ਇੱਕ ਸਾਲ ਸੋਨਾ ਨਾ ਖਰੀਦੋ… PM ਮੋਦੀ ਦੀ ਅਪੀਲ ‘ਤੇ ਸੁਨਿਆਰੇ ਭਾਈਚਾਰੇ ‘ਚ ਰੋਸ, ਬੋਲੇ- ਫਿਰ ਸਰਕਾਰ ਚੁੱਕੇ 1 ਸਾਲ ਦਾ ਖਰਚਾ

Updated On: 

12 May 2026 12:08 PM IST

ਸਵਰਨਘਰ ਸੰਘ ਦੇ ਪ੍ਰਧਾਨ ਸਮੇਤ ਕਈ ਜਵੈਲਰਾਂ ਨੇ ਚਿੰਤਾ ਜਤਾਉਂਦੇ ਕਿਹਾ ਕਿ ਪੀਐਮ ਦੇ ਬਿਆਨ ਤੋਂ ਬਾਅਦ ਲੋਕਾਂ ਨੇ ਆਪਣੀਆਂ ਬੁਕਿੰਗਾਂ ਤੇ ਸਾਈ ਤੱਕ ਵਾਪਸ ਲੈਣੀ ਸ਼ੁਰੂ ਕਰ ਦਿੱਤੀ ਹੈ। ਵਪਾਰੀਆਂ ਮੁਤਾਬਕ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ ਤੇ ਹੁਣ ਖਰੀਦਦਾਰ ਦੁਕਾਨਾਂ ਵੱਲ ਆਉਣ ਤੋਂ ਵੀ ਕਤਰਾਉਣ ਲੱਗੇ ਹਨ।

ਇੱਕ ਸਾਲ ਸੋਨਾ ਨਾ ਖਰੀਦੋ... PM ਮੋਦੀ ਦੀ ਅਪੀਲ ਤੇ ਸੁਨਿਆਰੇ ਭਾਈਚਾਰੇ ਚ ਰੋਸ, ਬੋਲੇ- ਫਿਰ ਸਰਕਾਰ ਚੁੱਕੇ 1 ਸਾਲ ਦਾ ਖਰਚਾ

“ਇੱਕ ਸਾਲ ਸੋਨਾ ਨਾ ਖਰੀਦੋ”... PM ਦੇ ਬਿਆਨ ਤੇ ਸੁਨਿਆਰੇ ਭਾਈਚਾਰੇ 'ਚ ਰੋਸ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲੋਕਾਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਕੀਤੀ ਅਪੀਲ ਤੋਂ ਬਾਅਦ ਸੁਨਿਆਰਾ ਭਾਈਚਾਰੇ ‘ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਜਵੈਲਰੀ ਕਾਰੋਬਾਰ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਬਿਆਨ ਨੇ ਪਹਿਲਾਂ ਹੀ ਮੰਦੀਆਂ ਤੇ ਜੰਗ ਵਰਗੇ ਹਾਲਾਤਾਂ ਨਾਲ ਜੂਝ ਰਹੀ ਮਾਰਕੀਟ ਨੂੰ ਵੱਡਾ ਝਟਕਾ ਦਿੱਤਾ ਹੈ।

ਸਵਰਨਘਰ ਸੰਘ ਦੇ ਪ੍ਰਧਾਨ ਸਮੇਤ ਕਈ ਜਵੈਲਰਾਂ ਨੇ ਚਿੰਤਾ ਜਤਾਉਂਦੇ ਕਿਹਾ ਕਿ ਪੀਐਮ ਦੇ ਬਿਆਨ ਤੋਂ ਬਾਅਦ ਲੋਕਾਂ ਨੇ ਆਪਣੀਆਂ ਬੁਕਿੰਗਾਂ ਤੇ ਸਾਈ ਤੱਕ ਵਾਪਸ ਲੈਣੀ ਸ਼ੁਰੂ ਕਰ ਦਿੱਤੀ ਹੈ। ਵਪਾਰੀਆਂ ਮੁਤਾਬਕ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ ਹੈ ਤੇ ਹੁਣ ਖਰੀਦਦਾਰ ਦੁਕਾਨਾਂ ਵੱਲ ਆਉਣ ਤੋਂ ਵੀ ਕਤਰਾਉਣ ਲੱਗੇ ਹਨ।

ਕਾਰੋਬਾਰੀਆਂ ਨੇ ਕਿਹਾ ਕਿ ਜਵੈਲਰੀ ਦਾ ਕੰਮ ਸਿਰਫ਼ ਸੋਨਾ ਵੇਚਣ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਇਸ ਨਾਲ ਕਈ ਹੋਰ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੁੰਦੀ ਹੈ। ਇੱਕ ਦੁਕਾਨ ਨਾਲ ਕਰੀਬ 20 ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਹੈ। ਇਸ ‘ਚ ਛਿੱਲਾਈ ਕਰਨ ਵਾਲੇ, ਪਾਲਿਸ਼ ਕਰਨ ਵਾਲੇ, ਟੈਂਚ ਵਾਲੇ, ਕਾਰੀਗਰ, ਡਿਜ਼ਾਈਨਰ ਤੇ ਖਰੀਦਦਾਰਾਂ ਨਾਲ ਜੁੜੇ ਹੋਰ ਕਈ ਲੋਕ ਸ਼ਾਮਲ ਹਨ। ਜੇ ਲੋਕ ਇੱਕ ਸਾਲ ਤੱਕ ਸੋਨਾ ਨਹੀਂ ਖਰੀਦਣਗੇ ਤਾਂ ਹਜ਼ਾਰਾਂ ਲੋਕਾਂ ਦੇ ਕੰਮ ਠੱਪ ਹੋ ਜਾਣਗੇ।

ਵਪਾਰੀਆਂ ਨੇ ਇਹ ਜੰਗ ਦੇ ਮਾਹੌਲ ਦੇ ਕਾਰਨ ਪਹਿਲਾਂ ਹੀ ਕਾਰੋਬਾਰ ਪ੍ਰਭਾਵਿਤ ਸੀ ਤੇ ਹੁਣ ਇਸ ਬਿਆਨ ਨੇ ਮਾਰਕੀਟ ਨੂੰ ਪੂਰੀ ਤਰ੍ਹਾਂ ਸੁੱਟ ਦਿੱਤਾ ਹੈ। ਉਨ੍ਹਾਂ ਤਿੱਖਾ ਰੋਸ ਜਤਾਉਂਦੇ ਕਿਹਾ ਕਿ ਜੇ ਸਰਕਾਰ ਲੋਕਾਂ ਨੂੰ ਇੱਕ ਸਾਲ ਸੋਨਾ ਨਾ ਖਰੀਦਣ ਲਈ ਕਹਿ ਰਹੀ ਹੈ ਤਾਂ ਫਿਰ ਸਾਡੀਆਂ ਦੁਕਾਨਾਂ ਵੀ ਇੱਕ ਸਾਲ ਲਈ ਬੰਦ ਕਰ ਦਿੱਤੀਆਂ ਜਾਣ ਤੇ ਸਾਡਾ ਖਰਚਾ ਸਰਕਾਰ ਚੁੱਕੇ। ਜਵੈਲਰੀ ਵਪਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਕਾਰੋਬਾਰ ਤੇ ਪੈਣ ਵਾਲੇ ਪ੍ਰਭਾਵ ਨੂੰ ਵੀ ਧਿਆਨ ‘ਚ ਰੱਖਿਆ ਜਾਵੇ।

Follow Us