Punjab By-Election Results 2024 LIVE: ਅਕਾਲੀ ਦਲ ਦੇ ਚੋਣਾਂ ਨਾ ਲੜਣ ਦਾ ਕਾਂਗਰਸ ਨੂੰ ਹੋਇਆ ਨੁਕਸਾਨ, ਪ੍ਰਤਾਪ ਸਿੰਘ ਬਾਜਵਾ ਦਾ ਬਿਆਨ, ਪਲ ਪਲ ਦੀ ਤਾਜ਼ਾ ਜਾਣਕਾਰੀ
Punjab Vidhan Sabha Bypoll Results 2024 Live Counting News Updates in Punjabi: ਪੰਜਾਬ ਦੀਆਂ ਚਾਰ ਸੀਟਾਂ ਤੇ ਇਸ ਵਾਰ ਤਿਕ੍ਰੌਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਹੌਟ ਸੀਟ ਗਿੱਦੜਵਾਹਾ ਅਤੇ ਡੇਰਾ ਬਾਬਾ ਨਾਨਕ ਬਣੀਆਂ ਹੋਈਆਂ ਹਨ। ਮੌਜੂਦਾ ਸਮੇਂ ਵਿੱਚ ਦੋਵੇਂ ਸੀਟਾਂ ਕਾਂਗਰਸ ਕੋਲ ਸੀ ਪਰ ਇਸ ਵਾਰ ਵੋਟਿੰਗ ਵਿੱਚ ਵੋਟਿੰਗ ਪੋਲਿੰਗ ਵਧ ਹੋਈ ਹੈ। ਜਿਸ ਕਰਕੇ ਹੁਣ ਸਾਰੀਆਂ ਦੀਆਂ ਨਿਗਾਹਾਂ ਇਹਨਾਂ ਸੀਟਾਂ ਵੱਲ ਹਨ।
Punjab By-Election Results 2024: ਗਿੱਦੜਬਾਹਾ ਵਿੱਚ ਮੁਕਾਬਲਾ ਅੰਮ੍ਰਿਤਾ ਵੜਿੰਗ, ਮਨਪ੍ਰੀਤ ਬਾਦਲ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਚਾਲੇ ਹੈ ਤਾਂ ਦੂਜੇ ਪਾਸੇ ਬਰਨਾਲਾ ਵਿੱਚ ਮੁਕਾਬਲਾ ਚਾਰ ਕੌਣਾਂ ਹੈ। ਐਥੇ ਕੁਲਦੀਪ ਸਿੰਘ ਕਾਲਾ ਢਿੱਲੋਂ, ਹਰਿੰਦਰ ਧਾਲੀਵਾਲ, ਕੇਵਲ ਸਿੰਘ ਢਿੱਲੋਂ, ਅਤੇ ਗੁਰਦੀਪ ਸਿੰਘ ਬਾਠ ਮੁਕਾਬਲੇ ਵਿੱਚ ਹਨ। ਚੱਬੇਵਾਲ ਵਿੱਚ ਇਸ਼ਾਨ ਚੱਬੇਵਾਲ, ਰਣਜੀਤ ਕੁਮਾਰ ਅਤੇ ਸੋਹਨ ਸਿੰਘ ਠੰਡਲ ਵਿਚਾਲੇ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਡੇਰਾ ਬਾਬਾ ਨਾਨਕ ਸੀਟ ਤੇ ਜਤਿੰਦਰ ਕੌਰ ਅਤੇ ਗੁਰਦੀਪ ਸਿੰਘ ਰੰਧਾਵਾ ਵਿਚਾਲੇ ਫਸਵੀ ਟੱਕਰ ਹੈ।
LIVE NEWS & UPDATES
-
ਅਕਾਲੀ ਦਲ ਕਾਰਨ ਹੋਇਆ ਨੁਕਸਾਨ- ਬਾਜਵਾ
ਕਾਂਗਰਸੀ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਮਨੀ ਚੋਣਾਂ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੇ ਜ਼ਿਮਨੀ ਚੋਣਾਂ ਨਾ ਲੜਣ ਕਾਰਨ ਕਾਂਗਰਸ ਨੂੰ ਨੁਕਸਾਨ ਹੋਇਆ।
-
ਦਿੱਲੀ ਪਹੁੰਚੇ CM ਮਾਨ, ਜਿੱਤ ਤੋਂ ਬਾਅਦ ਕਰਨਗੇ ਸੰਬੋਧਨ
ਜ਼ਿਮਨੀ ਚੋਣਾਂ ਦੇ ਨਤੀਜ਼ਿਆਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਹਨ। ਜਿੱਤ ਤੋਂ ਬਾਅਦ ਪਾਰਟੀ ਹੈੱਡ ਕੁਆਟਰ ਤੋਂ ਅਰਵਿੰਦ ਕੇਜਰੀਵਾਲ ਸਮੇਤ ਵਰਕਰਾਂ ਨੂੰ ਸੰਬੋਧਨ ਕਰਨਗੇ।
-
ਕਰੀਬ 9 ਹਜ਼ਾਰ ਵੋਟਾਂ ਨਾਲ ਡਿੰਪੀ ਅੱਗੇ
ਗਿੱਦੜਬਾਹਾ ਵਿੱਚ ਵੀ ਆਮ ਆਦਮੀ ਪਾਰਟੀ ਦੀ ਲੀਡ ਮਜ਼ਬੂਤ ਹੋ ਰਹੀ ਹੈ। ਡਿੰਪੀ ਢਿੱਲੋਂ 8 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
-
ਡੇਰਾ ਬਾਬਾ ਨਾਨਕ ਚ ਕਰੀਬ 4 ਹਜ਼ਾਰ ਦੀ ਲੀਡ
ਡੇਰਾ ਬਾਬਾ ਨਾਨਕ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਮਜ਼ਬੂਤ ਸਥਿਤੀ ਵਿੱਚ ਨਜ਼ਰ ਆ ਰਹੇ ਹਨ। ਉਹਨਾਂ ਦੀ ਲੀਡ ਕਰੀਬ 4 ਹਜ਼ਾਰ ਵੋਟਾਂ ਦੀ ਹੋ ਗਈ ਹੈ।
-
ਵੋਟਾਂ ਦੀ ਗਿਣਤੀ ਦੇ ਤਾਜ਼ਾ ਅੰਕੜੇ
- ਗਿੱਦੜਬਾਹਾ ਵਿੱਚ 4 ਰਾਊਂਡ ਹੋ ਚੁੱਕੇ ਹਨ। ਇੱਥੇ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੂੰ 5976 ਵੋਟਾਂ ਦੀ ਲੀਡ ਹੈ।
- ਡੇਰਾ ਬਾਬਾ ਨਾਨਕ ਵਿੱਚ 11 ਗੇੜ ਹੋ ਚੁੱਕੇ ਹਨ। ‘ਆਪ’ ਨੂੰ 1382 ਵੋਟਾਂ ਦੀ ਲੀਡ ਹੈ।
- ਚੱਬੇਵਾਲ ਵਿੱਚ 10 ਗੇੜ ਪੂਰੇ ਹੋ ਚੁੱਕੇ ਹਨ। ‘ਆਪ’ ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 20,973 ਵੋਟਾਂ ਦੀ ਲੀਡ ਹੈ।
- ਬਰਨਾਲਾ ਵਿੱਚ 8 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2750 ਵੋਟਾਂ ਨਾਲ ਅੱਗੇ ਹਨ।
-
ਕਰੀਬ 4 ਹਜ਼ਾਰ ਵੋਟਾਂ ਨਾਲ ਅੱਗੇ ਡਿੰਪੀ
ਹਰਦੀਪ ਸਿੰਘ ਡਿੰਪੀ ਢਿੱਲੋਂ ਜਿੱਤ ਵੱਲ ਅੱਗੇ ਵਧਦੇ ਨਜ਼ਰ ਆ ਰਹੇ ਹਨ। ਉਹਨਾਂ ਨੇ 4 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੀ ਲੀਡ ਹਾਸਿਲ ਕਰ ਲਈ ਹੈ।
-
ਚੱਬੇਵਾਲ ਵਿੱਚ ਜਿੱਤ ਵੱਲ AAP
ਚੱਬੇਵਾਲ ‘ਚ 5ਵੇਂ ਗੇੜ ‘ਚ ਆਮ ਆਦਮੀ ਪਾਰਟੀ ਦੀ ਲੀਡ 10 ਹਜ਼ਾਰ ਹੋ ਗਈ ਹੈ। ਇੱਥੇ ਆਪ ਦੇ ਡਾ: ਇਸਹਾਕ ਕੁਮਾਰ ਨੂੰ 18330 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਰਜਨੀਤ ਕੁਮਾਰ ਨੂੰ 9822 ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 2055 ਵੋਟਾਂ ਮਿਲੀਆਂ।
-
ਡੇਰਾ ਬਾਬਾ ਨਾਨਕ ਵਿੱਚ ਫਸਵਾਂ ਮੁਕਾਬਲਾ
ਡੇਰਾ ਬਾਬਾ ਨਾਨਕ ਵਿੱਚ 5 ਰਾਉਂਡ ਦੀ ਗਿਣਤੀ ਹੋ ਚੁੱਕੀ ਹੈ। ਕਾਂਗਰਸ ਦੀ ਜਤਿੰਦਰ ਕੌਰ 12 ਸੌ ਵੋਟਾਂ ਨਾਲ ਅੱਗੇ ਚੱਲ ਰਹੀ ਹੈ।
-
ਬਰਨਾਲਾ ਵਿੱਚ ਫ਼ਸਵਾਂ ਮੁਕਾਬਲਾ, ਕਾਂਗਰਸ ਨੂੰ ਮਿਲੀ ਲੀਡ
ਬਰਨਾਲਾ ਵਿਧਾਨ ਸਭਾ ਸੀਟ ਤੇ ਮੁਕਾਬਲਾ ਰੁਮਾਂਚਿਕ ਹੁੰਦਾ ਜਾ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਕਾਲਾ ਢਿੱਲੋਂ 360 ਵੋਟਾਂ ਨਾਲ ਅੱਗੇ ਹੋ ਗਏ ਹਨ।
-
ਦੂਜੇ ਰਾਉਂਡ ਚ AAP ਅੱਗੇ
ਡੇਰਾ ਬਾਬਾ ਨਾਨਕ ਸੀਟ ਤੇ ਆਮ ਆਦਮੀ ਪਾਰਟੀ ਦੂਜੇ ਰਾਉਂਡ ਵਿੱਚ 265 ਵੋਟਾਂ ਨਾਲ ਅੱਗੇ ਨਿਕਲ ਗਈ।
-
ਡੇਰਾ ਬਾਬਾ ਨਾਨਕ ਚ ਕਾਂਗਰਸ ਅੱਗੇ
ਡੇਰਾ ਬਾਬਾ ਨਾਨਕ ਚ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੂਜੇ ਨੰਬਰ ਤੇ।
-
ਚੱਬੇਵਾਲ ਵਿੱਚ AAP ਅੱਗੇ
ਚੱਬੇਵਾਲ ਵਿੱਚ AAP ਦੇ ਉਮੀਦਵਾਰ ਇਸ਼ਾਂਕ ਚੱਬੇਵਾਲ ਪਹਿਲੇ ਰਾਉਂਡ ਵਿੱਚ ਅੱਗੇ ਰਹੇ। ਦੂਜੇ ਨੰਬਰ ਤੇ ਕਾਂਗਰਸ ਅਤੇ ਤੀਜੇ ਨੰਬਰ ਤੇ ਭਾਜਪਾ ਦੇ ਸੋਹਨ ਸਿੰਘ ਠੰਡਲ ਚੱਲ ਰਹੇ ਹਨ।
-
ਡੇਰਾ ਬਾਬਾ ਨਾਨਕ ਚ AAP ਅੱਗੇ
ਡੇਰਾ ਬਾਬਾ ਨਾਨਕ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਅੱਗੇ ਚੱਲ ਰਹੇ ਹਨ। ਬੈਲੇਟ ਪੇਪਰਾਂ ਦੀ ਹੋ ਰਹੀ ਹੈ ਗਿਣਤੀ
-
ਬੈਲੇਟ ਪੇਪਰਾਂ ਦੀ ਗਿਣਤੀ ਜਾਰੀ
ਪੰਜਾਬ ਦੀਆਂ ਚਾਰਾਂ ਸੀਟਾਂ ਤੇ ਬੈਲੇਟ ਪੇਪਰਾਂ ਦੀ ਗਿਣਤੀ ਜਾਰੀ ਹੈ, ਥੋੜੀ ਦੇਰ ਬਾਅਦ ਪਹਿਲਾ ਰੁਝਾਨ ਆਵੇਗਾ
-
ਡਿੰਪੀ ਢਿੱਲੋਂ ਨੇ ਵਾਹਿਗੁਰੂ ਲਿਖ ਕੇ ਸ਼ੋਸਲ ਮੀਡੀਆ ਤੇ ਸ਼ੇਅਰ ਕੀਤੀ ਪੋਸਟ
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆਪ ਉਮੀਦਵਾਰ ਨੇ ਸਾਂਝੀ ਕੀਤੀ ਪੋਸਟ
-
ਵੋਟਾਂ ਦੀ ਗਿਣਤੀ ਜਾਰੀ
ਗਿੱਦੜਬਾਹਾ ਚ 13 ਗੇੜ ਵਿੱਚ ਹੋਵੇਗੀ ਵੋਟਾਂ ਦੀ ਗਿਣਤੀ
ਚੱਬੇਵਾਲ ਵਿੱਚ 15 ਗੇੜ ਵਿੱਚ ਹੋਵੇਗੀ ਕਾਉਂਟਿੰਗ
ਬਰਨਾਲਾ ਚ 16 ਗੇੜ ਵਿੱਚ ਖੁੱਲਣਗੀਆਂ EVM
ਡੇਰਾ ਬਾਬਾ ਨਾਨਕ ਵਿੱਚ 18 ਰਾਉਂਡ ਵਿੱਚ ਹੋਵੇਗੀ ਗਿਣਤੀ
-
ਖੁੱਲ੍ਹ ਗਈ EVM, ਥੋੜ੍ਹੀ ਦੇਰ ਚ ਆਵੇਗਾ ਪਹਿਲਾ ਰੁਝਾਨ
8 ਵਜ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਥੋੜ੍ਹੀ ਦੇਰ ਬਾਅਦ ਪਹਿਲਾਂ ਰੁਝਾਨ ਸਾਹਮਣੇ ਆ ਜਾਵੇਗਾ।
-
ਕਾਊਂਟਰ ਸੈਂਟਰ ਪਹੁੰਚੇ ਭਾਜਪਾ ਉਮੀਦਵਾਰ
ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਬਰਨਾਲਾ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਐਸ ਡੀ ਕਾਲਜ ਸਥਿਤ ਕਾਉਂਟਿੰਗ ਸੈਂਟਰ ਤੇ ਪਹੁੰਚ ਗਏ ਹਨ। ਹੁਣ ਤੋਂ ਥੋੜ੍ਹੀ ਦੇਰ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
-
ਸਾਰੇ ਹਲਕਿਆਂ ਦੇ ਰਿਟਰਨਿੰਗ ਅਫਸਰ ਨਿਯੁਕਤ
ਡੇਰਾ ਬਾਬਾ ਨਾਨਕ ਦੇ SDM ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਰਿਟਰਨਿੰਗ ਅਫਸਰ ਹਨ ਅਤੇ ਹੁਸ਼ਿਆਰਪੁਰ ਦੇ ADC (G) ਵਿਧਾਨ ਸਭਾ ਹਲਕਾ ਚੱਬੇਵਾਲ ਦੇ ਰਿਟਰਨਿੰਗ ਅਫਸਰ ਹਨ। ਜਦੋਂ ਕਿ ਗਿੱਦੜਬਾਹਾ ਦੇ SDM ਨੂੰ ਵਿਧਾਨ ਸਭਾ ਹਲਕਾ ਦਾ ਰਿਟਰਨਿੰਗ ਅਫਸਰ ਅਤੇ ਬਰਨਾਲਾ ਦੇ SDM ਨੂੰ ਵਿਧਾਨ ਸਭਾ ਹਲਕਾ ਬਰਨਾਲਾ ਦਾ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ।
-
ਅਕਾਲੀ ਵੋਟਰਾਂ ਦੀ ਭੂਮਿਕਾ ਅਹਿਮ
ਇਸ਼ਾਂਕ ਜਿੱਥੇ ਹੁਣੇ-ਹੁਣੇ ਆਪਣਾ ਸਿਆਸੀ ਸਫਰ ਸ਼ੁਰੂ ਕਰ ਰਹੇ ਹਨ। ਤਾਂ ਉੱਥੇ ਹੀ ਰਣਜੀਤ ਸਿੰਘ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਤੋਂ ਕਾਂਗਰਸ ਅਤੇ ਸੋਹਨ ਸਿੰਘ ਠੰਡਲ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ। ਅਕਾਲੀ ਦਲ ਭਾਵੇਂ ਚੋਣ ਮੈਦਾਨ ਵਿੱਚ ਨਾ ਆਵੇ ਪਰ ਜਿੱਤ-ਹਾਰ ਵਿੱਚ ਉਨ੍ਹਾਂ ਦੇ ਵੋਟ ਬੈਂਕ ਦੀ ਭੂਮਿਕਾ ਅਹਿਮ ਹੋਵੇਗੀ।
-
EVM ਖੁੱਲ੍ਹਣ ਚ 15 ਮਿੰਟ ਬਾਕੀ, ਕਾਉਂਟਿੰਗ ਸੈਂਟਰਾਂ ਤੇ ਵਰਕਰਾਂ ਦਾ ਇਕੱਠ
ਵੋਟਾਂ ਦੀ ਗਿਣਤੀ ਵਿੱਚ ਅਜੇ 15 ਕੁ ਮਿੰਟ ਦਾ ਸਮਾਂ ਬਾਕੀ ਹੈ। ਪਰ ਉਸ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਰਕਰ ਕਾਉਂਟਿੰਗ ਸੈਂਟਰਾਂ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਸਿਆਸੀ ਪਾਰਟੀਆਂ ਦੇ ਕਾਉਂਟਿੰਗ ਏਜੰਟ ਵੀ ਪਹੁੰਚ ਚੁੱਕੇ ਹਨ। ਉਹਨਾਂ ਦੀ ਨਿਗਰਾਨੀ ਵਿੱਚ EVM ਮਸ਼ੀਨਾਂ ਖੁੱਲ੍ਹਣਗੀਆਂ।
-
ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗੀ ਗਿਣਤੀ
ਗਿੱਦੜਬਾਹਾ ਵਿੱਚ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ 8 ਵਜੇ ਹੋਵੇਗਾ। ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਦਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਹੈ। ਇੱਥੇ ਇੱਕ ਸਟਰਾਂਗ ਰੂਮ ਵੀ ਬਣਾਇਆ ਗਿਆ ਹੈ।
-
ਕਾਊਂਟਰ ਸੈਂਟਰਾਂ ਤੇ ਪਹੁੰਚੇ ਸਾਰੀਆਂ ਪਾਰਟੀ ਦੇ ਵਰਕਰ
ਜ਼ਿਮਨੀ ਚੋਣਾਂ ਦੀ ਗਿਣਤੀ ਵਿੱਚ 20 ਮਿੰਟ ਤੋਂ ਵੀ ਘੱਟ ਸਮਾਂ ਬਾਕੀ ਹੈ। ਕਾਊਂਟਰ ਸੈਂਟਰਾਂ ਤੇ ਪਾਰਟੀਆਂ ਦੇ ਉਮੀਦਵਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ।
-
ਆਮ ਆਦਮੀ ਪਾਰਟੀ ਗੜ੍ਹ ਰਿਹਾ ਹੈ ਬਰਨਾਲਾ
ਬਰਨਾਲਾ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਦਾ ਗੜ੍ਹ ਰਹੀ ਹੈ। ਸਾਲ 2014 ਵਿੱਚ ਬਰਨਾਲੇ ਦੇ ਲੋਕਾਂ ਨੇ ਲੋਕ ਸਭਾ ਵਿੱਚ ਭਗਵੰਤ ਮਾਨ ਨੂੰ ਜਿਤਾਕੇ ਭੇਜਿਆ। ਇਸ ਤੋਂ ਬਾਅਦ ਸਾਲ 2017 ਵਿੱਚ ਮੀਤ ਹੇਅਰ ਜਿਤਾਕੇ ਵਿਧਾਨ ਸਭਾ ਭੇਜਿਆ। ਸਾਲ 2019 ਵਿੱਚ ਭਗਵੰਤ ਮੁੜ ਸਾਂਸਦ ਚੁਣ ਗਏ। ਸਾਲ 2022 ਵਿੱਚ ਮੁੜ ਬਰਨਾਲਾ ਨੇ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਨੂੰ ਚੁਣਿਆ। ਸਾਲ 2024 ਦੀਆਂ ਲੋਕ ਸਭਾ ਵਿੱਚ ਬਰਨਾਲੇ ਦੇ ਲੋਕਾਂ ਨੇ ਮੀਤ ਹੇਅਰ ਨੂੰ ਸਾਂਸਦ ਚੁਣ ਲਿਆ। ਜਿਸ ਕਾਰਨ ਹੁਣ ਜ਼ਿਮਨੀ ਚੋਣ ਹੋਈ ਹੈ।
-
ਗਿੱਦੜਵਾਹਾ ਵਿੱਚ ਹੋਈ ਸਭ ਤੋਂ ਵੱਧ ਵੋਟਿੰਗ
ਗਿੱਦੜਵਾਹਾ ਵਿੱਚ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿ੍ੰਗ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਵਿਚਾਲੇ ਮੁਕਾਬਲਾ ਹੈ। ਇਸ ਸੀਟ ‘ਤੇ ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਅਨੁਸਾਰ ਇੱਥੇ 81.9% ਵੋਟਾਂ ਪਈਆਂ।
-
ਬਰਨਾਲਾ ਵਿੱਚ ਬਾਠ AAP ਲਈ ਚੁਣੌਤੀ
ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ। ਆਪ ਤੋਂ ਹਰਿੰਦਰ ਸਿੰਘ ਧਾਲੀਵਾਲ, ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਵਿਚਕਾਰ ਮੁਕਾਬਲਾ ਹੈ। ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਇਸ ਮੁਕਾਬਲੇ ਨੂੰ ਬਹੁਪੱਖੀ ਬਣਾ ਦਿੱਤਾ ਹੈ।
-
ਚੱਬੇਵਾਲ ਵਿੱਚ ਮਜ਼ਬੂਤ ਸਥਿਤੀ ਵਿੱਚ AAP
ਆਮ ਆਦਮੀ ਪਾਰਟੀ (ਆਪ) ਨੇ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਂਕ ਨੂੰ ਟਿਕਟ ਦਿੱਤੀ ਹੈ। ਕਾਂਗਰਸ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਕੁਮਾਰ ਅਤੇ ਭਾਜਪਾ ਨੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪੁਲੀਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ।
-
ਸਭ ਤੋਂ ਪਹਿਲਾਂ ਗਿੱਦੜਬਾਹਾ ਦੇ ਨਤੀਜ਼ੇ ਆਉਣ ਦੀ ਸੰਭਾਵਨਾ
ਵੀਆਈਪੀ ਸੀਟ ਗਿੱਦੜਬਾਹਾ ਦੇ ਚੋਣ ਨਤੀਜੇ ਪਹਿਲਾਂ ਐਲਾਨੇ ਜਾਣ ਦੀ ਉਮੀਦ ਹੈ। ਇੱਥੇ 13 ਗੇੜਾਂ ਵਿੱਚ ਗਿਣਤੀ ਪੂਰੀ ਹੋਵੇਗੀ। ਵੋਟਾਂ ਦੀ ਗਿਣਤੀ ਵਿੱਚ ਕਿਸੇ ਕਿਸਮ ਦੀ ਗੜਬੜੀ ਨਾ ਹੋਵੇ, ਇਸ ਲਈ ਸਥਾਨਕ ਪੁਲੀਸ ਵੱਲੋਂ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
-
99,956 ਲੋਕ ਚੁਣਨਗੇ ਬਰਨਾਲਾ ਦਾ ਵਿਧਾਇਕ
ਪੰਜਾਬ ਦੀ ਬਰਨਾਲਾ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਦਾ ਨਤੀਜਾ 23 ਨਵੰਬਰ ਨੂੰ ਐਲਾਨਿਆ ਜਾਵੇਗਾ। ਐਸਡੀ ਕਾਲਜ ਬਰਨਾਲਾ ਵਿੱਚ ਈਵੀਐਮ ਮਸ਼ੀਨਾਂ ਲਈ ਸਟਰਾਂਗ ਰੂਮ ਬਣਾਇਆ ਗਿਆ ਹੈ। ਜਿੱਥੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। 20 ਨਵੰਬਰ ਨੂੰ ਹੋਈ ਵੋਟਿੰਗ ‘ਚ ਬਰਨਾਲਾ ਸੀਟ ‘ਤੇ 56.3 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ‘ਤੇ 99,956 ਵੋਟਾਂ ਪਈਆਂ। ਜਿਨ੍ਹਾਂ ਵਿੱਚੋਂ 53,489 ਪੁਰਸ਼, 46,465 ਮਹਿਲਾ ਅਤੇ 2 ਹੋਰ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।