ਅੰਮ੍ਰਿਤਸਰ ‘ਚ ਇੱਕ ਕੱਪੜਾ ਫੈਕਟਰੀ ਵਿੱਚ ਲੱਗੀ ਅੱਗ: ਸ਼ਾਰਟ ਸਰਕਟ ਕਾਰਨ ਹਾਦਸਾ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

lalit-sharma
Published: 

11 Jun 2025 11:15 AM

ਅੰਮ੍ਰਿਤਸਰ ਦੇ ਵੇਰਕਾ ਚੌਕ ਨੇੜੇ ਇੱਕ ਕਪੜੇ ਦੀ ਫੈਕਟਰੀ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਸ਼ਾਰਟ ਸਰਕਟ ਕਾਰਨ ਲੱਗੀ ਇਸ ਅੱਗ ਵਿੱਚ ਲੱਖਾਂ ਰੁਪਏ ਦਾ ਕਪੜਾ ਸੜ ਕੇ ਸੁਆਹ ਹੋ ਗਿਆ। ਇਸ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਚ ਇੱਕ ਕੱਪੜਾ ਫੈਕਟਰੀ ਵਿੱਚ ਲੱਗੀ ਅੱਗ: ਸ਼ਾਰਟ ਸਰਕਟ ਕਾਰਨ ਹਾਦਸਾ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Follow Us On

ਅੰਮ੍ਰਿਤਸਰ ਦੇ ਵੇਰਕਾ ਚੌਕ ਬਾਈਪਾਸ ਨੇੜੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਹੁਣ ਤੱਕ ਇਹ ਪਤਾ ਲੱਗਿਆ ਹੈ ਕਿ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਸੀ।

ਦਰਅਸਲ, ਦੇਰ ਰਾਤ ਅਚਾਨਕ ਕਿਸੇ ਨੇ ਫੈਕਟਰੀ ਦੇ ਬਾਹਰੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ। ਅੱਗ ਦੀਆਂ ਲਪਟਾਂ ਬਾਇਲਰ ਤੱਕ ਪਹੁੰਚ ਗਈਆਂ ਜਿਸ ਕਾਰਨ ਧਮਾਕਾ ਹੋ ਗਿਆ। ਲੋਕਾਂ ਨੇ ਤੁਰੰਤ ਅਲਾਰਮ ਵਜਾਇਆ। ਫੈਕਟਰੀ ਦੇ ਕਰਮਚਾਰੀਆਂ ਨੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ।

ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਵਜਾਇਆ ਅਲਾਰਮ

ਜਾਣਕਾਰੀ ਮੁਤਾਬਕ ਵੇਰਕਾ ਚੌਕ ਨੇੜੇ ਅਭਿਚਲ ਨਾਮ ਦੀ ਇੱਕ ਕੱਪੜਾ ਫੈਕਟਰੀ ਹੈ। ਦੇਰ ਰਾਤ ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਅਲਾਰਮ ਵਜਾਇਆ। ਇਹ ਚੰਗੀ ਗੱਲ ਹੈ ਕਿ ਅੱਗ ਲੱਗਣ ਸਮੇਂ ਫੈਕਟਰੀ ਦੇ ਅੰਦਰ ਕੋਈ ਨਹੀਂ ਸੀ। ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਅੱਗ ਤੇਲ ਦੇ ਬਾਇਲਰ ਵਿੱਚ ਲੱਗੀ ਸੀ।

ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਅੱਗ ‘ਤੇ ਪਾਇਆ ਕਾਬੂ

ਇਸ ਹਾਦਸੇ ਕਾਰਨ ਬਹੁਤ ਸਾਰੇ ਕੱਪੜੇ ਵੀ ਨੁਕਸਾਨੇ ਗਏ। ਅੱਗ ਬੁਝਾਉਣ ਵਿੱਚ ਲਗਭਗ 4 ਤੋਂ 6 ਫਾਇਰ ਬ੍ਰਿਗੇਡ ਗੱਡੀਆਂ ਲੱਗੀਆਂ ਹੋਈਆਂ ਸਨ। ਫਾਇਰ ਅਫਸਰ ਨੇ ਦੱਸਿਆ ਕਿ ਅੱਗ ਫੈਕਟਰੀ ਦੇ ਉੱਪਰ ਤੱਕ ਪਹੁੰਚ ਗਈ ਸੀ। ਲਗਭਗ 6 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਹ ਇੱਕ ਕੱਪੜਾ ਫੈਕਟਰੀ ਹੋਣ ਕਾਰਨ ਅੱਗ ਲਗਾਤਾਰ ਵੱਧ ਰਹੀ ਸੀ ਪਰ ਹੁਣ ਇਸ ‘ਤੇ ਕਾਬੂ ਪਾ ਲਿਆ ਗਿਆ ਹੈ।

ਮੌਕੇ ‘ਤੇ ਪਹੁੰਚੇ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਭਿਚਲ ਫੈਕਟਰੀ ਵਿੱਚ ਕੋਈ ਤਕਨੀਕੀ ਖਰਾਬੀ ਸੀ ਜਿਸ ਕਾਰਨ ਟੈਕਸਟਾਈਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

Related Stories
ਅੰਮ੍ਰਿਤਸਰ: CM ਮਾਨ ਵੱਲੋਂ ਨਵੀਂ ਵਿਕਸਤ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ, ਪੈਨੋਰਮਾ ਦਾ ਵੀ ਕੀਤਾ ਦੌਰਾ
SYL ਵਿਵਾਦ ‘ਤੇ ਪੰਜਾਬ-ਹਰਿਆਣਾ ਗੱਲਬਾਤ ਲਈ ਤਿਆਰ: ਦਿੱਲੀ ‘ਚ 4 ਦਿਨਾਂ ਬਾਅਦ ਮੀਟਿੰਗ, ਕੇਂਦਰ ਨੇ ਭੇਜਿਆ ਸੱਦਾ
ਲੁਧਿਆਣਾ: ਨਾਬਾਲਗ ਨੂੰ ਕੋਲਡ ਡਰਿੰਕ ‘ਚ ਦਿੱਤਾ ਨਸ਼ੀਲਾ ਪਦਾਰਥ, ਫਿਰ ਕਾਰ ‘ਚ ਕੀਤਾ ਜਬਰ ਜਨਾਹ
ਅੰਮ੍ਰਿਤਸਰ: 28 ਸਾਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਬੰਬੀਹਾ ਗੈਂਗ ਨੇ ਲਈ ਜ਼ਿੰਮੇਵਾਰੀ, ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਵੀ ਜੁੜੇ ਤਾਰ
ਫਗਵਾੜਾ: ਜੋਤੀ ਢਾਬਾ ਗਊ ਮਾਸ ਤਸਕਰੀ ਮਾਮਲੇ ‘ਚ ਪੁਲਿਸ ਦੀ ਕਾਰਵਾਈ, 8 ਗ੍ਰਿਫ਼ਤਾਰ, ਬਰਾਮਦ ਹੋਇਆ ਸੀ 29 ਕੁਇੰਟਲ ਮਾਸ
ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਅੱਜ ਅਕਾਲ ਤਖ਼ਤ ਸਕੱਤਰੇਤ ਵਿਖੇ ਹੋਣਗੇ ਪੇਸ਼! ਜਥੇਦਾਰ ਗੜਗੱਜ ਨੇ ਪੱਖ ਰੱਖਣ ਦੇ ਦਿੱਤੇ ਸੀ ਹੁਕਮ