President Amritsar Visit: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਹਰਿਮੰਦਿਰ ਸਾਹਿਬ ਵਿੱਖੇ ਟੇਕਿਆ ਮੱਥਾ
President's Programme: ਰਾਸਟਰਪਤੀ ਅੱਜ ਦਿਨ ਭਰ ਗੁਰੂ ਨਗਰੀ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨਗੇ ਅਤੇ ਸ਼ਾਮ ਨੂੰ ਤਕਰੀਬਨ 4.30 ਵਜੇ ਵਾਪਸ ਦਿੱਲੀ ਲਈ ਉਡਾਣ ਭਰਨਗੇ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਹਰਿਮੰਦਿਰ ਸਾਹਿਬ ਵਿੱਖੇ ਟੇਕਿਆ ਮੱਥਾ।
ਅਮ੍ਰਿਤਸਰ ਨਿਊਜ : ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਅੰਮ੍ਰਿਤਸਰ ਦੌਰੇ ਲਈ ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਹਵਾਈ ਅੱਡੇ ਤੋਂ ਸਿੱਧਾਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਨਿਕਲ ਗਏ। ਸ੍ਰੀ ਹਰਿਮੰਦਿਰ ਸਾਹਿਬ ਵਿੱਚ ਉਨ੍ਹਾਂ ਨੇ ਮੱਥਾ ਟੇਕ ਕੇ ਅਰਦਾਸ ਕੀਤੀ।
ਕਈ ਧਾਰਮਿਕ ਅਸਥਾਨਾਂ ਦਾ ਦੌਰਾ ਕਰਨਗੇ ਰਾਸ਼ਟਰਪਤੀ
ਉੱਧਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭਾਰੀ ਸੁਰੱਖਿਆ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਿਜਾਇਆ ਗਿਆ। ਉਨ੍ਹਾਂ ਨੇ ਉੱਥੇ ਮੱਥਾ ਟੇਕਿਆ ਅਤੇ ਪਰਮਾਤਮਾ ਅੱਗੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦਾ ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਸ਼੍ਰੀ ਰਾਮਤੀਰਥ ਜਾਣ ਦਾ ਵੀ ਪ੍ਰੋਗਰਾਮ ਹੈ। ਉੱਧਰ, ਰਾਸ਼ਟਰਪਤੀ ਦੀ ਫੇਰੀ ਨੂੰ ਵੇਖਦਿਆਂ ਸੰਗਤਾਂ ਨੂੰ ਕੁਝ ਦੇਰ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਉੱਥੇ ਭਾਰੀ ਅਵਿਵਸਥਾ ਪੈਦਾ ਹੋ ਗਈ।
ਅੱਜ ਸ਼ਾਮ ਨੂੰ ਹੀ ਦਿੱਲੀ ਵਾਪਸ ਪਰਤਣੇ ਰਾਸ਼ਟਰਪਤੀ
ਆਪਣੇ ਪ੍ਰੋਗਰਾਮ ਤੋਂ ਬਾਅਦ ਰਾਸ਼ਟਰਪਤੀ ਦਿੱਲੀ ਵਾਪਸ ਪਰਤਣਗੇ। ਰਾਸ਼ਟਰਪਤੀ ਮੁਰਮੂ ਸ਼ਾਮ ਕਰੀਬ 4.30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣਗੇ, ਇੱਥੋਂ ਉਹ ਦਿੱਲੀ ਲਈ ਜਹਾਜ਼ ‘ਚ ਸਵਾਰ ਹੋਣਗੇ।