Exam Leak Case: ਪੇਪਰ ਲੀਕ ਤੋਂ ਬਾਅਦ ਸਖ਼ਤ ਹੋਈ ਪੰਜਾਬ ਸਰਕਾਰ, ਹੋਵੇਗੀ ਫਿਜੀਕਲ ਵੈਰੀਫਿਕੇਸ਼ਨ
Education Board Waring: ਬੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਾਰੀ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਕੇਂਦਰ ਕੰਟਰੋਲਰ ਦੇ ਖਿਲਾਫ ਕਾਨੂੰਨੀ ਅਤੇ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
ਮੋਹਾਲੀ ਨਿਊਜ: ਬੀਤੇ ਸ਼ੁੱਕਰਵਾਰ ਨੂੰ ਬਾਰਵੀਂ ਜਮਾਤ ਦੇ ਅੰਗਰੇਜੀ ਦੇ ਪੇਪਰ ਲੀਕ ਮਾਮਲੇ (12th paper leak case)’ਚ ਸਿੱਖਿਆ ਵਿਭਾਗ ਨੇ ਹਰਕਤ ਵਿਚ ਆਉਂਦਿਆਂ ਫਿਜੀਕਲ ਵੈਰੀਫਿਕੇਸ਼ਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੇਪਰ ਨੂੰ ਰੱਦ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਦੀ ਹੋਈ ਕਿਰਕਿਰੀ ਤੋਂ ਬਾਅਦ ਪੰਜਾਬ ਅਲਬੋਰਡ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਹੁਣ ਪੰਜਾਬ ਦੇ ਕੇਂਦਰ ਕੰਟਰੋਲਰਜ਼ ਕਮ ਸਕੂਲ ਮੁਖੀਆਂ ਨੂੰ ਉਹਨਾਂ ਦੇ ਸਕੂਲਾਂ ਦੇ ਪ੍ਰਸ਼ਨ ਪੱਤਰ ਦੇ ਸੀਲ ਬੰਦ ਪੈਕਟਾਂ ਨੂੰ ਬੈਂਕਾਂ ਵਿੱਚ ਜਾਕੇ ਚੈੱਕ ਕੀਤੇ ਜਾਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਰੀ ਹੁਕਮਾਂ ਅਨੁਸਾਰ ਭਲਕੇ ਸਾਰੇ ਪੰਜਾਬ ਦੇ ਕੇਂਦਰਾਂ ਦੇ ਕੰਟਰੋਲਰ/ ਡਿਊਟੀ ਅਧਿਕਾਰੀ ਬੈਂਕਾਂ ਵਿੱਚ ਮੌਜੂਦ ਰਹਿਣਗੇ।
ਹੁਕਮਾਂ ਦੀ ਪਾਲਣਾ ਨਾ ਹੋਣ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ
ਹੁਣ ਬੋਰਡ ਨੇ ਸਾਰੇ ਪ੍ਰਿੰਸੀਪਲਾਂ ਕਮ ਕੇਂਦਰ ਕੰਟਰੋਲਰਾਂ ਨੂੰ ਪ੍ਰਸ਼ਨ ਪੱਤਰਾਂ ਨੂੰ ਬੈਂਕ ਦੀ ਸੇਫ ਕਸਟੱਡੀ ਵਿਚ ਰੱਖਣ ਅਤੇ ਪ੍ਰੀਖਿਆ ਵਾਲੇ ਦਿਨ ਬੈਂਕ ਤੋਂ ਪ੍ਰਾਪਤ ਕਰਨ ਦੇ ਸਬੰਧ ਵਿਚ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਬਾਰ੍ਹਵੀਂ ਜਮਾਤ ਦਾ ਸ਼ੁੱਕਰਵਾਰ ਨੂੰ ਪਹਿਲਾ ਪੇਪਰ ਲੀਕ ਹੋਣ ਕਾਰਨ ਰੱਦ ਕਰਨਾ ਪਿਆ ਸੀ। ਇਸ ਦੇ ਨਾਲ ਹੀ ਨਵੀਂ ਤਾਰੀਕ ਐਲਾਨ ਕਰਨ ਦਾ ਫ਼ੈਸਲਾ ਕੀਤਾ ਸੀ। ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਅਧਿਕਾਰਤਕ ਜਾਣਕਾਰੀ ਅਨੁਸਾਰ ਪੇਪਰ ਰੱਦ/ਮੁਲਤਵੀ ਹੋਣ ਪਿੱਛੇ ਪ੍ਰਬੰਧਕੀ ਕਾਰਨ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ – ਪੰਜਾਬ ਬੋਰਡ 12ਵੀਂ ਦੀ ਅੰਗਰੇਜ਼ੀ ਦੀ ਪ੍ਰੀਖਿਆ ਮੁਲਤਵੀ, ਜਾਣੋ ਵਜ੍ਹਾ
ਪੇਪਰ ਲੀਕ ਮਾਮਲੇ ਵਿਚ ਦਰਜ ਕੀਤੀ ਗਈ ਹੈ ਐਫਆਈਆਰ
ਸਿੱਖਿਆ ਬੋਰਡ ਨੇ ਪੇਪਰ ਲੀਕ ਮਾਮਲੇ ਵਿਚ ਕੇਂਦਰਾਂ ਕੰਟਰੋਲਰਾਂ ਦੀ ਲਾਪਰਵਾਹੀ ਦੱਸਿਆ ਹੈ। ਬੋਰਡ ਮੁਤਾਬਕ ਕਈ ਪ੍ਰੀਖਿਆ ਕੰਟਰੋਲਰ ਬੋਰਡ ਵੱਲੋਂ ਤੈਅ ਸਮੇਂ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਬੈਂਕਾਂ ਤੋਂ ਲਏ ਗਏ। ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਕੇਂਦਰ ਸਰਕਾਰ ਵੱਲੋਂ ਪ੍ਰੀਖਿਆਵਾਂ ਦਾ ਸਹੀ ਸੰਚਾਲਨ ਸਬੰਧੀ ਜਾਰੀ ਨਿਰਦੇਸ਼ਾਂ ਦੀ ਪਾਲਣਾ ਸਹੀ ਤਰੀਕੇ ਨਾਲ ਕੀਤੀ ਜਾਵੇ। ਬੋਰਡ ਨੇ ਕਿਹਾ ਹੈ ਕਿ ਬੈਂਕਾਂ ਤੋਂ ਪੇਪਰ ਪ੍ਰਾਪਤ ਕਰਨ ਦਾ ਸਮਾਂ 12:30 ਦਾ ਦਿੱਤਾ ਗਿਆ ਸੀ ਪਰ ਕੁਝ ਸਕੂਲਾਂ ਦੇ ਪ੍ਰੀਖਿਆ ਕੇਂਦਰ ਕੰਟਰੋਲਰਾਂ ਨੇ ਸਵੇਰੇ 10 ਵਜੇ ਦੇ ਕਰੀਬ ਹੀ ਬੈਂਕਾਂ ਤੋਂ ਅੰਗਰੇਜੀ ਦਾ ਪ੍ਰਸ਼ਨ ਪੱਤਰ ਪ੍ਰਾਪਤ ਕਰ ਲਿਆ ਜੋ ਕਿ ਵੱਡੀ ਲਾਪਰਵਾਹੀ ਸੀ।। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰਵੀਂ ਜਮਾਤ ਦੇ ਪੇਪਰ ਲੀਕ ਮਾਮਲੇ ਚ ਗੁਰਦਾਸਪੁਰ ਦੇ ਸਦਰ ਥਾਣੇ ਚ ਇਕ ਮਾਮਲਾ ਵੀ ਦਰਜ ਕਰਵਾ ਦਿੱਤਾ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ