ਪਠਾਨਕੋਟ ‘ਚ ਫਿਰ ਦੇਖੀ ਗਈ ਸ਼ੱਕੀ ਗਤੀਵਿਧੀ, ਸੁਰੱਖਿਆ ਏਜੰਸੀਆਂ ਹੋਇਆਂ ਅਲਰਟ

mukesh-saini
Updated On: 

25 Mar 2025 17:40 PM

ਐਸਐਸਪੀ ਪਠਾਨਕੋਟ ਨੇ ਕਿਹਾ ਕਿ ਐਕਸਪ੍ਰੈਸਵੇਅ 'ਤੇ ਕੰਮ ਕਰ ਰਹੇ ਸੁਰੱਖਿਆ ਕਰਮਚਾਰੀਆਂ ਨੇ ਬੀਤੀ ਰਾਤ ਕੁਝ ਲੋਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ। ਇਸ ਤੋਂ ਬਾਅਦ ਪੁਲਿਸ ਅਲਰਟ 'ਤੇ ਹੈ। ਇਸ ਕਾਰਨ ਪਠਾਨਕੋਟ ਵਿੱਚ ਜੰਮੂ ਤੋਂ ਆਉਣ ਵਾਲੀਆਂ ਸੜਕਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਪਠਾਨਕੋਟ ਚ ਫਿਰ ਦੇਖੀ ਗਈ ਸ਼ੱਕੀ ਗਤੀਵਿਧੀ, ਸੁਰੱਖਿਆ ਏਜੰਸੀਆਂ ਹੋਇਆਂ ਅਲਰਟ
Follow Us On

Pathankot Suspicious Activity: ਜੰਮੂ-ਕਸ਼ਮੀਰ ਵਿੱਚ ਹਰ ਰੋਜ਼ ਕੋਈ ਨਾ ਕੋਈ ਅੱਤਵਾਦੀ ਗਤੀਵਿਧੀ ਹੋ ਰਹੀ ਹੈ, ਜਿਸ ਕਾਰਨ ਪੰਜਾਬ ਪੁਲਿਸ ਜੰਮੂ ਸਰਹੱਦ ‘ਤੇ ਪੂਰੀ ਤਰ੍ਹਾਂ ਚੌਕਸ ਹੈ। ਇਸ ਤਹਿਤ ਬੀਤੀ ਰਾਤ ਪੰਜਾਬ-ਜੰਮੂ ਸਰਹੱਦ ‘ਤੇ ਸਥਿਤ ਰਾਵੀ ਨਦੀ ‘ਤੇ ਐਕਸਪ੍ਰੈਸ ਹਾਈਵੇਅ ‘ਤੇ ਕੰਮ ਕਰ ਰਹੇ ਮਜ਼ਦੂਰਾਂ ਵੱਲੋਂ ਕੁਝ ਲੋਕਾਂ ਦੀ ਸ਼ੱਕੀ ਗਤੀਵਿਧੀ ਦੇਖੀ ਗਈ। ਜਿੱਥੇ ਉਸਨੇ ਇਸ ਬਾਰੇ ਜੰਮੂ ਪੁਲਿਸ ਨੂੰ ਸੂਚਿਤ ਕੀਤਾ, ਉੱਥੇ ਪਠਾਨਕੋਟ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ।

ਇਸ ਤਹਿਤ ਪਠਾਨਕੋਟ ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ-ਜੰਮੂ ਸਰਹੱਦ ‘ਤੇ ਰਾਵੀ ਨਦੀ ਦੇ ਨੇੜੇ ਇੱਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ, ਤਲਾਸ਼ੀ ਮੁਹਿੰਮ ਚਲਾ ਰਹੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਲਗਾਤਾਰ ਯਤਨ ਕਰ ਰਹੇ ਹਨ ਤਾਂ ਜੋ ਅਪਰਾਧਿਕ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਸਕੇ। ਇਹ ਜਾਣਕਾਰੀ ਐਸਐਸਪੀ ਪਠਾਨਕੋਟ ਨੇ ਦਿੱਤੀ।

ਐਸਐਸਪੀ ਦਲਜਿੰਦਰ ਸਿੰਘ ਪਠਾਨਕੋਟ ਨੇ ਕਿਹਾ ਕਿ ਐਕਸਪ੍ਰੈਸਵੇਅ ‘ਤੇ ਕੰਮ ਕਰ ਰਹੇ ਸੁਰੱਖਿਆ ਕਰਮਚਾਰੀਆਂ ਨੇ ਬੀਤੀ ਰਾਤ ਕੁਝ ਲੋਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ। ਇਸ ਤੋਂ ਬਾਅਦ ਪੁਲਿਸ ਅਲਰਟ ‘ਤੇ ਹੈ। ਇਸ ਕਾਰਨ ਪਠਾਨਕੋਟ ਵਿੱਚ ਜੰਮੂ ਤੋਂ ਆਉਣ ਵਾਲੀਆਂ ਸੜਕਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।