Punjab Board 10th Result: IAS ਬਣਨਾ ਚਾਹੁੰਦੀ ਹੈ 10ਵੀਂ ਦੀ ਟਾਪਰ ਅਕਸ਼ਨੂਰ, ਪੜ੍ਹੋ… ਕਿਵੇਂ ਮਾਰੀਆਂ ਮੱਲਾਂ?

sukhjinder-sahota-faridkot
Updated On: 

16 May 2025 17:56 PM

Punjab Board 10th Toppers: ਪਿਤਾ ਨੇ ਵੀ ਆਪਣੀ ਧੀ ਦੀ ਉਪਲਬਧੀ ਨੂੰ ਮਾਣ ਵਾਲੀ ਗੱਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਤੀਜੇ ਬਾਰੇ ਉਨ੍ਹਾਂ ਨੂੰ ਟੀਵੀ ਤੋਂ ਪਤਾ ਚੱਲਿਆ ਹੈ। ਉਨ੍ਹਾਂ ਨੂੰ ਇਹ ਤਾਂ ਪਤਾ ਸੀ ਕਿ ਉਨ੍ਹਾਂ ਦੀ ਧੀ ਚੰਗੇ ਨਤੀਜੇ ਲੈ ਕੇ ਆਵੇਗੀ ਪਰ ਜਦੋਂ ਪਤਾ ਚੱਲਿਆ ਸੀ ਉਨ੍ਹਾਂ ਦੀ ਧੀ ਨੇ ਟਾਪ ਕੀਤਾ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।

Punjab Board 10th Result: IAS ਬਣਨਾ ਚਾਹੁੰਦੀ ਹੈ 10ਵੀਂ ਦੀ ਟਾਪਰ ਅਕਸ਼ਨੂਰ, ਪੜ੍ਹੋ... ਕਿਵੇਂ ਮਾਰੀਆਂ ਮੱਲਾਂ?
Follow Us On

PSEB 10th topper Akshanur Kaur: ਫਰੀਦਕੋਟ ਦੇ ਪਿੰਡ ਲੰਡੇ ਦੀ ਰਹਿਣ ਵਾਲੀ ਵਿਦਿਆਰਥਣ ਅਕਸ਼ਨੂਰ ਕੌਰ ਨੇ PSEB ਦੇ 10ਵੀਂ ਜਮਾਤ ਦੇ ਨਤੀਜਿਆਂ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅਕਸ਼ਨੂਰ ਕੌਰ ਨੇ ਸੰਤ ਮੋਹਨ ਦਾਸ ਪਬਲਿਕ ਸਕੂਲ ਤੋਂ ਪੜ੍ਹਾਈ ਕੀਤਾ ਹੈ। ਉਸ ਨੇ 650 ਅੰਕਾਂ ਵਿਚੋਂ 650 ਅੰਕ ਲੈ ਕੇ ਮੱਲਾਂ ਮਾਰੀਆਂ ਹਨ। ਅਕਸ਼ਨੂਰ ਇੱਕ ਕਿਸਾਨ ਪਰਿਵਾਰ ਤੋਂ ਸਬੰਧ ਰੱਖਦੀ ਹੈ ਤੇ ਭਵਿੱਖ ਵਿੱਚ ਆਈਏਐਸ ਬਣਨਾਂ ਚਾਹੁੰਦੀ ਹੈ।

ਇਸ ਮੌਕੇ ਜਦੋਂ ਟਾਪਰ ਅਕਸ਼ਨੂਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਸ ਨਤੀਜਿਆਂ ਲਈ ਬਹੁਤ ਮਿਹਨਤ ਕੀਤੀ ਸੀ। ਇਸ ਨਤੀਜੇ ਤੋਂ ਬਾਅਦ ਉਹ ਬੇਹੱਦ ਖ਼ੁਸ਼ ਹੈ। ਇਨ੍ਹਾਂ ਨਤੀਜਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਰਿਵਾਰ ਤੇ ਅਧਿਆਪਕਾਂ ਨੇ ਉਸ ਦਾ ਪੂਰਾ ਸਾਥ ਦਿੱਤਾ ਹੈ। ਉਸ ਦੇ ਅਧਿਆਪਕਾਂ ਨੇ ਉਸ ਦਾ ਪੜ੍ਹਾਈ ਵਿੱਚ ਪੂਰਾ ਸਹਿਯੋਗ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਨੇ ਵੀ ਇਸ਼ ਚ ਸਹਾਇਤਾ ਕੀਤੀ ਹੈ। ਅਕਸ਼ਨੂਰ ਦਾ ਸੁਪਣਾ ਹੈ ਕਿ ਉਹ ਪੜ੍ਹਾਈ ਕਰਕੇ ਅੱਗੇ ਵਧੇ ਅਤੇ ਭਵਿੱਖ ਵਿੱਚ ਆਈਏਐਸ ਦੀ ਬਣੇ।

‘ਟੀਵੀ ਤੋਂ ਪਤਾ ਚੱਲੇ ਨਤੀਜੇ’

ਇਸ ਮੌਕੇ ਉਨ੍ਹਾਂ ਦੇ ਪਿਤਾ ਨੇ ਵੀ ਆਪਣੀ ਧੀ ਦੀ ਉਪਲਬਧੀ ਨੂੰ ਮਾਣ ਵਾਲੀ ਗੱਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਤੀਜੇ ਬਾਰੇ ਉਨ੍ਹਾਂ ਨੂੰ ਟੀਵੀ ਤੋਂ ਪਤਾ ਚੱਲਿਆ ਹੈ। ਉਨ੍ਹਾਂ ਨੂੰ ਇਹ ਤਾਂ ਪਤਾ ਸੀ ਕਿ ਉਨ੍ਹਾਂ ਦੀ ਧੀ ਚੰਗੇ ਨਤੀਜੇ ਲੈ ਕੇ ਆਵੇਗੀ ਪਰ ਜਦੋਂ ਪਤਾ ਚੱਲਿਆ ਸੀ ਉਨ੍ਹਾਂ ਦੀ ਧੀ ਨੇ ਟਾਪ ਕੀਤਾ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।

IAS ਬਣਨਾ ਹੈ ਸੁਪਣਾ

ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹਮੇਸ਼ਾਂ ਤੋਂ ਮਿਹਨਤੀ ਰਹੀ ਹੈ ਅਤੇ ਉਹ ਵੱਡੀ ਹੋ ਕੇ ਆਈਐਸ ਬਣਨਾ ਚਾਹੁੰਦੀ ਹੈ। ਉਨ੍ਹਾਂ ਕਈ ਵਾਰ ਆਪਣੀ ਧੀ ਨੂੰ ਟਿਉਸ਼ਨ ਲਈ ਕਿਹਾ ਸੀ ਪਰ ਉਸ ਨੇ ਖ਼ੁਦ ਇਸ ਤੋਂ ਨਾਂਹ ਕਰ ਦਿੱਤੀ। ਇਸ ਨਤੀਜਿਆਂ ‘ਚ ਉਸ ਦੀ ਮਿਹਨਤ ਸਾਫ਼ ਦੇਖਣ ਨੂੰ ਮਿਲੀ ਹੈ। ਉਸ ਨੇ ਅੱਜ ਤੱਕ ਬਿਨਾਂ ਟਿਉਸ਼ਨ ਤੋਂ ਪੜ੍ਹਾਈ ਕੀਤੀ ਹੈ।