ਚੋਣ ਕਮਿਸ਼ਨ ਕੋਲ ਪਹੁੰਚਿਆ ਗਿੱਦੜਬਾਹਾ ਪੰਚਾਇਤੀ ਚੋਣ ਮਾਮਲਾ, ‘ਕਾਂਗਰਸੀ ਆਗੂਆਂ ਨੇ ਐੱਸਡੀਐੱਮ ਦਫ਼ਤਰ ਦੇ ਲਾਇਆ ਬਾਹਰ

Updated On: 

09 Oct 2024 14:03 PM

Panchyat Election: 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦਿਆਂ ਲਈ 52 ਹਜ਼ਾਰ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸੇ ਤਰ੍ਹਾਂ ਪੰਚ ਬਣਨ ਲਈ 1.66 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। 13,229 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣਗੀਆਂ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ, 'ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 52,825 ਅਤੇ ਪੰਚਾਂ ਲਈ 1,66,338 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।' ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 7 ਅਕਤੂਬਰ ਹੈ।

ਚੋਣ ਕਮਿਸ਼ਨ ਕੋਲ ਪਹੁੰਚਿਆ ਗਿੱਦੜਬਾਹਾ ਪੰਚਾਇਤੀ ਚੋਣ ਮਾਮਲਾ, ਕਾਂਗਰਸੀ ਆਗੂਆਂ ਨੇ ਐੱਸਡੀਐੱਮ ਦਫ਼ਤਰ ਦੇ ਲਾਇਆ ਬਾਹਰ

ਰਾਜਾ ਵੜ੍ਹਿੰਗ, ਪੰਜਾਬ ਕਾਂਗਰਸ ਪ੍ਰਧਾਨ

Follow Us On

ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਪੰਚਾਇਤੀ ਚੋਣਾਂ ਦਾ ਮਾਮਲਾ ਭਖਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਸਾਬਕਾ ਵਿਧਾਇਕ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਈਵੇਅ ਤੇ ਧਰਨਾ ਦਿੱਤਾ। ਉੱਧਰ, ਹੁਣ ਕਾਂਗਰਸ ਦਾ ਵਫ਼ਦ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲਿਆ ਹੈ। ਉਨ੍ਹਾਂ ਦਾ ਆਰੋਪ ਸੀ ਕਿ ਨਾਮਜ਼ਦਗੀਆਂ ਜਾਣਬੁੱਝ ਕੇ ਰੱਦ ਕੀਤੀਆਂ ਗਈਆਂ ਹਨ। ਇਹ ਸਾਰੀ ਕਾਰਵਾਈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੁਕਮਾਂ ‘ਤੇ ਕੀਤੀ ਗਈ ਹੈ। ਦੂਜੇ ਪਾਸੇ ਹੁਣ ਕਾਂਗਰਸੀ ਆਗੂਆਂ ਤੇ ਲੋਕਾਂ ਨੇ ਗਿੱਦੜਬਾਹਾ ਸਥਿਤ ਐਸਡੀਐਮ ਦਫ਼ਤਰ ਅੱਗੇ ਮੁੜ ਧਰਨਾ ਸ਼ੁਰੂ ਕਰ ਦਿੱਤਾ ਹੈ।

25 ਘੰਟਿਆਂ ਤੋਂ ਹਾਈਵੇਅ ਤੇ ਕਰ ਰਹੇ ਰੋਸ ਪ੍ਰਦਰਸ਼ਨ

ਇਸ ਮਾਮਲੇ ਨੂੰ ਲੈ ਕੇ ਕੱਲ੍ਹ ਤੋਂ ਹੀ ਰਾਜਾ ਵੜਿੰਗ ਗਿੱਦੜਬਾਹਾ ਵਿੱਚ ਡਟੇ ਹੋਏ ਹਨ। ਉੱਥੇ ਹੀ ਉਨ੍ਹਾਂ ਨੇ ਹਾਈਵੇਅ ‘ਤੇ ਹੀ ਰਾਤ ਕੱਟੀ। ਰਾਜਾ ਵੜਿੰਗ ਨੇ ਰਾਤ ਨੂੰ ਲਾਈਵ ਹੋ ਕੇ ਲੋਕਾਂ ਨੂੰ 11 ਵਜੇ ਐਸਡੀਐਮ ਦਫ਼ਤਰ ਪਹੁੰਚਣ ਦੀ ਅਪੀਲ ਕੀਤੀ। ਇਹ ਧਰਨਾ ਪਿਛਲੇ 25 ਘੰਟਿਆਂ ਤੋਂ ਲਗਾਤਾਰ ਜਾਰੀ ਹੈ। ਇਸ ਧਰਨੇ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ 4-5 ਦਿਨਾਂ ਤੋਂ ਅਸੀਂ ਕਾਗਜ਼ਾਂ ਦੀ ਜਾਂਚ ਕਰ ਰਹੇ ਸੀ, ਉਥੇ ਹੀ ਰਾਤ ਨੂੰ ਹਰ ਰੋਜ਼ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਦਕਿ ਪ੍ਰਸ਼ਾਸਨ ਵੱਲੋਂ ਇਹ ਕੰਮ ਜਲਦੀ ਮੁਕੰਮਲ ਹੋਣ ਦਾ ਭਰੋਸਾ ਦਿੱਤਾ ਜਾ ਰਿਹਾ ਸੀ ਅਤੇ ਕਈ ਲੋਕਾਂ ਨੂੰ ਚੋਣ ਨਿਸ਼ਾਨ ਵੰਡ ਦਿੱਤੇ ਗਏ ਸਨ ਅਤੇ ਲਿਸਟਾਂ ਨੂੰ ਠੀਕ ਕਰ ਦਿੱਤਾ ਗਿਆ ਸੀ ।

ਰਾਜਾ ਵੜਿੰਗ ਦੇ ਸਰਕਾਰ ‘ਤੇ ਆਰੋਪ

ਕਾਂਗਰਸੀ ਸੰਸਦ ਮੈਂਬਰ ਰਾਜਾ ਵੜਿੰਗ ਨੇ ਆਰੋਪ ਲਾਇਆ ਕਿ ਅਚਾਨਕ ਮੁੱਖ ਮੰਤਰੀ ਭਗਵੰਤ ਦਾ ਹੁਕਮ ਆਉਂਦਿਆਂ ਹੀ ਡੀਸੀ ਤੇ ਗਿੱਦੜਬਾਹਾ ਦੇ ਐਸਡੀਐਮ ਵੱਲੋਂ 29 ਵਿਅਕਤੀਆਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਬਾਕੀਆਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਗਿੱਦੜਬਾਹਾ ਵਿੱਚ ਅਜਿਹਾ ਰਿਵਾਜ ਨਹੀਂ ਸੀ। ਉਨ੍ਹਾਂ ਆਰੋਪ ਲਾਇਆ ਕਿ ਜਦੋਂ ਮਨਪ੍ਰੀਤ ਬਾਦਲ ਸਨ ਤਾਂ ਅਜਿਹਾ ਹੁੰਦਾ ਸੀ ਅਤੇ ਉਹ ਧੱਕੇ ਖਾਂਦੇ ਸਨ ਅਤੇ ਹੁਣ ਨਵੇਂ ਲੋਕ ਸੱਤਾ ਦਾ ਆਨੰਦ ਮਾਣ ਰਹੇ ਹਨ।

Exit mobile version