੇਲੂ ਅਤੇ ਕਿਸਾਨੀ ਬਿਜਲੀ ਲਈ ਸਬਸਿਡੀ ਜਾਰੀ ਰਹੇਗੀ
  • ਕਿਸਾਨਾਂ ਨੂੰ ਮੁਫਤ ਬਿਜਲੀ ਲਈ 9064 ਕਰੋੜ ਰੁਪਏ
  • 17074 ਕਰੋੜ ਸਿੱਖਿਆ ਅਤੇ ਉਚੇਰੀ ਸਿੱਖਿਆ ਲਈ ਰਾਖਵੇਂ
  • ਅਧਿਆਪਨ ਦੇ ਖੇਤਰ ਵਿੱਚ ਤਬਦੀਲੀ ਲਿਆਵਾਂਗੇ
  • 8ਵੀਂ, 10ਵੀਂ, 12 ਲਈ ਮਿਸ਼ਨ ”100% Give your Best
  • ਸਕੂਲਾਂ ਦੀ ਦੇਖਭਾਲ ਲਈ 99 ਕਰੋੜ ਦਾ ਪ੍ਰਬੰਧ
  • ਸਕੂਲ ਆਫ ਐਮੀਨੈਂਸ ਲਈ 200 ਕਰੋੜ ਦੀ ਤਜਵੀਜ਼
  • ਪ੍ਰਿੰਸੀਪਲ ਟ੍ਰੇਨਿੰਗ ਲਈ 20 ਕਰੋੜ ਦਾ ਪ੍ਰਬੰਧ
  • ਪਿਛਲੇ ਸਾਲ ਨਾਲੋਂ 12 ਫੀਸਦੀ ਵਧਾਇਆ ਗਿਆ ਸਿੱਖਿਆ ਦਾ ਬਜਟ
  • 16.35 ਲੱਖ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਲਈ 446 ਕਰੋੜ ਰੁਪਏ
  • ਤਕਨੀਕੀ ਸਿੱਖਿਆ ਲਈ 615 ਕਰੋੜ ਰੁਪਏ
  • ਮੈਡੀਕਲ ਸਿੱਖਿਆ ਅਤੇ ਖੋਜ ਲਈ 1015 ਕਰੋੜ ਰੁਪਏ
  • ਉਰਦੂ ਅਕਾਦਮੀ ਮਲੇਰਕੋਟਲਾ ਲਈ 2 ਕਰੋੜ
  • ਖੇਡਾਂ ਲਈ 258 ਕਰੋੜ ਰੁਪਏ
  • ਖੇਡ ਅਤੇ ਯੁਵਾ ਸੇਵਾਵਾਂ ਲਈ 258 ਕਰੋੜ ਰੁਪਏ
  • ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ 53 ਕਰੋੜ ਰੁਪਏ
  • ਖੇਡਾਂ ਦੇ ਬਜਟ ਵਿੱਚ ਪਿਛਲੀ ਵਾਰ ਨਾਲੋਂ 55 ਫੀਸਦੀ ਦਾ ਵਾਧਾ
  • ਨਵੀਂ ਖੇਡ ਨੀਤੀ ਛੇਤੀ ਆਵੇਗੀ
  • ਇਸ ਸਾਲ 1,23,441 ਕਰੋੜ ਦੇ ਖਰਚਿਆਂ ਦਾ ਅਨੁਮਾਨ
  • ਮਾਰਕਫੇੱਡ 13 ਥਾਵਾਂ ਤੇ ਨਵੇਂ ਗੋਦਾਮ ਬਣਾ ਰਿਹਾ
  • ਕਿਸਾਨਾਂ ਲਈ ਫਸਲ ਬੀਮਾ ਯੋਜਨਾ ਦਾ ਐਲਾਨ
  • ਬਾਗਵਾਨੀ ਵਿਭਾਗ ਲਈ 253 ਕਰੋੜ ਰੁਪਏ
  • ਪੰਜਾਬ ਵਿੱਚ 5 ਥਾਵਾਂ ਉੱਤੇ ਹੋਰਟੀਕਲਚਰ ਵੇਸਟ ਸ਼ੁਰੂ ਹੋਣਗੇ
  • ਪਰਾਲੀ ਪ੍ਰਬੰਧਨ ਲਈ 350 ਕਰੋੜ ਰਾਖਵੇਂ
  • ਜਲਦੀ ਹੀ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ
  • ਖੇਤੀਬਾੜੀ ਅਤੇ ਕਿਸਾਨ ਭਲਾਈ ਲਈ 13,888 ਕਰੋੜ ਰੁਪਏ ਦਾ ਪ੍ਰਬੰਧ
  • ਖੇਤੀਬਾੜੀ ਦੇ ਬਜਟ ਵਿੱਚ 20 ਫੀਸਦੀ ਦਾ ਵਾਧਾ
  • ਖੇਤੀ ਵਿਭਿੰਨਤਾ ਲਈ 1000 ਕਰੋੜ ਦੀ ਤਜਵੀਜ
  • 2574 ਕਿਸਾਨ ਮਿਤਰਾਂ ਦੀ ਭਰਤੀ ਕਰਾਂਗੇ
  • ਪਰਾਲੀ ਸਾੜਣ ਦੀਆਂ ਘਟਨਾਵਾਂ ਵਿੱਚ 30 ਫੀਸਦੀ ਦੀ ਕਮੀ
  • ਪਰਾਲੀ ਸਾੜਣਾ ਕਿਸਾਨਾਂ ਦਾ ਸ਼ੌਂਕ ਨਹੀੰ ਮਜਬੂਰੀ
  • ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਖਰੀਦ ਲਈ 125 ਕਰੋੜ ਰੁਪਏ
  • ਆਉਣ ਵਾਲੇ ਸਮੇਂ ਵਿੱਚ ਬਾਸਮਤੀ ਦੀ ਖਰੀਦ ਕਰਾਂਗੇ
  • ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ
  • ਸਾਲ 2022-23 ਨਾਲੋਂ ਬਜਟ ਵਿੱਚ 26 ਫੀਸਦਾ ਦਾ ਵਾਧ
  • ਖੇਤੀ ਲਈ 13,888 ਕਰੋੜ ਰੁਪਏ ਦਾ ਪ੍ਰਬੰਧ,
  • 2022-23 ਵਿੱਚ 1,55,870 ਕਰੋੜ ਦਾ ਬਜਟ ਸੀ
  • 2022-23 ਵਿੱਚ 14 ਫੀਸਦੀ ਵਧਾਇਆ ਗਿਆ ਸੀ ਬਜਟ
  • ਉਨ੍ਹਾਂ ਕਿਹਾ ਹੈ ਕਿ ਸਿਹਤ ਅਤੇ ਸਿੱਖਿਆ ਨੂੰ ਮਜਬੂਤ ਕਰਨ ਦੇ ਉਪਰਾਲੇ ਕਰ ਰਹੇ ਹਾਂ।
  • ਸੂਬੇ ਦੀ ਸਨਅਤ ਨੂੰ ਹੁਲਾਰਾ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ
  • ਉਦੋਯਗ ਲਈ ਵਧੀਆਂ ਮਾਹੌਲ ਸਿਰਜਿਆ ਜਾ ਰਿਹਾ ਹੈ
  • ਗੰਨਾ ਕਿਸਾਨਾਂ ਦਾ ਪਹਿਲੀ ਵਾਰ ਸਮੇਂ ਸਿਰ ਭੁਗਤਾਨ ਹੋਇਆ ਹੈ।
  • ਪਿਛਲੀਆਂ ਸਰਕਾਰਾਂ ਵੱਲੋਂ ਪੈਦਾ ਕੀਤੀਆਂ ਰੁਕਾਵਟਾਂ ਨੂੰ ਦੂਰ ਕਰ ਰਹੇ ਹਾਂ
  • ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਉੱਤੇ ਜੋਰ
  • ਹਰ ਪੰਜਾਬੀ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ

ਖਬਰ ਦਾ ਅਪਡੇਟ ਲਗਾਤਾਰ ਜਾਰੀ ਹੈ….

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ