ਇੱਕ ਗੁੱਟ ਨੇ ਦੂਜੇ ‘ਤੇ ਚਲਾਈਆਂ ਗੋਲੀਆਂ, ਕਾਰ ਦੇ ਤੋੜੇ ਸ਼ੀਸ਼ੇ, ਨਵਾਂਸ਼ਹਿਰ ‘ਚ ਵਿਦਿਆਰਥੀਆਂ ‘ਤੇ ਚੱਲੀਆਂ ਗੋਲੀਆਂ

Updated On: 

24 Jul 2023 18:26 PM

Crime News: ਜ਼ਖਮੀ ਵਿਦਿਆਰਥੀ ਦੇ ਬਿਆਨਾਂ 'ਤੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ। ਸਾਰੇ ਵਿਦਿਆਰਥੀ ਨਾਬਾਲਗ ਹਨ। ਉਨ੍ਹਾਂ ਕਿਹਾ ਕਿ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇੱਕ ਗੁੱਟ ਨੇ ਦੂਜੇ ਤੇ ਚਲਾਈਆਂ ਗੋਲੀਆਂ, ਕਾਰ ਦੇ ਤੋੜੇ ਸ਼ੀਸ਼ੇ, ਨਵਾਂਸ਼ਹਿਰ ਚ ਵਿਦਿਆਰਥੀਆਂ ਤੇ ਚੱਲੀਆਂ ਗੋਲੀਆਂ
Follow Us On

ਪੰਜਾਬ ਦੇ ਨਵਾਂਸ਼ਹਿਰ ਬਾਈਪਾਸ ਪਿੰਡ ਬੇਗਮਪੁਰ-ਸਲੋਹ ਰੋਡ ਨੇੜੇ ਐਨਆਰਆਈ ਕਲੋਨੀ (NRI Colony) ਦੇ ਸਾਹਮਣੇ ਇੱਕ ਕਾਰ ਵਿੱਚ 17-18 ਵਿਦਿਆਰਥੀਆਂ ਨੇ ਇੱਕ ਵਿਦਿਆਰਥੀ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਮੁਲਜ਼ਮਾਂ ਨੇ ਕਾਰ ਦੀ ਭੰਨਤੋੜ ਵੀ ਕੀਤੀ। ਇਸ ਘਟਨਾ ‘ਚ ਇਕ ਵਿਦਿਆਰਥੀ ਜ਼ਖਮੀ ਹੋ ਗਿਆ ਹੈ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਡੀਐਸਪੀ ਸੁਰਿੰਦਰ ਚੰਦ, ਸੀਆਈਏ ਸਟਾਫ਼ ਦੇ ਇੰਚਾਰਜ ਐਸਆਈ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਉਥੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ।

ਬੇਗਮਪੁਰ-ਸਲੋਹ ਰੋਡ ‘ਤੇ ਗੋਲੀਬਾਰੀ ਦੀ ਮਿਲੀ ਸੀ ਸੂਚਨਾ

ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਰਿੰਦਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੇਗਮਪੁਰ-ਸਲੋਹ ਰੋਡ ‘ਤੇ ਗੋਲੀਬਾਰੀ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜਿਸ ਵਿਅਕਤੀ ‘ਤੇ ਹਮਲਾ ਹੋਇਆ ਹੈ, ਉਹ ਸਕੂਲੀ ਵਿਦਿਆਰਥੀ ਹੈ। ਇਹ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀ ਦੱਸ ਰਿਹਾ ਹੈ ਕਿ ਉਸ ‘ਤੇ 17/18 ਦੇ ਵਿਦਿਆਰਥੀਆਂ ਨੇ ਹਮਲਾ ਕੀਤਾ ਸੀ।

ਜਖਮੀ ਵਿਦਿਆਰਥੀ ਨੇ ਦੱਸਿਆ ਕਿ ਹਮਲਾਵਰ ਕਾਰ ਅਤੇ ਬੁਲਟ ਮੋਟਰਸਾਈਕਲ ‘ਤੇ ਆਏ ਸਨ। ਡੀਐਸਪੀ ਨੇ ਦੱਸਿਆ ਕਿ ਕਾਰ ‘ਤੇ ਗੋਲੀਬਾਰੀ ਦੇ ਚਾਰ ਨਿਸ਼ਾਨ ਮਿਲੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ