ਪੰਜਾਬ ਯੂਨੀਵਰਸਿਟੀ ਵਿੱਚ ਐਨ. ਐਸ. ਯੂ. ਆਈ. ਨੇ ਚਲਾਈ ਬੀ. ਬੀ. ਸੀ., ਮੈਨੇਜਮੈਂਟ ਨੇ ਬੰਦ ਕਰਵਾਈ

Published: 

25 Jan 2023 20:07 PM

ਗੁਜਰਾਤ ਦੰਗਿਆਂ ਚ ਤਤਕਾਲੀ ਮੁੱਖ ਮੰਤਰੀ ਦੀ ਭੂਮਿਕਾ ਤੇ ਬੀ. ਬੀ. ਸੀ. ਵਲੋਂ ਇਕ ਫਿਲਮ ਬਣਾਈ ਗਈ ਹੈ। ਇਸ ਫਿਲਮ ਨੂੰ ਭਾਰਤ ਚ ਬੈਨ ਕਰ ਦਿੱਤਾ ਗਿਆ ਹੈ। ਫਿਲਮ ਨੂੰ ਸੋਸ਼ਲ ਮੀਡੀਆ ਤੋਂ ਵੀ ਹਟਾ ਦਿੱਤਾ ਗਿਆ ਹੈ।

ਪੰਜਾਬ ਯੂਨੀਵਰਸਿਟੀ ਵਿੱਚ ਐਨ. ਐਸ. ਯੂ. ਆਈ. ਨੇ ਚਲਾਈ ਬੀ. ਬੀ. ਸੀ., ਮੈਨੇਜਮੈਂਟ ਨੇ ਬੰਦ ਕਰਵਾਈ
Follow Us On

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ‘ਚ ਬੁੱਧਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਦਿਆਰਥੀ ਸੰਗਠਨ ਐਨ. ਐਸ. ਯੂ. ਆਈ. ਦੇ ਕੁੱਝ ਵਿਦਿਆਰਥੀਆਂ ਨੇ ਇੱਥੇ ਪਾਬੰਦੀਸ਼ੁਦਾ ਫਿਲਮ ਬੀ. ਬੀ. ਸੀ. ਚਲਾ ਦਿੱਤੀ। ਮੈਨੇਜਮੈਂਟ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਮੌਕੇ ਤੇ ਪਹੁੰਚ ਕੇ ਉਕਤ ਫਿਲਮ ਨੂੰ ਬੰਦ ਕਰਵਾ ਦਿੱਤਾ ਗਿਆ। ਇਹ ਫਿਲਮ ਪ੍ਰੋਜੈਕਟਰ ਤੇ ਚਲਾਈ ਜਾ ਰਹੀ ਸੀ।

ਗੁਜਰਾਤ ਦੰਗਿਆਂ ਚ ਤਤਕਾਲੀ ਮੁੱਖ ਮੰਤਰੀ ਦੀ ਭੂਮਿਕਾ ਤੇ ਬੀ. ਬੀ. ਸੀ. ਵਲੋਂ ਇਕ ਫਿਲਮ ਬਣਾਈ ਗਈ ਹੈ। ਇਸ ਫਿਲਮ ਨੂੰ ਭਾਰਤ ਚ ਬੈਨ ਕਰ ਦਿੱਤਾ ਗਿਆ ਹੈ। ਫਿਲਮ ਨੂੰ ਸੋਸ਼ਲ ਮੀਡੀਆ ਤੋਂ ਵੀ ਹਟਾ ਦਿੱਤਾ ਗਿਆ ਹੈ।

ਇਸੇ ਦੌਰਾਨ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਯੂਨੀਅਨ ਐਨ. ਐਸ. ਯੂ. ਆਈ. ਨੇ ਫਿਲਮ ਨੂੰ ਪੈਨਡਰਾਈਵ ਵਿੱਚ ਲਿਆਂਦਾ। ਜਦੋਂ ਇਹ ਡਾਕੂਮੈਂਟਰੀ ਐਨਐਸਯੂਆਈ ਵੱਲੋਂ ਪ੍ਰੋਜੈਕਟਰ ਤੇ ਚਲਾਈ ਗਈ ਤਾਂ ਇਸ ਨੂੰ ਦੇਖਣ ਲਈ ਬਹੁਤ ਸਾਰੇ ਵਿਦਿਆਰਥੀ ਇਕੱਠੇ ਹੋ ਗਏ। ਯੂਨੀਵਰਸਿਟੀ ਕੈਂਪਸ ਚ ਕਰੀਬ 15 ਮਿੰਟ ਫਿਲਮ ਚੱਲੀ। ਇਸ ਦੌਰਾਨ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਫਿਲਮ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪੁੱਜ ਗਈ। ਪੁਲਿਸ ਨੇ ਕੁਝ ਵਿਦਿਆਰਥੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਕੇ ਰਿਹਾਅ ਕਰ ਦਿੱਤਾ।

ਇਸ ਦੌਰਾਨ ਐਨਐਸਯੂਆਈ ਦੇ ਆਗੂ ਸਚਿਨ ਗਾਲਵ ਸ਼ਰਮਾ ਨੇ ਕਿਹਾ ਕਿ ਇਸ ਡਾਕੂਮੈਂਟਰੀ ਨੂੰ ਰੋਕਣਾ ਗਲਤ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਬੰਧਿਤ ਇਸ ਡਾਕੂਮੈਂਟਰੀ ਨੂੰ ਦੇਖਣ ਦਾ ਹਰ ਕਿਸੇ ਨੂੰ ਹੱਕ ਹੋਣਾ ਚਾਹੀਦਾ ਹੈ। ਇਸ ਡਾਕੂਮੈਂਟਰੀ ਨੂੰ ਚਲਾਉਣ ਲਈ ਉਨ੍ਹਾਂ ਸਵੇਰੇ ਵੀ. ਸੀ. ਦਫ਼ਤਰ ਨਾਲ ਸੰਪਰਕ ਵੀ ਕੀਤਾ ਸੀ ਪਰ ਕਾਰਜਕਾਰੀ ਵੀ. ਸੀ. ਨਹੀਂ ਮਿਲ ਸਕਿਆ। ਜਿਸ ਤੋਂ ਬਾਅਦ ਸ਼ਾਮ ਨੂੰ ਫਿਲਮ ਨੂੰ ਚਲਾਇਆ ਗਿਆ।

Exit mobile version