PSEB 8th Result: ਸ਼ਾਨਦਾਰ ਰਿਹਾ ਅੱਠਵੀਂ ਜਮਾਤ ਦਾ ਰਿਜ਼ਲਟ, ਬਠਿੰਡੇ ਦੀ ਹਰਨੂਰਪ੍ਰੀਤ ਨੇ ਮਾਰੀ ਬਾਜ਼ੀ

Updated On: 

30 Apr 2024 17:51 PM

ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ ਇਸ ਵਾਰ ਸਭ ਤੋਂ ਵੱਧ ਅੰਕ ਲੈ ਕੇ ਟਾਪ ਕੀਤਾ ਹੈ, ਜਿਸ ਨੇ 600 ਚੋਂ 600 ਅੰਕ ਹਾਸਲ ਕੀਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਦੇ ਨਤੀਜ਼ੇ ਵਿੱਚ ਦੂਜੇ ਨੰਬਰ ਤੇ ਅੰਮ੍ਰਿਤਸਰ ਦੀ ਗੁਰਲੀਨ ਕੌਰ ਰਹੀ, ਜਿਸਨੇ 600 ਚੋਂ 598 ਅੰਕ ਹਾਸਲ ਕੀਤੇ ਹਨ। ਉੱਥੇ ਹੀ ਤੀਜ਼ੇ ਨੰਬਰ ਤੇ ਸੰਗਰੂਰ ਦਾ ਲਖਵਿੰਦਰ ਸਿੰਘ ਰਿਹਾ ਹੈ, ਜਿਸਨੇ 600 ਚੋਂ 597 ਅੰਕ ਹਾਸਲ ਕੀਤੇ ਹਨ।

PSEB 8th Result: ਸ਼ਾਨਦਾਰ ਰਿਹਾ ਅੱਠਵੀਂ ਜਮਾਤ ਦਾ ਰਿਜ਼ਲਟ, ਬਠਿੰਡੇ ਦੀ ਹਰਨੂਰਪ੍ਰੀਤ ਨੇ ਮਾਰੀ ਬਾਜ਼ੀ

ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੇ ਨਤੀਜੇ ਘੋਸ਼ਿਤ

Follow Us On

ਪੰਜਾਬ ਸਕੂਲ ਸਿੱਖਆ ਬੋਰਡ ਨੇ ਮੰਗਲਵਾਰ ਯਾਨੀ ਅੱਜ ਅਠਵੀਂ ਜਮਾਤ ਦਾ ਨਤੀਜ਼ਾ ਘੋਸ਼ਿਤ ਕਰ ਦਿੱਤਾ ਹੈ। ਇਸ ਵਾਰ ਅੱਠਵੀ ਜਮਾਤ ਦਾ ਨਤੀਜ਼ਾ ਸ਼ਾਨਦਾਰ ਰਿਹਾ ਹੈ ਅਤੇ ਕੁੱਲ 98.31 ਫੀਸਦੀ ਬੱਚਿਆਂ ਨੇ ਇਸ ਬਾਰ ਬਾਜ਼ੀ ਮਾਰੀ ਹੈ। ਗੱਲ ਕਰੀਏ ਟਾਪਰਾਂ ਦੀ ਤਾਂ ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ ਇਸ ਵਾਰ ਸਭ ਤੋਂ ਵੱਧ ਅੰਕ ਲੈ ਕੇ ਟਾਪ ਕੀਤਾ ਹੈ, ਜਿਸ ਨੇ 600 ਚੋਂ 600 ਅੰਕ ਹਾਸਲ ਕੀਤੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਦੇ ਨਤੀਜ਼ਿਆਂ ਵਿੱਚ ਦੂਜੇ ਨੰਬਰ ਤੇ ਅੰਮ੍ਰਿਤਸਰ ਦੀ ਗੁਰਲੀਨ ਕੌਰ ਰਹੀ, ਜਿਸਨੇ 600 ਚੋਂ 598 ਅੰਕ ਹਾਸਲ ਕੀਤੇ ਹਨ। ਉੱਥੇ ਹੀ ਤੀਜ਼ੇ ਨੰਬਰ ਤੇ ਸੰਗਰੂਰ ਦਾ ਅਰਮਾਨਦੀਪ ਸਿੰਘ ਰਿਹਾ ਹੈ, ਜਿਸਨੇ 600 ਚੋਂ 597 ਅੰਕ ਹਾਸਲ ਕੀਤੇ ਹਨ।

ਟਾਪਰਸ ਦੀ ਲਿਸਟ

2,86,987 ਬੱਚਿਆਂ ਨੇ ਮਾਰੀ ਬਾਜ਼ੀ

ਇਸ ਵਾਰ ਕੁੱਲ 2,91,917 ਬੱਚਿਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਚੋਂ 2,86,987 ਬੱਚਿਆ ਨੇ ਸਫਲਤਾ ਹਾਸਲ ਕੀਤੀ ਅਤੇ 98.31 ਪਾਸ ਫੀਸਦ ਦਾ ਸ਼ਾਨਦਾਰ ਨਤੀਜ਼ਾ ਰਿਹਾ।

98.83 ਫੀਸਦੀ ਰਿਹਾ ਕੁੜੀਆਂ ਦਾ ਰਿਜ਼ਲਟ

ਕੁੜੀਆਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵਾਰ ਕੁੱਲ 1,38,958 ਕੁੜੀਆਂ ਨੇ ਅੱਠਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਚੋਂ 1,37,330 ਕੁੜੀਆਂ ਨੇ ਬਾਜ਼ੀ ਮਾਰੀ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।

97.84 ਫੀਸਦੀ ਰਿਹਾ ਮੁੰਡਿਆ ਦਾ ਰਿਜ਼ਲਟ

ਕੁੱਲ 1,52, 943 ਮੁੰਡਿਆਂ ਨੇ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਦੀ ਪ੍ਰੀਖਿਆ ਦਿੱਤੀ ਅਤੇ 1, 49,642 ਮੁੰਡਿਆਂ ਨੇ ਪ੍ਰੀਖਿਆ ਵਿੱਚ ਸਫਲਤਾ ਹਾਸਲ ਕੀਤੀ। ਮੁੰਡਿਆ ਦਾ ਪਾਸ ਫੀਸਦ 97.84 ਰਿਹਾ।

15 ਟ੍ਰਾਂਸਜੈਂਡਰ ਬੱਚੇ ਪਾਸ

ਇਸ ਵਾਰ ਕੁੱਲ 16 ਟ੍ਰਾਂਸਜੈਂਡਰ ਬੱਚੇ ਅਠਵੀ ਜਮਾਤ ਦੀ ਪ੍ਰੀਖਿਆ ਦੇਣ ਲਈ ਬੈਠੇ ਸਨ, ਜਿਨ੍ਹਾਂ ਚੋਂ 15 ਬੱਚਿਆ ਨੇ ਬਾਜ਼ੀ ਮਾਰੀ ਹੈ।

ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ

Punjab Board 8th Result 2024 ਕਿਵੇਂ ਕਰਨਾ ਹੈ ਚੈੱਕ

  • ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
  • ਹੋਮ ਪੇਜ ‘ਤੇ ਪੰਜਾਬ ਬੋਰਡ 8ਵੀਂ ਦੇ ਨਤੀਜੇ 2024 ਦੇ ਲਿੰਕ ‘ਤੇ ਕਲਿੱਕ ਕਰੋ।
  • ਹੁਣ ਰੋਲ ਨੰਬਰ ਦਰਜ ਕਰੋ ਅਤੇ ਸਬਮਿਟ ਕਰੋ।
  • ਸਕੋਰਕਾਰਡ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
  • ਹੁਣ ਨਤੀਜਾ ਚੈੱਕ ਕਰੋ ਅਤੇ ਪ੍ਰਿੰਟ ਆਊਟ ਲਓ।

ਦੱਸ ਦੇਈਏ ਕਿ ਪੰਜਾਬ ਸੈਕੰਡਰੀ ਸਿੱਖਿਆ ਬੋਰਡ ਨੇ 1 ਅਪ੍ਰੈਲ ਨੂੰ 5ਵੀਂ ਜਮਾਤ ਦਾ ਨਤੀਜਾ ਐਲਾਨਿਆ ਸੀ। ਪੰਜਵੀਂ ਜਮਾਤ ਵਿੱਚ ਕੁੱਲ 99.8 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਪ੍ਰੀਖਿਆ ਵਿੱਚ ਕੁੱਲ 3,06,438 ਲੜਕੀਆਂ ਅਤੇ ਲੜਕੇ ਸ਼ਾਮਲ ਹੋਏ। ਇਹ ਪ੍ਰੀਖਿਆ ਰਾਜ ਭਰ ਵਿੱਚ 7 ​​ਮਾਰਚ ਤੋਂ 14 ਮਾਰਚ, 2024 ਤੱਕ ਆਯੋਜਿਤ ਕੀਤੀ ਗਈ ਸੀ।

Exit mobile version