ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਮਿਲੀ ਪਾਕਿਸਤਾਨੀ ਕਿਸ਼ਤੀ, ਖੁਫੀਆ ਏਜੰਸੀਆਂ ਹੋਈਆਂ ਚੌਕਸ

Updated On: 

21 Oct 2024 10:50 AM

ਬਮਿਆਲ ਦੇ ਟਿੰਡਾ ਚੌਕੀ ਨੇੜੇ ਵਹਿਣ ਵਾਲੀ ਤਰਨਾਹ ਨਾਲੇ ਵਿੱਚ ਇੱਕ ਸ਼ੱਕੀ ਪਾਕਿਸਤਾਨੀ ਕਿਸ਼ਤੀ ਤੈਰਦੀ ਹੋਈ ਮਿਲੀ ਹੈ। ਜਿਸ ਨੂੰ ਬੀ.ਐਸ.ਐਫ ਦੇ ਜਵਾਨਾਂ ਨੇ ਤਰਨਾਹ ਨਾਲੇ ਵਿੱਚ ਪਾਕਿਸਤਾਨ ਤੋਂ ਭਾਰਤ ਵੱਲ ਵਹਿੰਦੇ ਹੋਇਆ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀ ਖਾਲੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਫਿਲਹਾਲ ਕਿਸ਼ਤੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਪਠਾਨਕੋਟ ਦੇ ਬਮਿਆਲ ਸੈਕਟਰ ਚ ਮਿਲੀ ਪਾਕਿਸਤਾਨੀ ਕਿਸ਼ਤੀ, ਖੁਫੀਆ ਏਜੰਸੀਆਂ ਹੋਈਆਂ ਚੌਕਸ

ਪਾਕਿਸਤਾਨੀ ਕਿਸ਼ਤੀ

Follow Us On

ਪਠਾਨਕੋਟ ਜ਼ਿਲ੍ਹੇ ਦਾ ਬਮਿਆਲ ਸੈਕਟਰ ਇੱਕ ਬਾਰ ਫਿਰ ਸੁਰੱਖੀਆਂ ਵਿੱਚ ਹੈ। ਬਮਿਆਲ ਸੈਕਟਰ ਵਿੱਚ ਆਏ ਦਿਨ ਅੱਤਵਾਦੀਆਂ ਦੀ ਹਰਕਤ ਵੇਖਣ ਨੂੰ ਮਿਲਦੀ ਹੈ। ਇਸ ਬਾਰ ਬਮਿਆਲ ਦੇ ਟਿੰਡਾ ਚੌਕੀ ਨੇੜੇ ਵਹਿਣ ਵਾਲੇ ਤਰਨਾਹ ਨਾਲੇ ਵਿੱਚ ਇੱਕ ਸ਼ੱਕੀ ਪਾਕਿਸਤਾਨੀ ਕਿਸ਼ਤੀ ਤੈਰਦੀ ਹੋਈ ਮਿਲੀ ਹੈ। ਜਿਸ ਨੂੰ ਬੀ.ਐਸ.ਐਫ ਦੇ ਜਵਾਨਾਂ ਨੇ ਤਰਨਾਹ ਨਾਲੇ ਵਿੱਚ ਪਾਕਿਸਤਾਨ ਤੋਂ ਭਾਰਤ ਵੱਲ ਵਹਿੰਦੇ ਹੋਇਆ ਕਾਬੂ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀ ਖਾਲੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਫਿਲਹਾਲ ਕਿਸ਼ਤੀ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਹ ਕੋਈ ਪਹਿਲੀ ਬਾਰ ਨਹੀਂ ਹੈ ਕਿ ਪਾਕਿਸਤਾਨੀ ਕਿਸ਼ਤੀ ਤਰਨਾਹ ਨਾਲੇ ਰਾਹੀਂ ਭਾਰਤੀ ਸਰਹੱਦ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਕਿਸ਼ਤੀ ਇਸ ਨਾਲੇ ਵਿੱਚੋ ਬਰਾਮਦ ਹੋਈ ਸੀ।

ਅਗਸਤ ਮਹੀਨੇ ਵਿੱਚ ਦੇਖੇ ਗਏ ਸੀ ਸ਼ੱਕੀ

ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਇਲਾਕੇ ‘ਚ ਇਸ ਤ੍ਹਰਾਂ ਸ਼ੱਕੀਆਂ ਦੀ ਹਰਕਤ ਦੇਸ਼ ਲਈ ਖਤਰੇ ਦੀ ਘੰਟੀ ਹੈ। ਦੱਸ ਦਈਏ ਕਿ 28 ਅਗਸਤ ਨੂੰ ਪਿੰਡ ਛੋਡੀਆਂ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖੀਆ ਗਿਆ ਸੀ। ਉਥੇ ਹੀ ਪੂਰੇ ਦੋ ਦਿਨ ਬਾਅਦ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਪਿੰਡ ਚਕਰਾਲ ਵਿੱਚ ਚਾਰ ਸ਼ੱਕੀ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਦੇਖਿਆ। ਜਿਸ ਤੋਂ ਬਾਅਦ ਪਠਾਨਕੋਟ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਨੇ ਸਾਂਝਾ ਆਪ੍ਰੇਸ਼ਨ ਚਲਾਇਆ ਸੀ।

ਬਮਿਆਲ ਸੈਕਟਰ ਅੱਤਵਾਦੀਆਂ ਦਾ ਪੁਰਾਣਾ ਰੂਟ

ਪਠਾਨਕੋਟ ਦਾ ਬਮਿਆਲ ਸੈਕਟਰ ਅੱਤਵਾਦੀਆਂ ਦਾ ਪੁਰਾਣਾ ਰੂਟ ਹੈ। ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਕਈ ਗੱਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ। ਚਾਹੇ 2015 ਵਿੱਚ ਹੋਇਆ ਦੀਨਾਨਗਰ ਹਮਲਾ ਜਾਂ ਫਿਰ ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਦੀ ਗੱਲ ਕਰੀਏ। ਇਨ੍ਹਾਂ ਦੋਵਾਂ ਹਮਲਿਆਂ ਵਿੱਚ ਸ਼ਾਮਲ ਅੱਤਵਾਦੀ ਬਮਿਆਲ ਸੈਕਟਰ ਦੇ ਰੂਟ ਤੋਂ ਹੀ ਭਾਰਤ ਦੀ ਸਰੱਹਦ ਅੰਦਰ ਦਾਖਲ ਹੋਏ ਸਨ। ਜੇਕਰ ਗੱਲ੍ਹ ਸੁਰੱਖਿਆ ਦੀ ਕੀਤੀ ਜਾਵੇ ਤਾਂ ਸੀਮਾ ਸੁਰੱਖਿਆ ਬਲਾਂ ਦੇ ਜਵਾਨ ਕੌਮਾਂਤਰੀ ਸਰਹੱਦ ‘ਤੇ 24 ਘੰਟੇ ਚੌਕਸ ਰਹਿੰਦੇ ਹਨ।

ਇਹ ਵੀ ਪੜ੍ਹੋ: ਪਠਾਨਕੋਟ ‘ਚ ਇੱਕ ਹਫਤੇ ਚ 7 ਸ਼ੱਕੀ ਦਿਖੇ: ਪੁਲਿਸ ਤੇ BSF ਵੱਲੋਂ ਚਲਾਇਆ ਜਾ ਰਿਹਾ ਸਰਚ ਆਪ੍ਰੇਸ਼ਨ, ਡਰੋਨ ਨਾਲ ਭਾਲ ਜਾਰੀ

Exit mobile version