ਲੁਧਿਆਣਾ ਦੇ ਆਬਿਦਾ ਗੁਪਤਾ ਬਣੇ ਜੱਜ, ਹਰਿਆਣਾ ਜੁਡੀਸ਼ਰੀ ਪ੍ਰੀਖਿਆ ‘ਚ ਹਾਸਲ ਕੀਤਾ ਪਹਿਲਾ ਰੈਂਕ

Updated On: 

26 Dec 2024 19:18 PM

Abida Gupta: ਲੁਧਿਆਣਾ ਵਿੱਚ ਜਨਮੇ ਅਤੇ ਵੱਡੀ ਹੋਈ, ਅਭਿਧਾ ਨੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ। ਉਸ ਦੇ ਦਾਦਾ ਸੀਡੀ ਗੁਪਤਾ ਲੁਧਿਆਣਾ 'ਚ ਵਧੀਕ ਸੈਸ਼ਨ ਜੱਜ ਦੇ ਤੌਰ 'ਤੇ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਮਾਮਾ ਦਵਿੰਦਰ ਗੁਪਤਾ ਇਸ ਸਮੇਂ ਵਧੀਕ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੇ ਹਨ।

ਲੁਧਿਆਣਾ ਦੇ ਆਬਿਦਾ ਗੁਪਤਾ ਬਣੇ ਜੱਜ, ਹਰਿਆਣਾ ਜੁਡੀਸ਼ਰੀ ਪ੍ਰੀਖਿਆ ਚ ਹਾਸਲ ਕੀਤਾ ਪਹਿਲਾ ਰੈਂਕ

ਆਬਿਦਾ ਗੁਪਤਾ

Follow Us On

Abida Gupta: ਲੁਧਿਆਣਾ ਦੀ ਆਬਿਦਾ ਗੁਪਤਾ ਨੇ ਜੱਜ ਬਣ ਕੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਹਰਿਆਣਾ ਵਿੱਚ ਹੋਈ ਜੁਡੀਸ਼ਰੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਿਆਣਾ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੀ ਪ੍ਰੀਖਿਆ ਵਿਚ ਅੱਵਲ ਸਥਾਨ ਹਾਸਲ ਕਰਨ ‘ਤੇ ਪਰਿਵਾਰ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਆਬਿਦਾ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਵਿੱਚ 1,100 ਵਿੱਚੋਂ 638 ਅੰਕ ਪ੍ਰਾਪਤ ਕੀਤੇ।

ਲੁਧਿਆਣਾ ਵਿੱਚ ਜਨਮੀ ਅਤੇ ਵੱਡੀ ਹੋਈ, ਆਬਿਦਾ ਨੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਦੇ ਦਾਦਾ ਸੀਡੀ ਗੁਪਤਾ ਲੁਧਿਆਣਾ ‘ਚ ਵਧੀਕ ਸੈਸ਼ਨ ਜੱਜ ਦੇ ਤੌਰ ‘ਤੇ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਮਾਮਾ ਦਵਿੰਦਰ ਗੁਪਤਾ ਇਸ ਸਮੇਂ ਵਧੀਕ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ‘ਚ ਹੋਰ ਵੀ ਕਈ ਵਕੀਲ ਅਤੇ ਜੱਜ ਹਨ।

ਆਬਿਦਾ ਨੇ ਚੰਡੀਗੜ੍ਹ ਵਿੱਚ ਟ੍ਰੇਨਿੰਗ ਲਈ ਅਤੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਪਹਿਲਾ ਰੈਂਕ ਹਾਸਲ ਕੀਤਾ ਹੈ। 2023 ਵਿੱਚ, ਉਨ੍ਹਾਂ ਨੇ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਪ੍ਰੀਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨੀ ਸਫਲਤਾ ਪ੍ਰਾਪਤ ਕਰਨਗੇ ਅਤੇ ਪਹਿਲਾ ਰੈਂਕ ਪ੍ਰਾਪਤ ਹਾਸਲ ਹੋਵੇਗਾ। ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਅਟੁੱਟ ਸਮਰਥਨ ਨੂੰ ਦਿੰਦੇ ਹਨ।

ਉਨ੍ਹਾਂ ਦੇ ਮਾਂ ਮੋਨਿਕਾ ਗੁਪਤਾ, ਜੋ ਕਿ ਵਧੀਕ ਜ਼ਿਲ੍ਹਾ ਅਟਾਰਨੀ ਵਜੋਂ ਕੰਮ ਕਰਦੇ ਹਨ ਅਤੇ ਪਿਤਾ ਰਿੰਕੇਸ਼ ਗੁਪਤਾ ਉਨ੍ਹਾਂ ਦੇ ਪੂਰੇ ਸਫ਼ਰ ਦੌਰਾਨ ਹੌਂਸਲੇ ਦੇ ਥੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਜੇਕਰ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਜ਼ਿਆਦਾ ਤਣਾਅ ਜਾਂ ਦਬਾਅ ਨਾਲ ਕਰਨ ਦੀ ਬਜਾਏ ਮਿਹਨਤ ਨਾਲ ਕੀਤਾ ਜਾ ਸਕਦਾ ਹੈ।

Exit mobile version