ਨਵਜੋਤ ਕੌਰ ਸਿੱਧੂ ਭਾਜਪਾ ‘ਚ ਕਰਨਗੇ ਐਂਟਰੀ? ਪੀਐਮ ਮੋਦੀ ਤੇ BJP ਦੀ ਵਾਰ-ਵਾਰ ਕਰ ਰਹੇ ਹਨ ਤਾਰੀਫ਼
ਨਵਜੋਤ ਕੌਰ ਸਿੱਧੂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਘੇਰਦੇ ਹਏ ਅਸਤੀਫ਼ਾ ਦਿੱਤਾ। ਹਾਲਾਂਕਿ, ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੀ ਅਗਲੀ ਰਾਜਨੀਤਿਕ ਚਾਲ ਕੀ ਹੋਵੇਗੀ, ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਰਿਆਂ ਦੀਆਂ ਨਿਗਾਹਾਂ ਇਸ ਗੱਲ 'ਤੇ ਹਨ ਕਿ ਨਵਜੋਤ ਕੌਰ ਸਿੱਧੂ ਕਿਸ ਪਾਰਟੀ 'ਚ ਜਾਣਗੇ। ਉੱਥੇ ਹੀ, ਇਸ ਸਭ ਦੇ ਵਿਚਕਾਰ ਨਵਜੋਤ ਕੌਰ ਸਿੱਧੂ ਨੇ ਕੁੱਝ ਸੰਕੇਤ ਵੀ ਦਿੱਤੇ ਹਨ। ਹਾਲਾਂਕਿ, ਇਹ ਸੰਕੇਤ ਸੱਚ ਸਾਬਤ ਹੋਣਗੇ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ।
ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਕਦਮ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਕਈ ਵੱਡੇ ਇਲਜ਼ਾਮ ਲਗਾਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨੇ ਨਿੱਜੀ ਹਿੱਤਾਂ ਦੇ ਲਈ ਵਿਰੋਧੀ ਧਿਰ ਨਾਲ ਸਮਝੌਤੇ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਵੜਿੰਗ ਆਪਣੇ ਬੰਦੇ ਉਤਾਰੇ ਤੇ ਉਨ੍ਹਾਂ ਨੂੰ ਵੱਡੇ ਅਹੁਦਿਆਂ ਨਾਲ ਨਵਾਜਿਆ। ਉਨ੍ਹਾਂ ਨੇ ਇਸ ਦੇ ਨਾਲ ਇਹ ਵੀ ਇਲਜ਼ਾਮ ਲਗਾਇਆ ਕਿ ਕਾਂਗਰਸ ਪਾਰਟੀ ‘ਚ ਈਮਾਨਦਾਰ ਤੇ ਕੰਮ ਕਰਨ ਵਾਲੇ ਬੰਦਿਆਂ ਦੀ ਕੋਈ ਕਦਰ ਨਹੀਂ ਹੈ।
ਨਵਜੋਤ ਕੌਰ ਸਿੱਧੂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਘੇਰਦੇ ਹਏ ਅਸਤੀਫ਼ਾ ਦਿੱਤਾ। ਹਾਲਾਂਕਿ, ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੀ ਅਗਲੀ ਰਾਜਨੀਤਿਕ ਚਾਲ ਕੀ ਹੋਵੇਗੀ, ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਰਿਆਂ ਦੀਆਂ ਨਿਗਾਹਾਂ ਇਸ ਗੱਲ ‘ਤੇ ਹਨ ਕਿ ਨਵਜੋਤ ਕੌਰ ਸਿੱਧੂ ਕਿਸ ਪਾਰਟੀ ‘ਚ ਜਾਣਗੇ। ਉੱਥੇ ਹੀ, ਇਸ ਸਭ ਦੇ ਵਿਚਕਾਰ ਨਵਜੋਤ ਕੌਰ ਸਿੱਧੂ ਨੇ ਕੁੱਝ ਸੰਕੇਤ ਵੀ ਦਿੱਤੇ ਹਨ। ਹਾਲਾਂਕਿ, ਇਹ ਸੰਕੇਤ ਸੱਚ ਸਾਬਤ ਹੋਣਗੇ, ਇਹ ਆਉਣ ਵਾਲੇ ਸਮੇਂ ‘ਚ ਪਤਾ ਲੱਗੇਗਾ।
ਨਵਜੋਤ ਕੌਰ ਸਿੱਧੂ ਦੇ ਸੰਕੇਤ
ਨਵਜੋਤ ਕੌਰ ਸਿੱਧੂ ਦੀ ਅਗਲੀ ਪਾਰੀ ਦੀ ਸਭ ਚਰਚਾ ਕਰ ਰਹੇ ਹਨ। ਇਸ ਵਿਚਕਾਰ ਉਹ ਕੁੱਝ ਸੰਕੇਤ ਦੇ ਰਹੇ ਹਨ। ਨਵਜੋਤ ਕੌਰ ਸਿੱਧੂ ਦੀਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਨਜ਼ਦੀਕੀਆਂ ਵੱਧ ਰਹੀਆਂ ਹਨ। ਬੀਤੇ ਦਿਨੀਂ ਉਹ ਭਾਜਪਾ ਦੇ ਆਗੂ ਰਣਧੀਰ ਸਿੰਘ ਕਲੇਰ ਨਾਲ ਇੱਕ ਪ੍ਰੋਗਰਾਮ ‘ਚ ਨਜ਼ਰ ਆਏ। ਇਸ ਦੌਰਾਨ ਇਹ ਵੀ ਖ਼ਬਰਾ ਆਈਆਂ ਕਿ ਉਨ੍ਹਾਂ ਨੇ ਕਲੇਰ ਦੇ ਘਰ ਖਾਣਾ ਵੀ ਖਾਧਾ।
ਦੂਜੇ ਪਾਸੇ, ਨਵਜੋਤ ਕੌਰ ਸਿੱਧੂ ਭਾਜਪਾ ਆਗੂਆਂ ਦੀ ਤਾਰੀਫ਼ ਵੀ ਕਰ ਰਹੇ ਹਨ। ਬੀਤੇ ਦਿਨੀਂ, ਜਿੱਥੇ ਉਨ੍ਹਾਂ ਨੇ ਕੰਮ ਦੇ ਸਿਲਸਿਲੇ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਤੇ ਮੁਲਕਾਤ ਤੋਂ ਬਾਅਦ ਉਨ੍ਹਾਂ ਨੇ ਨਿਤਿਨ ਗਡਕਰੀ ਦੀ ਜਮ ਕੇ ਤਾਰੀਫ਼ ਕੀਤੀ ਸੀ। ਉੱਥੇ ਹੀ, ਹੁਣ ਮੈਡਮ ਸਿੱਧੂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਰੀਫ਼ਾਂ ਦੇ ਪੁਲ ਬਣ ਰਹੇ ਹਨ।
People of Punjab are innocent and always fooled by our selfish governments because their own interests are at stake. They have made lump-some for their families. Anything for Punjab;NO. Welcome MODI JI with loving hearts, true nature of Punjabis @PMOIndia @AmitShah @ANI
— Dr Navjot Sidhu (@NavjotSidh42212) January 31, 2026ਇਹ ਵੀ ਪੜ੍ਹੋ
ਨਵਜੋਤ ਕੌਰ ਨੇ ਪੀਐਮ ਮੋਦੀ ਦੇ ਟਵੀਟ ਕੀਤੇ ਰੀਟਵੀਟ
ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ‘ਤੇ ਆਏ ਸਨ। ਰਵਿਦਾਸ ਜਯੰਤੀ ਮੌਕੇ ਪੀਐਮ ਨੇ ਜਲੰਧਰ ਦੇ ਡੇਰਾ ਬੱਲਾਂ ਦਾ ਦੌਰਾ ਕੀਤਾ ਸੀ। ਇਸ ਸਬੰਧੀ ਪੀਐਮ ਨੇ ਰਵਿਦਾਸ ਜਯੰਤੀ ਮੌਕੇ ਆਪਣੀਆਂ ਤਸਵੀਰਾਂ ਨਾਲ ਟਵੀਟ ਕੀਤਾ ਸੀ। ਮੈਡਮ ਸਿੱਧੂ ਨੇ ਪੀਐਮ ਮੋਦੀ ਦੇ ਟਵੀਟ ਰੀਟਵੀਟ ਕੀਤੇ। ਉਹ ਕਈ ਟਵੀਟਾਂ ‘ਚ ਪੀਐਮ ਦੀ ਤਾਰੀਫ਼ ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਪੀਐਮ ਮੋਦੀ ਦਾ ਟਵੀਟ ਰੀਟਵੀਦ ਕਰਦੇ ਹੋਏ ਲਿਖਿਆ ਸੀ ਕਿ ਸਿਰਫ਼ ਭਾਜਪਾ ਹੀ ਪ੍ਰਤਿਭਾ ਦੇ ਇਮਾਨਦਾਰੀ ਦੀ ਕਦਰ ਕਰਦੀ ਹੈ।
ਉਨ੍ਹਾਂ ਨੇ ਪੀਐਮ ਦੇ ਦੌਰੇ ‘ਤੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਪੰਜਾਬ ਦੀਆਂ ਸਾਰੀਆਂ ਧਿਰਾਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ਼ ਇੱਕ ਪਲੈਟਫਾਰਮ ਦੇ ਆ ਗਈਆਂ ਹਨ। ਉਨ੍ਹਾਂ ਦੇ ਨਿੱਜੀ ਫਾਇਦੇ ਦਾਅ ‘ਤੇ ਲੱਗੇ ਹੋਏ ਹਨ। ਮੈਡਮ ਸਿੱਧੂ ਨੇ ਪੀਐਮ ਮੋਦੀ ਦਾ ਸੁਆਗਤ ਕਰਦੇ ਹੋਏ ਲਿਖਿਆ ਸੀ- ਵੈਲਕਮ ਮੋਦੀ ਜੀ।
