ਪੰਜਾਬ ਆਰਮਡ ਪੁਲਿਸ ਦੀ ਤੋਪ ਚੋਰੀ ਕਰਨ ਵਾਲੇ ਤਿੰਨ ਗ੍ਰਿਫਤਾਰ, ਬਟਾਲੀਅਨ ਦਾ ਰਸੋਈਆ ਹੀ ਨਿਕਲਿਆ ਮਾਸਟਰ ਮਾਈਂਡ | Punjab Armed Police's stolen heritage gun found after 4 months, Know full detail in punjabi Punjabi news - TV9 Punjabi

ਪੰਜਾਬ ਆਰਮਡ ਪੁਲਿਸ ਦੀ ਤੋਪ ਚੋਰੀ ਕਰਨ ਵਾਲੇ ਤਿੰਨ ਗ੍ਰਿਫਤਾਰ, ਬਟਾਲੀਅਨ ਦਾ ਰਸੋਈਆ ਹੀ ਨਿਕਲਿਆ ਮਾਸਟਰ ਮਾਈਂਡ

Published: 

09 Sep 2023 21:51 PM

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ 3 ਫੁੱਟ ਲੰਬੀ ਅਤੇ 250 ਕਿੱਲੋ ਵਜ਼ਨ ਵਾਲੀ ਇਸ ਤੋਪ ਨੂੰ ਲਿਜਾਣ ਲਈ ਸਕੂਟਰ ਤੇ ਆਏ ਸਨ। ਹਾਲਾਂਕਿ ਇਸ ਦੇ ਭਾਰੀ ਵਜ਼ਨ ਕਾਰਨ ਉਹ ਤੋਪ ਨੂੰ ਸਕੂਟਰ 'ਤੇ ਜ਼ਿਆਦਾ ਦੂਰ ਨਹੀਂ ਲੈ ਜਾ ਸਕਿਆ। ਇਸ ਤੋਂ ਬਾਅਦ ਤੋਪ ਨੂੰ ਵੱਖ-ਵੱਖ ਟੁਕੜਿਆਂ 'ਚ ਕੱਟ ਕੇ ਲਿਜਾਇਆ ਗਿਆ।

ਪੰਜਾਬ ਆਰਮਡ ਪੁਲਿਸ ਦੀ ਤੋਪ ਚੋਰੀ ਕਰਨ ਵਾਲੇ ਤਿੰਨ ਗ੍ਰਿਫਤਾਰ, ਬਟਾਲੀਅਨ ਦਾ ਰਸੋਈਆ ਹੀ ਨਿਕਲਿਆ ਮਾਸਟਰ ਮਾਈਂਡ
Follow Us On

ਪੰਜਾਬ ਨਿਊਜ। ਚੰਡੀਗੜ੍ਹ ਦੇ ਸਭ ਤੋਂ ਪੌਸ਼ ਮੰਨੇ ਜਾਂਦੇ ਸੈਕਟਰ-1 ਤੋਂ ਚੋਰੀ ਹੋਈ ਪੰਜਾਬ ਆਰਮਡ ਪੁਲਿਸ (Punjab Armed Police) (ਪੀਏਪੀ) ਦੀ ਵਿਰਾਸਤੀ ਤੋਪ 4 ਮਹੀਨਿਆਂ ਬਾਅਦ ਮਿਲੀ ਹੈ। ਪੀਏਪੀ ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ‘ਤੇ ਰੱਖੀ ਇਸ ਤੋਪ ਨੂੰ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਬਟਾਲੀਅਨ ਦਾ ਰਸੋਈਆ ਵੀ ਇਨ੍ਹਾਂ ਵਿੱਚ ਸ਼ਾਮਲ ਹੈ। ਰਸੋਈਏ ਨੇ ਇਸ ਤੋਪ ਨੂੰ ਚੋਰੀ ਕਰਨ ਦੀ ਪੂਰੀ ਯੋਜਨਾ ਬਣਾਈ ਸੀ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ 3 ਫੁੱਟ ਲੰਬੀ ਅਤੇ 250 ਕਿਲੋ ਵਜ਼ਨ ਵਾਲੀ ਇਸ ਤੋਪ ਨੂੰ ਲਿਜਾਣ ਲਈ ਸਕੂਟਰ ਤੇ ਆਏ ਸਨ।

ਹਾਲਾਂਕਿ ਇਸ ਦੇ ਭਾਰੀ ਵਜ਼ਨ ਕਾਰਨ ਉਹ ਤੋਪ ਨੂੰ ਸਕੂਟਰ ‘ਤੇ ਜ਼ਿਆਦਾ ਦੂਰ ਨਹੀਂ ਲੈ ਜਾ ਸਕਿਆ। ਇਸ ਤੋਂ ਬਾਅਦ ਤੋਪ ਨੂੰ ਵੱਖ-ਵੱਖ ਟੁਕੜਿਆਂ ‘ਚ ਕੱਟ ਕੇ ਲਿਜਾਇਆ ਗਿਆ। ਵਿਰਾਸਤੀ ਸ਼੍ਰੇਣੀ ਦੀ ਇਹ ਬ੍ਰਿਟਿਸ਼ ਯੁੱਗ ਦੀ ਤੋਪ ਚੰਡੀਗੜ੍ਹ (Chandigarh) ਦੇ ਸੈਕਟਰ-1 ਸਥਿਤ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ‘ਤੇ ਕਰੀਬ 10 ਸਾਲਾਂ ਤੋਂ ਰੱਖੀ ਗਈ ਸੀ।

ਇਸ ਸਾਲ 5 ਅਤੇ 6 ਮਈ ਦੀ ਰਾਤ ਨੂੰ ਇਹ ਤੋਪ ਅਚਾਨਕ ਗਾਇਬ ਹੋ ਗਈ ਸੀ। ਹਾਲਾਂਕਿ, ਇਹ ਗੱਲ ਪੀਏਪੀ ਅਧਿਕਾਰੀਆਂ ਦੇ ਧਿਆਨ ਵਿੱਚ ਤੋਪ ਦੇ ਲਾਪਤਾ ਹੋਣ ਤੋਂ 15 ਦਿਨਾਂ ਬਾਅਦ ਆਈ। ਇਸ ਤੋਂ ਬਾਅਦ ਪੀਏਪੀ ਦੀ 82 ਬਟਾਲੀਅਨ ਦੇ ਕਮਾਂਡੈਂਟ (Commandant) ਅਤੇ ਪੀਪੀਐਸ ਅਧਿਕਾਰੀ ਬਲਵਿੰਦਰ ਸਿੰਘ ਦੀ ਸ਼ਿਕਾਇਤ ਤੇ ਚੰਡੀਗੜ੍ਹ ਸੈਕਟਰ-3 ਥਾਣੇ ਦੀ ਪੁਲੀਸ ਨੇ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਸੀ।

15 ਦਿਨਾਂ ਬਾਅਦ ਪਤਾ ਲੱਗਾ ਕਿ ਤੋਪ ਚੋਰੀ ਹੋ ਗਈ ਸੀ

ਤੋਪ ਚੋਰੀ ਹੋਣ ਦਾ ਖੁਲਾਸਾ ਕਰੀਬ 15 ਦਿਨਾਂ ਬਾਅਦ ਹੋਇਆ। ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ਕਰੀਬ 15 ਦਿਨ ਪਹਿਲਾਂ ਤੋਪ ਚੋਰੀ ਹੋਣ ਦਾ ਪਤਾ ਲੱਗਾ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ 82 ਬਟਾਲੀਅਨ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਦਿੱਤੀ, ਜੋ ਪੀ.ਪੀ.ਐਸ ਅਧਿਕਾਰੀ ਹਨ।

ਪੰਜਾਬ ਆਰਮਡ ਪੁਲਿਸ ਦੀ ਤੋਪ

ਇਹ ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ ਦੀ ਬਹੁਤ ਹੀ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਇਸਨੂੰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਪ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਆਉਂਦੇ ਸਨ। ਇਹ ਬਹੁਤ ਮਹੱਤਵਪੂਰਨ ਤੋਪ ਸੀ।

ਚੋਰੀ ‘ਚ 5 ਵਿਅਕਤੀਆਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ

ਚੰਡੀਗੜ੍ਹ ਪੁਲਿਸ ਨੇ ਚੋਰੀ ਤੋਂ ਬਾਅਦ ਕਿਹਾ ਸੀ ਕਿ ਕੋਈ ਵੀ ਵਿਅਕਤੀ ਇਸ ਨੂੰ ਚੋਰੀ ਕਰ ਕੇ ਲੈ ਨਹੀਂ ਸਕਦਾ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਸ਼ਾਇਦ 4 ਤੋਂ 5 ਲੋਕ ਸ਼ਾਮਲ ਸਨ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਅਜਿਹੇ ‘ਚ ਪੁਲਸ ਲਈ ਦੋਸ਼ੀਆਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਥਾਣਾ ਸਦਰ ਦੀ ਪੁਲੀਸ ਨੇ ਇਹ ਕੇਸ ਪੀਪੀਐਸ ਅਧਿਕਾਰੀ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਸੀ।

Exit mobile version