ਸਾਵਧਾਨ.. ਹੁਣ ਬੰਬ ਨਹੀਂ ਵਾਇਰਸ ਨਾਲ ਹਮਲਾ ਕਰੇਗਾ PAK! ਪੁਲਿਸ ਨੇ ਜਾਰੀ ਕੀਤਾ ਅਲਰਟ

tv9-punjabi
Updated On: 

12 May 2025 14:23 PM

Pakistan Cyber Attack Alert: ਪੰਜਾਬ ਪੁਲਿਸ ਨੇ ਪਾਕਿਸਤਾਨੀ ਸਾਈਬਰ ਹਮਲਿਆਂ ਬਾਰੇ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਵਟਸਐਪ, ਫੇਸਬੁੱਕ, ਈਮੇਲ ਰਾਹੀਂ "ਡਾਂਸ ਆਫ਼ ਦ ਹਿਲੇਰੀ" ਨਾਮਕ ਖ਼ਤਰਨਾਕ ਮਾਲਵੇਅਰ ਫੈਲ ਰਿਹਾ ਹੈ, ਜੋ ਨਿੱਜੀ ਜਾਣਕਾਰੀ ਚੋਰੀ ਕਰ ਸਕਦਾ ਹੈ। ਅਣਜਾਣ ਲਿੰਕਾਂ 'ਤੇ ਕਲਿੱਕ ਕਰਨ ਤੋਂ ਗੁਰੇਜ਼ ਕਰੋ ਅਤੇ ਸੁਚੇਤ ਰਹੋ। ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਸਾਵਧਾਨ.. ਹੁਣ ਬੰਬ ਨਹੀਂ ਵਾਇਰਸ ਨਾਲ ਹਮਲਾ ਕਰੇਗਾ PAK! ਪੁਲਿਸ ਨੇ ਜਾਰੀ ਕੀਤਾ ਅਲਰਟ

ਸੰਕੇਤਕ ਤਸਵੀਰ

Follow Us On

ਪੰਜਾਬ ਪੁਲਿਸ ਨੇ ਸੂਬੇ ਦੇ ਲੋਕਾਂ ਨੂੰ ਪਾਕਿਸਤਾਨ ਦੇ ਇੱਕ ਹੋਰ ਕਾਇਰਾਨਾ ਹਰਕਤ ਬਾਰੇ ਸੁਚੇਤ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਇੱਕ ਅਲਰਟ ਵਿੱਚ, ਪਾਕਿਸਤਾਨੀ ਸਾਈਬਰ ਹਮਲਾਵਰਾਂ ਵੱਲੋਂ ਕੀਤੇ ਜਾ ਸਕਦੇ ਸਾਈਬਰ ਹਮਲੇ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ, ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੰਜਾਬ ਪੁਲਿਸ ਵੱਲੋਂ ਜਾਰੀ ਅਲਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਉਪਭੋਗਤਾਵਾਂ ਨੂੰ ਪਾਕਿਸਤਾਨ ਸਥਿਤ ਹੈਕਰਾਂ ਵੱਲੋਂ ਵਟਸਐਪ, ਫੇਸਬੁੱਕ ਅਤੇ ਈਮੇਲ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਵਿੱਚ “ਡਾਂਸ ਆਫ਼ ਦ ਹਿਲੇਰੀ” ਨਾਮ ਦਾ ਇੱਕ ਖ਼ਤਰਨਾਕ ਮਾਲਵੇਅਰ ਫੈਲਾਇਆ ਜਾ ਰਿਹਾ ਹੈ।

ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡੇਟਾ ਚੋਰੀ ਕਰ ਸਕਦਾ ਹੈ। ਇਹ ਤੁਹਾਡੀ ਡਿਵਾਈਸ ਦੇ ਰਿਮੋਟ ਕੰਟਰੋਲ ਦੀ ਵੀ ਆਗਿਆ ਦੇ ਸਕਦਾ ਹੈ। ਅਣਜਾਣ ਲਿੰਕਾਂ ਜਾਂ ਅਣਜਾਣ ਲੋਕਾਂ ਦੇ ਸੁਨੇਹਿਆਂ ‘ਤੇ ਕਲਿੱਕ ਨਾ ਕਰੋ। ਤਾਂ ਜੋ ਤੁਸੀਂ ਉਸਦੇ ਹਮਲੇ ਤੋਂ ਆਪਣੇ ਆਪ ਨੂੰ ਬਚਾ ਸਕੋ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਭਾਰਤ ਦੇ ਪੰਜਾਬ, ਜੰਮੂ, ਗੁਜਰਾਤ ਅਤੇ ਰਾਜਸਥਾਨ ਵਿੱਚ ਹਮਲੇ ਕੀਤੇ ਜਾ ਰਹੇ ਸਨ। ਪਰ ਪਾਕਿਸਤਾਨ ਦੀ ਕੋਈ ਵੀ ਮਿਜ਼ਾਈਲ ਜਾਂ ਡਰੋਨ ਭਾਰਤੀ ਫੌਜ ਦੇ ਅੱਡੇ ਤੱਕ ਨਹੀਂ ਪਹੁੰਚ ਸਕਿਆ। ਇਸ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ, ਪਾਕਿਸਤਾਨ ਨੇ ਹੁਣ ਸਾਈਬਰ ਹਮਲੇ ਦਾ ਸਹਾਰਾ ਲਿਆ ਹੈ। ਜਿਸ ਕਾਰਨ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਏਜੰਸੀਆਂ ਅਲਰਟ ‘ਤੇ ਹਨ।