ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਟਾਰਗੇਟ ਕਿਲਿੰਗ ਸਣੇ ਕਈ ਅਪਰਾਧਾਂ ‘ਚ ਸ਼ਾਮਲ 9 ਵਿਅਕਤੀ ਕਾਬੂ; 10 ਪਿਸਤੌਲ ਬਰਾਮਦ

Updated On: 

01 Jan 2026 20:35 PM IST

ਪੰਜਾਬ ਦੇ ਡੀਜੀਪੀ ਨੇ ਇਸ ਮਾਮਲੇ ਸੰਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਣਕਾਰੀ ਪੋਸਟ ਕੀਤੀ। ਹਾਲਾਂਕਿ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੇ ਨਾਵਾਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਇੱਕ ਸੁਚੱਜੇ ਢੰਗ ਨਾਲ ਸੰਗਠਿਤ ਅਪਰਾਧਿਕ ਨੈੱਟਵਰਕ ਦਾ ਹਿੱਸਾ ਹਨ ਅਤੇ ਇੱਕ ਗੰਭੀਰ ਅਪਰਾਧ ਦੀ ਯੋਜਨਾ ਬਣਾ ਰਹੇ ਹਨ।

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਟਾਰਗੇਟ ਕਿਲਿੰਗ ਸਣੇ ਕਈ ਅਪਰਾਧਾਂ ਚ ਸ਼ਾਮਲ 9 ਵਿਅਕਤੀ ਕਾਬੂ; 10 ਪਿਸਤੌਲ ਬਰਾਮਦ

ਟਾਰਗੇਟ ਕਿਲਿੰਗ ਸਣੇ ਕਈ ਅਪਰਾਧਾਂ 'ਚ ਸ਼ਾਮਲ 9 ਵਿਅਕਤੀ ਕਾਬੂ, 10 ਪਿਸਤੌਲ ਬਰਾਮਦ

Follow Us On

ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪਟਿਆਲਾ ਪੁਲਿਸ ਨੇ ਕਤਲ, ਜਬਰੀ ਵਸੂਲੀ ਅਤੇ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਨੌਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੱਕੀਆਂ ਤੋਂ ਨੌਂ ਪਿਸਤੌਲ (32 ਬੋਰ) ਅਤੇ ਇੱਕ ਪੀਐਕਸ5 ਪਿਸਤੌਲ (30 ਬੋਰ) ਬਰਾਮਦ ਕੀਤਾ ਗਿਆ ਹੈ।

ਦੋਸ਼ੀ ਕਿਸੇ ਵੱਡੇ ਅਪਰਾਧ ਦੀ ਯੋਜਨਾ ਬਣਾ ਰਹੇ ਸਨ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਇੱਕ ਸੰਗਠਿਤ ਅਪਰਾਧਿਕ ਨੈੱਟਵਰਕ ਦਾ ਹਿੱਸਾ

ਪੰਜਾਬ ਦੇ ਡੀਜੀਪੀ ਨੇ ਇਸ ਮਾਮਲੇ ਸੰਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਣਕਾਰੀ ਪੋਸਟ ਕੀਤੀ। ਹਾਲਾਂਕਿ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੇ ਨਾਵਾਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਇੱਕ ਸੁਚੱਜੇ ਢੰਗ ਨਾਲ ਸੰਗਠਿਤ ਅਪਰਾਧਿਕ ਨੈੱਟਵਰਕ ਦਾ ਹਿੱਸਾ ਹਨ ਅਤੇ ਇੱਕ ਗੰਭੀਰ ਅਪਰਾਧ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਹੁਣ ਸੱਚਾਈ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ।

ਜਾਣੋ ਡੀਜੀਪੀ ਪੰਜਾਬ ਨੇ ਕੀ ਕਿਹਾ?

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਬੀਤੇ ਕੱਲ੍ਹ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਥਾਣਿਆਂ ਚ ਹੁਣ ਲੋਕਾਂ ਨੂੰ ਆਪਣੇ ਕੇਸਾਂ ਨੂੰ ਸੁਲਝਾਉਣ ਦੇ ਲਈ ਧੱਕੇ ਨਹੀਂ ਖਾਣੇ ਪੈਣਗੇ। ਮਾਰਚ 2026 ਤੋਂ ਪੰਜਾਬ ਪੁਲਿਸ ਨੂੰ ਕਰੀਬ 1600 ਮੁਲਾਜ਼ਮ ਮਿਲਣਗੇ। ਇਹ ਸਾਰੇ ਇੰਸਟਪੈਕਟਰ, ਸਬ-ਇੰਸਪੈਕਟਰ ਤੇ ਏਐਸਆਈ ਤੇ ਤੈਨਾਤ ਹੋਣਗੇ। ਇਹ ਪ੍ਰਮੋਸ਼ਨਲ ਆਧਾਰ ਤੇ ਨਿਯੁਕਤੀ ਕੀਤੀ ਜਾ ਰਹੀ ਹੈ। ਸਾਰੇ ਮੁਲਾਜ਼ਮ ਟ੍ਰੇਨਿੰਗ ਤੇ ਹਨ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ।

ਡੀਜੀਪੀ ਯਾਦਵ ਨੇ ਦੱਸਿਆ ਕਿ ਇਸ ਨਾਲ ਥਾਣਿਆਂ ਨੂੰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਡਾਇਲ 112 ਤੇ ਕਾਲ ਕਰਨ ਤੋਂ ਬਾਅਦ ਪੁਲਿਸ ਸੱਤ ਤੋਂ ਅੱਠ ਮਿੰਟਾਂ ਅੰਦਰ ਮਦਦ ਲਈ ਪਹੁੰਚੇਗੀ। ਇਸ ਦੇ ਲਈ ਪੁਲਿਸ ਨੇ ਆਪਣੇ ਡਾਇਲ ਰਿਸਪਾਂਸ ਟਾਈਮ ਨੂੰ ਸੁਧਾਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਕਈ ਪੱਧਰਾਂ ਤੇ ਕੰਮ ਕੀਤਾ ਜਾਵੇਗਾ।