Poonch Terror Attack: ਪੰਜਾਬ ਦੇ 4 ਜਵਾਨਾਂ ਸਮੇਤ 5 ਜਵਾਨ ਸ਼ਹੀਦ, ਫੌਜ ਨੇ ਜਾਰੀ ਕੀਤੇ ਸ਼ਹੀਦਾਂ ਦੇ ਨਾਮ

Updated On: 

21 Apr 2023 12:24 PM

Poonch Terror Attack: ਸ਼ਹੀਦ ਹੋਣ ਵਾਲੇ ਪੰਜ ਜਵਾਨਾਂ ਵਿੱਚੋਂ ਚਾਰ ਪੰਜਾਬ ਅਤੇ ਇੱਕ ਉੜੀਸਾ ਦਾ ਸੀ। ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਇਹ ਨਿਸ਼ਾਨਾ ਬਣਾ ਕੇ ਹਮਲੇ ਨੂੰ ਅੰਜਾਮ ਦਿੱਤਾ ਹੈ। ਮੌਕੇ ਤੋਂ ਗ੍ਰੇਨੇਡ ਦੇ ਟੁਕੜੇ ਵੀ ਬਰਾਮਦ ਹੋਏ ਹਨ।

Follow Us On

Poonch Terror Attack: ਜੰਮੂ-ਕਸ਼ਮੀਰ ਦੇ ਪੁੰਛ ‘ਚ ਵੀਰਵਾਰ ਨੂੰ ਅੱਤਵਾਦੀਆਂ (Terrorist) ਨੇ ਫੌਜ ਦੇ ਇੱਕ ਟਰੱਕ ‘ਤੇ ਗ੍ਰਨੇਡ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦ ਜਵਾਨਾਂ ਵਿੱਚ ਹੌਲਦਾਰ ਮਨਦੀਪ ਸਿੰਘ, ਲਾਂਸ ਨਾਇਕ ਦੇਵਾਸ਼ੀਸ਼ ਬਸਵਾਲ, ਲਾਂਸ ਨਾਇਕ ਕੁਲਵੰਤ ਸਿੰਘ, ਸਿਪਾਹੀ ਹਰਕਿਸ਼ਨ ਸਿੰਘ ਅਤੇ ਸਿਪਾਹੀ ਸੇਵਕ ਸਿੰਘ ਦੇ ਨਾਮ ਸ਼ਾਮਲ ਹਨ। ਇਹ ਸਾਰੇ ਜਵਾਨ ਰਾਸ਼ਟਰੀ ਰਾਈਫਲਜ਼ ਯੂਨਿਟ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਇਨ੍ਹਾਂ ਇਲਾਕਿਆਂ ‘ਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਕੀਤਾ ਗਿਆ ਸੀ।

ਨਗਰੋਟਾ ਵਿੱਚ ਤਾਇਨਾਤ ਸੈਨਾ ਦੀ 16ਵੀਂ ਕੋਰ ਨੇ ਟਵੀਟ ਕੀਤਾ ਕਿ ਵ੍ਹਾਈਟ ਨਾਈਟ ਕੋਰ ਦੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅੱਤਵਾਦੀ ਘਟਨਾ ਵੀਰਵਾਰ ਦੁਪਹਿਰ ਨੂੰ ਜੰਮੂ ਦੇ ਰਾਜੌਰੀ ਸੈਕਟਰ ਵਿੱਚ ਵਾਪਰੀ, ਜਦੋਂ ਫੌਜ (Army) ਦਾ ਟਰੱਕ ਭਿੰਬਰ ਗਲੀ ਅਤੇ ਪੁੰਛ ਦੇ ਵਿਚਕਾਰ ਸੀ। ਇਸ ਦੌਰਾਨ ਅੱਤਵਾਦੀਆਂ ਨੇ ਫੌਜ ਦੇ ਟਰੱਕ ‘ਤੇ ਗ੍ਰੇਨੇਡ ਹਮਲਾ ਕੀਤਾ। ਇਸ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ ਜਦਕਿ ਇੱਕ ਜ਼ਖਮੀ ਹੋ ਗਿਆ।

ਫੌਜ ਨੇ ਸ਼ਹੀਦਾਂ ਦੇ ਨਾਮ ਕੀਤੇ ਜਾਰੀ

ਟਰੱਕ ‘ਤੇ ਮਿਲੇ ਗੋਲੀਆਂ ਦੇ ਨਿਸ਼ਾਨ

ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ। ਹਮਲਾਵਰਾਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਅਧਿਕਾਰੀਆਂ ਨੇ ਗੱਡੀ ‘ਤੇ ਗੋਲੀਆਂ ਦੇ ਨਿਸ਼ਾਨ ਦੇਖੇ ਹਨ। ਇਸ ਦੇ ਨਾਲ ਹੀ ਮੌਕੇ ਤੋਂ ਗ੍ਰੇਨੇਡ (Grenade) ਦੇ ਟੁਕੜੇ ਵੀ ਬਰਾਮਦ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਅੱਤਵਾਦੀ ਘਟਨਾ ਸੀ।

ਟਰੱਕ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ

ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ। ਦੋਸ਼ੀਆਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਸੂਤਰਾਂ ਮੁਤਾਬਕ ਅਧਿਕਾਰੀਆਂ ਨੇ ਗੱਡੀ ‘ਤੇ ਗੋਲੀਆਂ ਦੇ ਨਿਸ਼ਾਨ ਦੇਖੇ ਹਨ। ਇਸ ਦੇ ਨਾਲ ਹੀ ਮੌਕੇ ਤੋਂ ਗ੍ਰੇਨੇਡ ਦੇ ਟੁਕੜੇ ਵੀ ਬਰਾਮਦ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਅੱਤਵਾਦੀ ਘਟਨਾ ਸੀ।

ਹਮਲੇ ਨੂੰ 3 ਤੋਂ 4 ਅੱਤਵਾਦੀਆਂ ਨੇ ਦਿੱਤਾ ਅੰਜਾਮ

ਸੂਤਰਾਂ ਮੁਤਾਬਕ ਤਿੰਨ ਤੋਂ ਚਾਰ ਅੱਤਵਾਦੀ ਸਨ। ਜਿਨ੍ਹਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ। ਸੂਤਰਾਂ ਮੁਤਾਬਕ ਟਰੱਕ ‘ਤੇ ਹਮਲਾ ਕਰਨ ਤੋਂ ਬਾਅਦ ਉਹ ਜਵਾਨਾਂ ਨੂੰ ਘੇਰਨ ਲਈ ਲਗਾਤਾਰ ਗੋਲੀਬਾਰੀ ਕਰਦੇ ਰਹੇ। ਇਹ ਜਵਾਨ ਦੂਜੇ ਜਵਾਨਾਂ ਲਈ ਭੋਜਨ ਅਤੇ ਪਾਣੀ ਲੈ ਕੇ ਜਾ ਰਹੇ ਸਨ। ਫਿਰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਸ਼ਹੀਦ ਹੋਏ 5 ਜਵਾਨਾਂ ‘ਚੋਂ 4 ਪੰਜਾਬ ਦੇ ਸਨ ਜਦਕਿ ਇੱਕ ਉੜੀਸਾ ਦਾ ਸੀ।

  1. ਹੌਲਦਾਰ ਮਨਦੀਪ ਸਿੰਘ
    ਪਿੰਡ – ਚਣਕੋਈਆਂ ਕਾਕਾਂ
    ਤਹਿਸੀਲ – ਪਾਈਕ
    ਜ਼ਿਲ੍ਹਾ- ਲੁਧਿਆਣਾ
    ਸੂਬਾ – ਪੰਜਾਬ
  2. ਕਾਂਸਟੇਬਲ ਹਰਕਿਸ਼ਨ ਸਿੰਘ
    ਪਿੰਡ – ਤਲਵੰਡੀ ਭਰਥ
    ਤਹਿਸੀਲ- ਬਟਾਲਾ
    ਜ਼ਿਲ੍ਹਾ ਗੁਰਦਾਸਪੁਰ
    ਸੂਬਾ – ਪੰਜਾਬ
  3. ਲਾਂਸ ਨਾਇਕ ਕੁਲਵੰਤ ਸਿੰਘ
    ਪਿੰਡ – ਚੜਿੱਕ
    ਤਹਿਸੀਲ- ਮੋਗਾ
    ਜ਼ਿਲ੍ਹਾ – ਮੋਗਾ
    ਪੰਜਾਬ – ਪੰਜਾਬ
  4. ਸਿਪਾਹੀ ਸੇਵਕ ਸਿੰਘ
    ਪਿੰਡ – ਬਾਘਾ
    ਤਹਿਸੀਲ- ਤਲਵੰਡੀ ਸਾਬੋ
    ਜ਼ਿਲ੍ਹਾ- ਬਠਿੰਡਾ
    ਸੂਬਾ – ਪੰਜਾਬ
  5. ਲਾਂਸ ਨਾਇਕ ਦੇਵਾਸ਼ੀਸ਼ ਬਾਸਵਾਲ
    ਪਿੰਡ – ਅਲਗਮ ਸਮੀਲ ਖੰਡਾਇਤ
    ਤਹਿਸੀਲ – ਸਤਿਆਬਾਦੀ
    ਜ਼ਿਲ੍ਹਾ – ਪੁਰੀ
    ਸੂਬਾ – ਉੜੀਸਾ

ਪੁੰਛ ਹਮਲੇ ‘ਤੇ CM ਮਾਨ ਦਾ ਟਵੀਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁੰਛ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ‘ਪੁੰਛ ਹਮਲੇ ਵਿੱਚ ਰਾਸ਼ਟਰੀ ਰਾਈਫਲਜ ਦੇ 5 ਜਵਾਨ ਜਿੰਨਾ ਵਿੱਚੋਂ ਚਾਰ ਜਵਾਨ ਪੰਜਾਬ ਤੋਂ ਸਨ ਇੱਕ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਹਨ ਉਨ੍ਹਾਂ ਨੇ ਲਿਖਿਆ ਕਿ ਸਰਹੱਦਾਂ ਦੇ ਰਖਵਾਲੇ ਅਮਰ ਰਹੇਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ ਪੑਣਾਮ ਸ਼ਹੀਦਾਂ ਨੂੰ..’

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ