ਪਰਮੀਸ਼ ਵਰਮਾ ਦੇ ਸਾਥੀ ਨੂੰ ਬਿਸ਼ਨੋਈ ਗੈਂਗ ਦੀ ਧਮਕੀ, 10 ਕਰੋੜ ਦੀ ਮੰਗੀ ਫਿਰੌਤੀ

Updated On: 

26 Feb 2026 12:03 PM IST

ਸ਼ਿਕਾਇਤ 'ਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਬਿਜਨੈੱਸ ਕਰਦੇ ਹਨ ਤੇ ਲੰਬੇ ਸਮੇਂ ਤੋਂ ਗਾਇਕ ਪਰਮੀਸ਼ ਵਰਮਾ ਦਾ ਸਾਰਾ ਕਾਰੋਬਾਰ ਦੇਖਦੇ ਹਨ। ਉਨ੍ਹਾਂ ਨੂੰ 14 ਫਰਵਰੀ ਤੋਂ ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਫੋਨ ਕਰਨ ਵਾਲੇ ਨੇ ਆਪਣਾ ਨਾਮ ਹੈਰੀ ਬਾਕਸਰ ਦੱਸਿਆ ਹੈ ਤੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ।

ਪਰਮੀਸ਼ ਵਰਮਾ ਦੇ ਸਾਥੀ ਨੂੰ ਬਿਸ਼ਨੋਈ ਗੈਂਗ ਦੀ ਧਮਕੀ, 10 ਕਰੋੜ ਦੀ ਮੰਗੀ ਫਿਰੌਤੀ

ਪਰਮੀਸ਼ ਵਰਮਾ ਦੇ ਸਾਥੀ ਨੂੰ ਬਿਸ਼ਨੋਈ ਗੈਂਗ ਦੀ ਧਮਕੀ

Follow Us On

ਪੰਜਾਬੀ ਗਾਇਕਾਂ ਤੇ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ, ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਇੱਕ ਸਾਥੀ ਕਾਰੋਬਾਰੀ ਨੂੰ ਇੱਕ ਧਮਕੀ ਭਰਿਆ ਫੋਨ ਆਇਆ ਹੈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈਰੀ ਬਾਕਸਰ ਦੱਸਦੇ ਹੋਏ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਫੋਨ ਕਰਨ ਵਾਲੇ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਸਾਥੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ, ਤਾਂ ਉਹ ਉਸ ਨੂੰ, ਉਸ ਦੇ ਸਾਥੀ ਨੂੰ ਤੇ ਪਰਿਵਾਰ ਨੂੰ ਮਾਰ ਦੇਵੇਗਾ। ਇਸ ਮਾਮਲੇ ‘ਚ ਹਰਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ, ਸਰਾਭਾ ਨਗਰ ਪੁਲਿਸ ਸਟੇਸ਼ਨ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।

ਸ਼ਿਕਾਇਤ ‘ਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਬਿਜਨੈੱਸ ਕਰਦੇ ਹਨ ਤੇ ਲੰਬੇ ਸਮੇਂ ਤੋਂ ਗਾਇਕ ਪਰਮੀਸ਼ ਵਰਮਾ ਦਾ ਸਾਰਾ ਕਾਰੋਬਾਰ ਦੇਖਦੇ ਹਨ। ਉਨ੍ਹਾਂ ਨੂੰ 14 ਫਰਵਰੀ ਤੋਂ ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਫੋਨ ਕਰਨ ਵਾਲੇ ਨੇ ਆਪਣਾ ਨਾਮ ਹੈਰੀ ਬਾਕਸਰ ਦੱਸਿਆ ਹੈ ਤੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ।

ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਹੈ ਕਿ ਜੇਕਰ ਆਪਣੀ, ਪਰਮੀਸ਼ ਵਰਮਾ ਤੇ ਆਪਣੇ ਬੱਚਿਆਂ ਦੀ ਸਲਾਮਤੀ ਚਾਹੁੰਦੇ ਹੋ ਤਾਂ 10 ਕਰੋੜ ਰੁਪਏ ਦਾ ਇੰਤਜ਼ਾਮ ਕਰ ਲਓ। ਉਸ ਨੇ ਇਹ ਵੀ ਕਿਹਾ ਕਿ ਉਸ ਕੋਲ ਉਸ ਦੇ ਬੱਚਿਆ, ਪਤਨੀ, ਮਾਤਾ-ਪਿਤਾ ਤੇ ਇੱਥੋਂ ਤੱਕ ਕਿ ਰਿਸ਼ਤੇਦਾਰਾਂ ਦੀ ਵੀ ਪੂਰੀ ਜਾਣਕਾਰੀ ਹੈ। ਉਸ ਨੇ ਕਿਹਾ ਜੇਕਰ ਪੈਸੇ ਨਹੀਂ ਦਿੱਤੇ ਗਏ ਤਾਂ ਪੂਰੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ। ਹਰਵਿੰਦਰ ਸਿੰਘ ਨੇ ਇਸ ਤੋਂ ਬਾਅਦ ਸਰਾਭਾ ਨਗਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਭਾਰਤੀ ਨਿਆਂ ਸੰਹਿਤਾ 308 (2) ਤੇ 351(3) ਦੇ ਤਹਿਤ ਅਣਪਛਾਤਿਆਂ ਖਿਲਾਫ਼ ਸ਼ਿਕਾਇਤ ਦਰਜ ਕਰ ਲਈ ਹੈ।

ਪੁਲਿਸ ਹੁਣ ਵਿਦੇਸ਼ੀ ਨੰਬਰਾਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਥਾਣਾ ਸਰਾਭਾ ਨਗਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਤਕਨੀਕੀ ਜਾਂਚ ਜਾਰੀ ਹੈ ਤੇ ਪੀੜਤ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ।