ਕਾਂਗਰਸੀ ਸੰਸਦ ਮੈਂਬਰ ਦੀ ਕੰਪਨੀ ‘ਚੋਂ ਕਰੋੜਾਂ ਰੁਪਏ ਮਿਲਣ ਦਾ ਮਾਮਲਾ, ਪੰਜਾਬ ਭਾਜਪਾ ਨੇ ਕੀਤਾ ਪ੍ਰਦਰਸ਼ਨ, ਕਿਹਾ- ਕਾਂਗਰਸ ਨੇ 75 ਸਾਲ ਦੇਸ਼ ਨੂੰ ਲੁੱਟਿਆ

Updated On: 

09 Dec 2023 19:21 PM

ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਦੀ 300 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਬਤ ਕਰ ਲਈ ਹੈ। ਜਿਸ ਦੇ ਰੋਸ ਵਜੋ ਪੰਜਾਬ ਬੀਜੇਪੀ ਦੇ ਆਗੂਆਂ ਨੇ ਕਾਂਗਰਸ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ, ਸੋਨੀਆ ਗਾਂਧੀ ਸਮੇਤ ਸਾਰੇ ਕਾਂਗਰਸੀ ਆਗੂਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਅਤੇ ਸੋਨੀਆ ਚੁੱਪ ਕਿਉਂ ਹਨ?

ਕਾਂਗਰਸੀ ਸੰਸਦ ਮੈਂਬਰ ਦੀ ਕੰਪਨੀ ਚੋਂ ਕਰੋੜਾਂ ਰੁਪਏ ਮਿਲਣ ਦਾ ਮਾਮਲਾ, ਪੰਜਾਬ ਭਾਜਪਾ ਨੇ ਕੀਤਾ ਪ੍ਰਦਰਸ਼ਨ, ਕਿਹਾ- ਕਾਂਗਰਸ ਨੇ 75 ਸਾਲ ਦੇਸ਼ ਨੂੰ ਲੁੱਟਿਆ
Follow Us On

ਇਨਕਮ ਟੈਕਸ ਵਿਭਾਗ ਨੇ ਉੜੀਸਾ ਸਥਿਤ ਇੱਕ ਸ਼ਰਾਬ ਬਣਾਉਣ ਵਾਲੀ ਕੰਪਨੀ ਖਿਲਾਫ ਟੈਕਸ ਚੋਰੀ ਕਰਨ ਦੇ ਮਾਮਲੇ ‘ਚ ਕੰਪਨੀ ਦੇ ਮਾਲਕ ਅਤੇ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਦੀ 300 ਕਰੋੜ ਰੁਪਏ ਤੋਂ ਵੱਧ ਦੀ ਰਕਮ ਜ਼ਬਤ ਕਰ ਲਈ ਹੈ। ਜਿਸ ਕਾਰਨ ਪੰਜਾਬ ਦੇ ਜਲੰਧਰ ‘ਚ ਪੰਜਾਬ ਭਾਜਪਾ ਆਗੂਆਂ ਤੇ ਵਰਕਰਾਂ ਨੇ ਕਾਂਗਰਸੀ ਸਾਂਸਦ ਧੀਰਜ ਸਾਹੂ ਖਿਲਾਫ ਪੁਤਲਾ ਫੂਕ ਕੇ ਜੋਰਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬ ਭਾਜਪਾ ਦੇ ਆਗੂਆਂ ਨੇ ਰੋਸ ਮੁਜ਼ਾਹਰਾ ਕਰਦਿਆਂ ਕਾਂਗਰਸ ਪਾਰਟੀ ਦੇ ਸਾਰੇ ਵੱਡੇ ਆਗੂਆਂ ਦੀ ਜੰਮ ਕੇ ਭੜਾਸ ਕੱਢੀ।

ਬੀਜੇਪੀ ਨੇ ਕਾਂਗਰਸ ਖਿਲਾਫ ਕੀਤਾ ਪ੍ਰਦਰਸ਼ਨ

ਅੱਜ ਦੇਰ ਸ਼ਾਮ ਭਾਜਪਾ ਨੇ ਜਲੰਧਰ ਦੇ ਕੰਪਨੀ ਬਾਗ ਚੌਕ ਵਿਖੇ ਕਾਂਗਰਸੀ ਸੰਸਦ ਮੈਂਬਰ ਧੀਰਜ ਸਾਹੂ ਦਾ ਪੁਤਲਾ ਫੂਕਿਆ ਅਤੇ ਰਾਹੁਲ ਗਾਂਧੀ, ਸੋਨੀਆ ਗਾਂਧੀ ਸਮੇਤ ਸਾਰੇ ਕਾਂਗਰਸੀ ਆਗੂਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਸਾਬਕਾ ਕੈਬਨਿਟ ਮੰਤਰੀ, ਸੀਨੀਅਰ ਆਗੂ ਮਨੋਰੰਜਨ ਕਾਲੀਆ, ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ ਅਤੇ ਮਨੋਜ ਅਗਰਵਾਲ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੂੰ ਕਾਂਗਰਸ ਦੇ ਇੱਕ ਸੰਸਦ ਮੈਂਬਰ ਤੋਂ 300 ਕਰੋੜ ਰੁਪਏ ਦੀ ਰਕਮ ਮਿਲੀ ਹੈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਦੇਸ਼ ਨੂੰ ਕਾਂਗਰਸ ਨੇ 75 ਸਾਲ ਤੱਕ ਦੇਸ਼ ਨੂੰ ਲੁੱਟਿਆ ਹੈ।

ਉਨ੍ਹਾਂ ਨੇ ਕਿਹਾ ਕਿ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਅਤੇ ਸੋਨੀਆ ਚੁੱਪ ਕਿਉਂ ਹਨ? ਕਾਂਗਰਸ ਦੇ ਇੱਕ ਸੰਸਦ ਮੈਂਬਰ ਤੋਂ ਇੰਨੀ ਵੱਡੀ ਰਕਮ ਮਿਲਣਾ ਸਾਫ਼ ਦਰਸਾਉਂਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਅਜਿਹੇ ਕਈ ਭ੍ਰਿਸ਼ਟ ਨੇਤਾਵਾਂ ਦੇ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਲਿਆ ਦਿੱਤੀ ਹੈ ਅਤੇ ਦੇਸ਼ ਦੀਆਂ ਏਜੰਸੀਆਂ ਅਤੇ ਆਮਦਨ ਕਰ ਵਿਭਾਗ ਸਾਹਮਣੇ ਆਉਣਗੇ। ਭਵਿੱਖ ਵਿੱਚ ਵੀ ਅਜਿਹੀ ਕਾਰਵਾਈ ਜਾਰੀ ਰੱਖਣਗੇ।

ਮਹਿੰਦਰ ਕੇਪੀ ਨੂੰ ਬੀਜੇਪੀ ‘ਚ ਸ਼ਾਮਲ ਹੋਣ ਲਈ ਕਿਹਾ

ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਮਨੋਜ ਅਗਰਵਾਲ ਨੇ ਕਿਹਾ ਕਿ ਕਾਂਗਰਸ ਆਗੂਆਂ ਦਾ ਭ੍ਰਿਸ਼ਟ ਚਿਹਰਾ ਹੁਣ ਸਭ ਦੇ ਸਾਹਮਣੇ ਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਸਮਾਂ ਲੱਗਾ ਪਰ ਹੁਣ ਉਹ ਭਾਜਪਾ ਨਾਲ ਹਨ। ਪਿਛਲੀ ਵਾਰ ਉਨ੍ਹਾਂ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ, ਇਸ ਵਾਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਮਹਿੰਦਰ ਸਿੰਘ ਕੇਪੀ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।