ਅਟਾਰੀ ਸਰਹੱਦ ‘ਤੇ ਪਾਕਿਸਤਾਨੀ ਦੀ ਮੌਤ, ਅਬਦੁਲ ਨੂੰ ਸ਼੍ਰੀਨਗਰ ਤੋਂ ਲਿਆਈ ਸੀ ਪੁਲਿਸ, ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਹੋਈ ਮੌਤ

tv9-punjabi
Updated On: 

06 May 2025 12:53 PM

ਅਟਾਰੀ ਸਰਹੱਦ 'ਤੇ ਇੱਕ 69 ਸਾਲਾ ਪਾਕਿਸਤਾਨੀ ਨਾਗਰਿਕ, ਅਬਦੁਲ ਵਾਹਿਦ ਦੀ ਮੌਤ ਹੋ ਗਈ। ਉਹ ਕਈ ਸਾਲਾਂ ਤੋਂ ਸ਼੍ਰੀਨਗਰ ਵਿੱਚ ਰਹਿ ਰਿਹਾ ਸੀ ਅਤੇ ਵਾਪਸ ਪਾਕਿਸਤਾਨ ਭੇਜੇ ਜਾਣ ਦੌਰਾਨ ਸਰਹੱਦ 'ਤੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਉਸਨੂੰ ਸ਼੍ਰੀਨਗਰ ਤੋਂ ਲਿਆਂਦਾ ਸੀ। ਮੌਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

ਅਟਾਰੀ ਸਰਹੱਦ ਤੇ ਪਾਕਿਸਤਾਨੀ ਦੀ ਮੌਤ, ਅਬਦੁਲ ਨੂੰ ਸ਼੍ਰੀਨਗਰ ਤੋਂ ਲਿਆਈ ਸੀ ਪੁਲਿਸ, ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਹੋਈ ਮੌਤ

ਕੌਮਾਂਤਰੀ ਸਰਹੱਦ ਵੱਲ ਨੂੰ ਜਾਂਦਾ ਰਾਹ (ਸੰਕੇਤਕ ਤਸਵੀਰ)

Follow Us On

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ, ਜਿਸ ਮੱਦੇਨਜ਼ਰ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਪਾਕਿਸਤਾਨੀ ਨਾਗਰਿਕਾਂ ਨੂੰ ਭੇਜਣ ਦੀ ਇਹ ਪ੍ਰਕਿਰਿਆ ਬੁੱਧਵਾਰ ਨੂੰ ਵੀ ਅਟਾਰੀ ਸਰਹੱਦ ਰਾਹੀਂ ਜਾਰੀ ਰਹੀ। ਬੁੱਧਵਾਰ ਦੁਪਹਿਰ ਨੂੰ ਅਟਾਰੀ ਸਰਹੱਦ ‘ਤੇ ਪਹੁੰਚੇ, ਜਿੱਥੇ ਇੱਕ ਪਾਕਿਸਤਾਨੀ ਵਿਅਕਤੀ ਦੀ ਮੌਤ ਹੋ ਗਈ।

ਮ੍ਰਿਤਕ, ਅਬਦੁਲ ਵਾਹਿਦ (69) ਪਿਛਲੇ ਕਈ ਸਾਲਾਂ ਤੋਂ ਸ਼੍ਰੀਨਗਰ ਵਿੱਚ ਰਹਿ ਰਿਹਾ ਸੀ ਅਤੇ ਬੁੱਧਵਾਰ ਨੂੰ ਉਸ ਨੂੰ ਪਾਕਿਸਤਾਨ ਭੇਜਣ ਲਈ ਪੁਲਿਸ ਅਟਾਰੀ ਸਰਹੱਦ ‘ਤੇ ਲੈਕੇ ਆਈ ਸੀ। ਪਾਕਿਸਤਾਨ ਜਾਣ ਤੋਂ ਪਹਿਲਾਂ, ਅਬਦੁਲ ਵਾਹਿਦ ਨੂੰ ਅਟਾਰੀ ਸਰਹੱਦ ‘ਤੇ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਅਬਦੁਲ ਵਾਹਿਦ ਦਿਲ ਦਾ ਮਰੀਜ਼ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ। ਬੁੱਧਵਾਰ ਨੂੰ, ਭਾਰਤ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਉਸਨੂੰ ਅਟਾਰੀ ਸਰਹੱਦ ‘ਤੇ ਪਾਕਿਸਤਾਨ ਭੇਜਣ ਲਈ ਪੁਲਿਸ ਸੁਰੱਖਿਆ ਹੇਠ ਸ਼੍ਰੀਨਗਰ ਤੋਂ ਲਿਆਂਦਾ ਗਿਆ। ਜਦੋਂ ਉਹ ਅਟਾਰੀ ਸਰਹੱਦ ‘ਤੇ ਪਹੁੰਚਿਆ ਅਤੇ ਉਸਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ, ਤਾਂ ਉਸਨੂੰ ਦਿਲ ਦਾ ਦੌਰਾ ਪਿਆ।

ਇਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਉਹ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ, ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।