ਨਹੀਂ ਪਰਤੀ ਸਰਬਜੀਤ ਕੌਰ… ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਗਈ ਭਾਰਤੀ ਮਹਿਲਾ ਜੱਥੇ ‘ਚੋਂ ਗਾਇਬ
ਪਤਾ ਲੱਗਾ ਹੈ ਕਿ 4 ਨਵੰਬਰ ਨੂੰ ਜਥੇ 'ਚ ਸ਼ਾਮਿਲ ਹੋ ਕੇ ਪਾਕਿਸਤਾਨ ਜਾਣ ਸਮੇਂ ਭਾਰਤੀ ਔਰਤ ਵਲੋਂ ਪਾਕਿਸਤਾਨੀ ਇਮੀਗ੍ਰੇਸ਼ਨ ਵਿਖੇ ਜੋ ਫਾਰਮ ਭਰਿਆ ਗਿਆ ਹੈ, ਉਸ 'ਚ ਉਸ ਨੇ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡਦਿਆਂ ਆਪਣੀ ਨਾ ਤਾਂ ਰਾਸ਼ਟਰੀਅਤਾ ਦਾ ਹਵਾਲਾ ਤੇ ਨਾ ਹੀ ਪਾਸਪੋਰਟ ਨੰਬਰ ਦਿੱਤਾ ਹੈ।
ਪਾਕਿਸਤਾਨ 'ਚ ਸਰਬਜੀਤ ਕੌਰ ਮਾਮਲੇ 'ਚ ਨਵਾਂ ਮੋੜ, ਲਾਹੌਰ ਕੋਰਟ 'ਚ ਨਵੀਂ ਪਟੀਸ਼ਨ ਦਾਇਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ’ਚ ਸ਼ਾਮਿਲ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਇਕ ਔਰਤ ਦੇ ਸਿੱਖ ਸ਼ਰਧਾਲੂਆਂ ਦੇ ਜਥੇ ‘ਚੋਂ ਗਾਇਬ ਹੋ ਜਾਣ ਸੰਬੰਧੀ ਸੂਚਨਾ ਪ੍ਰਾਪਤ ਹੋਈ ਹੈ।
ਜਾਣਕਾਰੀ ਅਨੁਸਾਰ ਉਕਤ ਔਰਤ ਦਾ ਨਾਮ ਸਰਬਜੀਤ ਕੌਰ ਵਾਸੀ ਪਿੰਡ ਅਮੈਨੀਪੁਰ, ਡਾਕਖ਼ਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ। ਉਕਤ ਔਰਤ ਜੋ ਕਿ 4 ਨਵੰਬਰ ਨੂੰ ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਈ ਸੀ, ਪਰ ਅੱਜ 10 ਦਿਨਾਂ ਬਾਅਦ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾ ਦੀ ਯਾਤਰਾ ਤੇ ਦਰਸ਼ਨ ਦੀਦਾਰੇ ਕਰਕੇ ਜਦੋਂ ਜਥਾ ਭਾਰਤ ਪਹੁੰਚਿਆਂ ਤਾਂ 1922 ਸ਼ਰਧਾਲੂ ਬੀਤੀ ਦੇਰ ਸ਼ਾਮ ਤੱਕ ਆਪਣੇ ਵਤਨ ਭਾਰਤ ਪਰਤ ਆਏ ਹਨ।
ਕੁੱਝ ਸ਼ਰਧਾਲੂ ਪਹਿਲੇ ਹੀ ਪਰਤ ਆਏ ਵਾਪਸ
ਸਿੱਖ ਸ਼ਰਧਾਲੂਆਂ ਦੇ ਜਥੇ ਦਾ ਅੱਜ ਵਤਨ ਆਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਚਾਰ ਮੈਂਬਰ, ਇਸ ਤੋਂ ਇਲਾਵਾ ਤਿੰਨ ਔਰਤਾਂ, ਜਿਨ੍ਹਾਂ ਦੇ ਘਰ ‘ਚ ਕੋਈ ਬਿਮਾਰ ਸੀ, ਉਹ ਪਹਿਲਾਂ ਹੀ ਵਤਨ ਪਰਤ ਆਏ ਸਨ। ਪਰ ਉਕਤ ਔਰਤ ਸਰਬਜੀਤ ਕੌਰ ਜਥੇ ‘ਚੋਂ ਗਾਇਬ ਹੋਣ ਕਰਕੇ ਵਾਪਸ ਵਤਨ ਨਹੀਂ ਪਰਤੀ।
ਸਰਬਜੀਤ ਨੇ ਜਾਣਕਾਰੀ ਰੱਖੀ ਸੀ ਅਧੂਰੀ
ਇੱਥੇ ਇਹ ਵੀ ਪਤਾ ਲੱਗਾ ਹੈ ਕਿ 4 ਨਵੰਬਰ ਨੂੰ ਜਥੇ ‘ਚ ਸ਼ਾਮਿਲ ਹੋ ਕੇ ਪਾਕਿਸਤਾਨ ਜਾਣ ਸਮੇਂ ਭਾਰਤੀ ਔਰਤ ਵਲੋਂ ਪਾਕਿਸਤਾਨੀ ਇਮੀਗ੍ਰੇਸ਼ਨ ਵਿਖੇ ਜੋ ਫਾਰਮ ਭਰਿਆ ਗਿਆ ਹੈ, ਉਸ ‘ਚ ਉਸ ਨੇ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡਦਿਆਂ ਆਪਣੀ ਨਾ ਤਾਂ ਰਾਸ਼ਟਰੀਅਤਾ ਦਾ ਹਵਾਲਾ ਤੇ ਨਾ ਹੀ ਪਾਸਪੋਰਟ ਨੰਬਰ ਦਿੱਤਾ ਹੈ।
