ਨਵਾਂਸ਼ਹਿਰ: ਪਿੰਡ ਬੁਰਜ ਟਹਿਲ ਨੇੜੇ ਧੁੱਸੀ ਬੰਨ੍ਹ ਟੁੱਟਿਆ, ਪਿੰਡ ਵਾਸੀਆਂ ਸਮੇਤ ਸੈਨਾ ਕਰ ਰਹੀ ਕਾਬੂ ਪਾਉਣ ਦੀ ਕੋਸ਼ਿਸ਼

Updated On: 

09 Sep 2025 13:53 PM IST

Punjab Floods: ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਸਥਿਤੀ ਵਿਗੜਨ ਤੋਂ ਬਚ ਸਕੇ ਤੇ ਬੰਨ੍ਹ ਨੂੰ ਦੁਬਾਰਾ ਮਜ਼ਬੂਤ ​​ਕੀਤਾ ਜਾ ਸਕੇ। ਸਤਲੁਜ ਦਰਿਆ 'ਚ ਇਸ ਵਕਤ 42000 ਕਿਊਸਿਕ ਪਾਣੀ ਵਗ ਰਿਹਾ ਹੈ।

ਨਵਾਂਸ਼ਹਿਰ: ਪਿੰਡ ਬੁਰਜ ਟਹਿਲ ਨੇੜੇ ਧੁੱਸੀ ਬੰਨ੍ਹ ਟੁੱਟਿਆ, ਪਿੰਡ ਵਾਸੀਆਂ ਸਮੇਤ ਸੈਨਾ ਕਰ ਰਹੀ ਕਾਬੂ ਪਾਉਣ ਦੀ ਕੋਸ਼ਿਸ਼
Follow Us On
ਨਵਾਂਸ਼ਹਿਰ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਸਵੇਰੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਆਪਣੇ ਪਿੰਡਾਂ ਨੂੰ ਬਚਾਉਣ ਲਈ ਲੋਕ ਬੰਨ੍ਹ ਤੇ ਮਿੱਟੀ ਦੇ ਬੋਰੇ ਤੇ ਦਰੱਖਤ ਕੱਟ ਕੇ ਸੁੱਟ ਰਹੇ ਸਨ, ਪਰ ਉਦੋਂ ਤੱਕ ਬੰਨ੍ਹ ਟੁੱਟ ਗਿਆ। ਖੁਸ਼ਕਿਸਮਤੀ ਨਾਲ, ਦੂਜੇ ਪਾਸੇ ਖੇਤਾਂ ਦੀ ਜ਼ਮੀਨ ਉੱਚੀ ਹੋਣ ਕਾਰਨ ਪਾਣੀ ਅਜੇ ਤੱਕ ਪਿੰਡ ਚ ਨਹੀਂ ਵੜਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਸਥਿਤੀ ਵਿਗੜਨ ਤੋਂ ਬਚ ਸਕੇ ਤੇ ਬੰਨ੍ਹ ਨੂੰ ਦੁਬਾਰਾ ਮਜ਼ਬੂਤ ​​ਕੀਤਾ ਜਾ ਸਕੇ। ਸਤਲੁਜ ਦਰਿਆ ਚ ਇਸ ਵਕਤ 42000 ਕਿਊਸਿਕ ਪਾਣੀ ਵਗ ਰਿਹਾ ਹੈ। ਇਸ ਪਿੰਡ ਦਾ ਬੰਨ੍ਹ ਲਗਭਗ 500 ਮੀਟਰ ਦੀ ਦੂਰੀ ‘ਤੇ ਲਗਭਗ 3 ਥਾਵਾਂ ‘ਤੇ ਟੁੱਟ ਗਿਆ ਹੈ। ਕਈ ਪਿੰਡਾਂ ਦੇ ਨੌਜਵਾਨ ਮਿੱਟੀ, ਮਿੱਟੀ ਦੇ ਬੋਰੇ ਤੇ ਕੱਟੇ ਹੋਏ ਦਰੱਖਤ ਸੁੱਟ ਰਹੇ ਹਨ। ਮਿੱਟੀ ਦੇ ਬੋਰਿਆਂ ਨੂੰ ਕਰੇਟਾਂ ਚ ਪਾ ਕੇ ਦਰਿਆ ਚ ਸੁੱਟਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਜ਼ਰੂਰੀ ਸਮੱਗਰੀ ਮੁਹੱਈਆ ਕਰਵਾ ਰਿਹਾ ਹੈ। ਭਾਰਤੀ ਫੌਜ ਵੀ ਮੌਕੇ ‘ਤੇ ਪਹੁੰਚ ਗਈ ਹੈ ਤੇ ਤਕਨਾਲੋਜੀ ਰਾਹੀਂ ਦਰਿਆ ਮਿੱਟੀ ਦੇ ਬੋਰਿਆਂ ਨੂੰ ਤਾਰ ਦੇ ਕਰੇਟਾਂ ਚ ਪਾ ਕੇ ਸੁੱਟਿਆ ਜਾ ਰਿਹਾ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਦਰਿਆ ਦਾ ਪੱਧਰ ਘੱਟ ਹੋਣ ਕਾਰਨ ਫਿਲਹਾਲ ਬਚਾਅ ਹੋ ਗਿਆ, ਪਿੰਡ ਤੇ ਖੇਤ ਅਜੇ ਵੀ ਉੱਚ ਪੱਧਰ ਕਾਰਨ ਸੁਰੱਖਿਅਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦਰਿਆ ਦਾ ਪਾਣੀ ਦਾ ਪੱਧਰ ਵਧਦਾ ਹੈ ਤਾਂ ਪਿੰਡ ਚ ਵੀ ਪਾਣੀ ਦਾਖਲ ਹੋਣ ਦੀ ਸੰਭਾਵਨਾ ਹੈ। ਪਰ ਬੰਨ੍ਹ ਨੂੰ ਬਚਾਉਣ ਲਈ ਕਈ ਪਿੰਡਾਂ ਦੇ ਨੌਜਵਾਨ ਰਾਹਤ ਕਾਰਜਾਂ ਚ ਲੱਗੇ ਹੋਏ ਹਨ।
Related Stories
ਗਣਤੰਤਰ ਦਿਵਸ ‘ਤੇ ਕਰਤਵ੍ਯ ਪਥ ‘ਤੇ ਦਿਖੇਗੀ ਪੰਜਾਬ ਦੀ ਸ਼ਾਨ, ਪੁਲਿਸ ਦੇ 18 ਅਧਿਕਾਰੀਆਂ ਨੂੰ ਮਿਲੇਗਾ ਰਾਸ਼ਟਰਪਤੀ ਪਦਕ, ਕੇਂਦਰ ਨੇ ਜਾਰੀ ਕੀਤੀ ਸੂਚੀ
ਪੰਜਾਬ ‘ਚ 1003 ਕਰੋੜ ਰੁਪਏ ਦਾ ਵੱਡਾ ਨਿਵੇਸ਼, ਵਿਸ਼ੇਸ਼ ਸਟੀਲ ਪਲਾਂਟ ਤੋਂ 920 ਤੋਂ ਵੱਧ ਨੌਕਰੀਆਂ
ਨਾਰਕੋ ਟੈਰਰ ‘ਤੇ ਪੰਜਾਬ ਪੁਲਿਸ ਦਾ ਐਕਸ਼ਨ, ਸਤਨਾਮ ਸਿੰਘ ਗ੍ਰਿਫ਼ਤਾਰ, ਸਿਰਸਾ ਗ੍ਰਨੇਡ ਹਮਲੇ ਨਾਲ ਸਬੰਧ
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ‘ਤੇ ਗੋਲੀਬਾਰੀ, ਬਾਈਕ ਸਵਾਰ 2 ਬਦਮਾਸ਼ਾਂ ਨੇ ਕੀਤਾ ਹਮਲਾ
ਫਿਰੋਜ਼ਪੁਰ ਦੇ ਪਿੰਡ ਬੇਟੂ ਕਦੀਮ ‘ਚ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਫਾਇਰਿੰਗ, ਦੋ ਸਕੇ ਭਰਾ ਗੰਭੀਰ ਜ਼ਖ਼ਮੀ, ਫਰੀਦਕੋਟ ਮੈਡੀਕਲ ਕਾਲਜ ਕੀਤਾ ਰੈਫਰ
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ: ਵਿਦੇਸ਼ੀ ਹਥਿਆਰਾਂ ਸਮੇਤ 3 ਗ੍ਰਿਫ਼ਤਾਰ, ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ