ਸਰਹੱਦ ‘ਤੇ ਪਾਕਿਸਤਾਨ ਦੀਆਂ ਨਾਪਾਕ ਹਰਕਤ, ਫਿਰੋਜ਼ਪਰ ‘ਚ ਬਰਾਮਦ ਹੋਇਆ ਨਸ਼ਾ ਤੇ ਹਥਿਆਰ

Updated On: 

13 Jan 2025 13:33 PM

ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਇੱਕ ਪੈਕੇਟ ਵਿੱਚ ਮੈਗਜ਼ੀਨ ਦੇ ਨਾਲ ਇੱਕ ਗਲੋਕ ਪਿਸਤੌਲ ਸੀ, ਜਦਕਿ ਦੂਜੇ ਵਿੱਚ ਸ਼ੱਕੀ ਹੈਰੋਇਨ (548 ਗ੍ਰਾਮ) ਸੀ। ਪੀਲੀ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟ ਕੇ ਅਤੇ ਲੋਹੇ ਦੇ ਹੁੱਕਾਂ ਨਾਲ ਬੰਨ੍ਹੇ ਹੋਏ ਦੋਵੇਂ ਪੈਕੇਟ ਡਰੋਨ ਦੁਆਰਾ ਸੁੱਟੇ ਹੋਏ ਹੋਣਗੇ। ਅਕਸਰ,ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਦੀਆਂ ਇਸ ਤਰ੍ਹਾਂ ਦੀਆਂ ਨਾਪਾਕ ਹਰਕਤਾਂ ਦੇਖਣ ਨੂੰ ਮਿਲਦੀਆਂ ਹਨ।

ਸਰਹੱਦ ਤੇ ਪਾਕਿਸਤਾਨ ਦੀਆਂ ਨਾਪਾਕ ਹਰਕਤ, ਫਿਰੋਜ਼ਪਰ ਚ ਬਰਾਮਦ ਹੋਇਆ ਨਸ਼ਾ ਤੇ ਹਥਿਆਰ
Follow Us On

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਖੇਤ ਵਿੱਚ ਐਤਵਾਰ ਨੂੰ ਇੱਕ ਪਾਕਿਸਤਾਨੀ ਡਰੋਨ ਦੁਆਰਾ ਸੁੱਟਿਆ ਗਿਆ ਇੱਕ ਪਿਸਤੌਲ ਅਤੇ ਇੱਕ ਮੈਗਜ਼ੀਨ ਦਾ ਪੈਕੇਟ ਬਰਾਮਦ ਕੀਤਾ ਗਿਆ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਸ਼ੱਕੀ ਵਸਤੂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ 9 ਵਜੇ ਦੇ ਕਰੀਬ ਸਰਚ ਅਭਿਆਨ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੇਂਡੀ ਵਾਲਾ ਨੇੜੇ ਇੱਕ ਖੇਤ ਵਿੱਚੋਂ ਦੋ ਪੈਕਟ ਬਰਾਮਦ ਕੀਤੇ।

ਪਿਸਤੌਲ, ਮੈਗਜ਼ੀਨ ਤੇ ਨਸ਼ੀਲੇ ਪਦਾਰਥ ਬਰਾਮਦ

ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਇੱਕ ਪੈਕੇਟ ਵਿੱਚ ਮੈਗਜ਼ੀਨ ਦੇ ਨਾਲ ਇੱਕ ਗਲੋਕ ਪਿਸਤੌਲ ਸੀ, ਜਦਕਿ ਦੂਜੇ ਵਿੱਚ ਸ਼ੱਕੀ ਹੈਰੋਇਨ (548 ਗ੍ਰਾਮ) ਸੀ। ਪੀਲੀ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟ ਕੇ ਅਤੇ ਲੋਹੇ ਦੇ ਹੁੱਕਾਂ ਨਾਲ ਬੰਨ੍ਹੇ ਹੋਏ ਦੋਵੇਂ ਪੈਕੇਟ ਡਰੋਨ ਦੁਆਰਾ ਸੁੱਟੇ ਹੋਏ ਹੋਣਗੇ। ਬੀਐਸਐਫ ਨੇ 8 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਖੇਤ ਵਿੱਚੋਂ ਗਲੋਕ ਪਿਸਤੌਲ ਵਾਲਾ ਇੱਕ ਪੈਕੇਟ ਬਰਾਮਦ ਕੀਤਾ ਸੀ।

ਬੀਐਸਐਫ ਨੇ ਤਲਾਸ਼ੀ ਮੁਹਿੰਮ ਚਲਾਈ

ਦੱਸ ਦਈਏ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਨੇੜੇ ਇੱਕ ਸ਼ੱਕੀ ਵਸਤੂ ਦੀ ਮੌਜੂਦਗੀ ਸਬੰਧੀ ਮਿਲੀ ਖੁਫ਼ੀਆ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਬੀਐਸਐਫ ਨੇ ਨਿਸ਼ਾਨਦੇਹੀ ਵਾਲੀ ਥਾਂ ‘ਤੇ ਸਾਵਧਾਨੀ ਨਾਲ ਤਲਾਸ਼ੀ ਮੁਹਿੰਮ ਚਲਾਈ। ਇਸ ਵਿੱਚ ਬੀਐਸਐਫ ਨੇ ਜ਼ਿਲ੍ਹੇ ਦੇ ਪਿੰਡ ਟੇਂਡੀਵਾਲਾ ਨੇੜੇ ਇੱਕ ਖੇਤ ਵਿੱਚੋਂ ਦੋ ਪੈਕਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪਾਕਿਸਤਾਨੀ ਡਰੋਨ ‘ਤੇ ਨਜ਼ਰ

ਇੱਕ ਪੈਕੇਟ ਵਿੱਚ ਮੈਗਜ਼ੀਨ ਦੇ ਨਾਲ ਇੱਕ ਗਲੋਕ ਪਿਸਤੌਲ ਸੀ, ਜਦਕਿ ਦੂਜੇ ਵਿੱਚ 548 ਗ੍ਰਾਮ ਸ਼ੱਕੀ ਹੈਰੋਇਨ ਸੀ। ਬੀਐਸਐਫ ਦਾ ਮੰਨਣਾ ਹੈ ਕਿ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੇ ਅਤੇ ਲੋਹੇ ਦੇ ਹੁੱਕਾਂ ਨਾਲ ਜੁੜੇ ਦੋਵੇਂ ਪੈਕਟ ਡਰੋਨ ਦੁਆਰਾ ਸੁੱਟੇ ਗਏ ਹੋ ਸਕਦੇ ਹਨ। ਦੱਸ ਦੇਈਏ ਕਿ ਬੀਐਸਐਫ ਵੱਲੋਂ ਤਸਕਰੀ ਨਾਲ ਨਜਿੱਠਣ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਹੈਰੋਇਨ ਜਾਂ ਹਥਿਆਰਾਂ ਦੀ ਖੇਪ ਲੈ ਕੇ ਜਾਣ ਵਾਲੇ ਪਾਕਿਸਤਾਨੀ ਡਰੋਨ ਨੂੰ ਰੋਕ ਕੇ, ਬੀਐਸਐਫ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰ ਰਿਹਾ ਹੈ ਅਤੇ ਰਾਸ਼ਟਰੀ ਸੁਰੱਖਿਆ ਦੀ ਰਾਖੀ ਕਰ ਰਿਹਾ ਹੈ।