ਪਠਾਨਕੋਟ ਦਾ BSF ਜਵਾਨ ਪੱਛਮੀ ਬੰਗਾਲ ‘ਚ ਸ਼ਹੀਦ, ਤਿਰੰਗੇ ‘ਚ ਲਿਪਟਿਆ ਸ਼ਰੀਰ ਘਰ ਪਹੁੰਚਿਆ; ਸਰਕਾਰੀ ਸਨਮਾਨ ਨਾਲ ਅੰਤਿਮ ਰਸਮਾਂ
ਸਤੀਸ਼ ਕੁਮਾਰ ਪੱਛਿਮ ਬੰਗਾਲ ਵਿੱਚ ਬੀਐਸਐਫ ਦੀ 176ਵੀਂ ਬਟਾਲੀਅਨ ਵਿੱਚ ਤੈਨਾਤ ਸਨ। ਬੁੱਧਵਾਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਜਵਾਨ ਦੀ ਮ੍ਰਿਤਕ ਦੇਹ ਨੂੰ ਪਠਾਨਕੋਟ ਉਨ੍ਹਾਂ ਦੇ ਘਰ ਲਿਆਂਦਾ ਗਿਆ। ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰਾ ਹੈ।
(Photo Credit: Social Media)
ਪਠਾਨਕੋਟ ਦੇ ਵਾਰਡ ਨੰਬਰ 1 ਸੈਲੀ ਕੁਲੀਆਂ ਵਿੱਚ ਉਸ ਵੇਲੇ ਹਰ ਅੱਖ ਨਮ ਹੋ ਗਈ ਜਦੋਂ ਤਿਰੰਗੇ ਵਿੱਚ ਲਪੇਟਿਆ ਬੀਐਸਐਫ ਸਿਪਾਹੀ ਸਤੀਸ਼ ਕੁਮਾਰ (23) ਦੀ ਦੇਹ ਉਨ੍ਹਾਂ ਦੇ ਘਰ ਪਹੁੰਚੀ। ਜਿੱਥੇ ਇੱਕ ਪਾਸੇ ਜਵਾਨ ਦੇ ਜਾਨ ਦਾ ਡੂੰਘਾ ਸੋਗ ਸੀ, ਉੱਥੇ ਹੀ ਦੂਜੇ ਪਾਸੇ ਪਰਿਵਾਰ ਵਿੱਚ ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਮਾਣ ਹੈ। ਬੀਐਸਐਫ ਦੀ ਇੱਕ ਟੁਕੜੀ ਨੇ ਸੋਗ ਦੀ ਧੁਨ ਵਜਾਉਂਦਿਆਂ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਸ਼ਹੀਦ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ।
ਦੱਸ ਦਈਏ ਕਿ, ਸਤੀਸ਼ ਕੁਮਾਰ ਪੱਛਿਮ ਬੰਗਾਲ ਵਿੱਚ ਬੀਐਸਐਫ ਦੀ 176ਵੀਂ ਬਟਾਲੀਅਨ ਵਿੱਚ ਤੈਨਾਤ ਸਨ। ਬੁੱਧਵਾਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਜਵਾਨ ਦੀ ਮ੍ਰਿਤਕ ਦੇਹ ਨੂੰ ਪਠਾਨਕੋਟ ਉਨ੍ਹਾਂ ਦੇ ਘਰ ਲਿਆਂਦਾ ਗਿਆ। ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰਾ ਹੈ।
ਇੱਕ ਮਹੀਨਾ ਪਹਿਲਾਂ ਆਇਆ ਸੀ ਘਰ
ਸ਼ਹੀਦ ਸਤੀਸ਼ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ। ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਸੀ। ਉਨ੍ਹਾਂ ਦੇ ਪਿਤਾ ਇੱਕ ਰਿਕਸ਼ਾ ਚਾਲਕ ਸਨ, ਉਨ੍ਹਾਂ ਦੀ ਮਾਂ ਅਪਾਹਜ ਸੀ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਸੀ। ਪੂਰਾ ਪਰਿਵਾਰ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਸੀ। ਸਤੀਸ਼ ਨੇ ਬਿਨਾਂ ਕਿਸੇ ਸਿਫਾਰਸ਼ ਜਾਂ ਵਿੱਤੀ ਸਹਾਇਤਾ ਦੇ ਸਖ਼ਤ ਮਿਹਨਤ, ਦੌੜਨ ਅਤੇ ਗਲੀ-ਮੁਹੱਲੇ ‘ਤੇ ਵਿਕਰੇਤਾ ਵਜੋਂ ਕੰਮ ਕਰਕੇ ਫੌਜ ਵਿੱਚ ਆਪਣਾ ਸਥਾਨ ਪ੍ਰਾਪਤ ਕੀਤਾ ਸੀ।
ਪਰਿਵਾਰ ਨੇ ਦੱਸਿਆ ਕਿ ਸਤੀਸ਼ ਇੱਕ ਮਹੀਨਾ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਲਈ ਘਰ ਆਇਆ ਸੀ। ਉਸ ਨੇ ਉਮੀਦ ਜਤਾਈ ਸੀ ਕਿ ਉਹ ਆਪਣੀ ਕਮਾਈ ਨਾਲ ਪਰਿਵਾਰ ਲਈ ਇੱਕ ਨਵਾਂ ਘਰ ਬਣਾਵੇਗਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਅੰਤਿਮ ਸਸਕਾਰ ਵਿੱਚ ਗੁੰਜੇ ਅਮਰ ਰਹਿਣ ਦੇ ਨਾਅਰੇ
ਸ਼ਹੀਦ ਦੇ ਅੰਤਿਮ ਸੰਸਕਾਰ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਅਤੇ ਸਥਾਨਕ ਕਾਂਗਰਸ ਕੌਂਸਲਰ (ਐਮਸੀ) ਵਿਜੇ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਨਿਵਾਸੀ ਸ਼ਾਮਲ ਹੋਏ। ਪੂਰਾ ਇਲਾਕਾ “ਸਤੀਸ਼ ਕੁਮਾਰ ਜ਼ਿੰਦਾਬਾਦ!” ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਇਹ ਵੀ ਪੜ੍ਹੋ
ਪਰਿਵਾਰ ਨੂੰ 1 ਕਰੋੜ ਤੇ ਸਰਕਾਰੀ ਨੌਕਰੀ ਦਾ ਭਰੋਸਾ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ, ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮਾਣਭੱਤਾ ਮਿਲੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਵੀ ਲਿਖਿਆ, ਜਿਸ ਵਿੱਚ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਵਾਉਣ ਦਾ ਭਰੋਸਾ ਵੀ ਦਿੱਤਾ ਗਿਆ।
