ਮੈਡਮ ਸਿੱਧੂ ਦੀ ਚੰਨੀ ਕਰਵਾਉਣਗੇ ਵਾਪਸੀ? ਬੋਲੇ- ਮੇਰੀ ਗੱਲਬਾਤੀ ਜਾਰੀ…

Updated On: 

02 Feb 2026 12:48 PM IST

ਚਰਨਜੀਤ ਚੰਨੀ ਨੇ ਕਿਹਾ ਕਿ ਮੈਡਮ ਸਿੱਧੂ ਅਜੇ ਤੱਕ ਕਿਤੇ ਗਏ ਨਹੀਂ ਹਨ, ਉਹ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਸਾਂਸਦ ਚੰਨੀ ਨੇ ਕਿਹਾ, "ਮੈਂ ਮੈਡਮ ਸਿੱਧੂ ਨਾਲ ਵੀ ਗੱਲ ਕੀਤੀ ਹੈ, ਇੱਧਰ ਲੀਡਰ ਸਾਹਿਬਾਨ (ਕਾਂਗਰਸੀ ਆਗੂਆਂ) ਨਾਲ ਵੀ ਗੱਲ ਕੀਤੀ ਹੈ। ਮੈਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਘਰ ਦੇ ਵਿੱਚ ਹੀ ਇਸ ਮਸਲਾ ਸਮੇਟ ਲਿਆ ਜਾਵੇ।"

ਮੈਡਮ ਸਿੱਧੂ ਦੀ ਚੰਨੀ ਕਰਵਾਉਣਗੇ ਵਾਪਸੀ? ਬੋਲੇ- ਮੇਰੀ ਗੱਲਬਾਤੀ ਜਾਰੀ...

ਮੈਡਮ ਸਿੱਧੂ ਦੀ ਚੰਨੀ ਕਰਵਾਉਣਗੇ ਵਾਪਸੀ?

ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ‘ਤੇ ਕਈ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ‘ਚ ਮਿਹਨਤੀ ਤੇ ਕਾਬਲ ਲੋਕਾਂ ਦੀ ਬਿਲਕੁਲ ਵੀ ਸੁਣਵਾਈ ਨਹੀਂ ਹੁੰਦੀ। ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੈਡਮ ਸਿੱਧੂ ਦੀ ਅਗਲੀ ਰਾਜਨੀਤਿਕ ਪਾਰੀ ਦੀ ਕਾਫ਼ੀ ਚਰਚਾ ਹੋ ਰਹੀ ਹੈ। ਹਾਲਾਂਕਿ, ਅਜੇ ਤੱਕ ਉਨ੍ਹਾਂ ਵੱਲੋਂ ਕੁੱਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਅਗਲਾ ਫੈਸਲਾ ਕੀ ਹੋਵੇਗਾ। ਉੱਥੇ ਹੀ, ਇਸ ਸਭ ਦੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੈਡਮ ਸਿੱਧੂ ਦੇ ਮਾਮਲੇ ਨੂੰ ਹੱਲ ਕਰਨ ਦੀ ਗੱਲ ਕਹੀ ਹੈ।

ਚਰਨਜੀਤ ਚੰਨੀ ਨੇ ਕਿਹਾ ਕਿ ਮੈਡਮ ਸਿੱਧੂ ਅਜੇ ਤੱਕ ਕਿਤੇ ਗਏ ਨਹੀਂ ਹਨ, ਉਹ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਸਾਂਸਦ ਚੰਨੀ ਨੇ ਕਿਹਾ, “ਮੈਂ ਮੈਡਮ ਸਿੱਧੂ ਨਾਲ ਵੀ ਗੱਲ ਕੀਤੀ ਹੈ, ਇੱਧਰ ਲੀਡਰ ਸਾਹਿਬਾਨ (ਕਾਂਗਰਸੀ ਆਗੂਆਂ) ਨਾਲ ਵੀ ਗੱਲ ਕੀਤੀ ਹੈ। ਮੈਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਘਰ ਦੇ ਵਿੱਚ ਹੀ ਇਸ ਮਸਲਾ ਸਮੇਟ ਲਿਆ ਜਾਵੇ।”

ਮੈਡਮ ਸਿੱਧੂ ਦੀ ਵਾਪਸੀ ‘ਤੇ ਪੁੱਛੇ ਗਏ ਸਵਾਲ ‘ਤੇ ਚੰਨੀ ਨੇ ਕਿਹਾ, “ਅਜੇ ਕਿਹੜਾ ਮੈਡਮ ਸਿੱਧੂ ਕਿਤੇ ਚਲੇ ਗਏ ਹਨ। ਇਸ ਦੇ ਬਾਰੇ ਅਸੀਂ ਗੱਲ ਕਰਾਂਗੇ, ਉਨ੍ਹਾਂ ਦੇ ਨਾਲ ਗੱਲ ਕਰਾਂਗੇ। ਉਨ੍ਹਾਂ ਦੇ (ਮੈਡਮ ਸਿੱਧੂ) ਵੀ ਗਿਲੇ-ਸ਼ਿਕਵੇ ਹੋ ਸਕਦੇ ਹਨ। ਪਾਰਟੀ ਵੀ ਉਨ੍ਹਾਂ ਦੀ ਬਿਆਨਬਾਜ਼ੀ ਤੋਂ ਔਖੀ ਹੈ। ਕਈ ਵਾਰ ਸੱਚਾਈ ਨਹੀਂ ਹੁੰਦੀ, ਇਹ ਸਾਰੀਆਂ ਗੱਲਾਂ ਨੂੰ ਸਮੇਟ ਕੇ ਇੱਕ ਰਸਤਾ ਕੱਢਾਂਗੇ। ਉਨ੍ਹਾਂ ਨੇ ਕਿਹਾ ਕਈ ਵਾਰ ਬੰਦਾ ਉਤੇਜਿਤ ਹੋ ਕੇ ਜਾਂ ਫਿਰ ਗੁੱਸਾ ਕਿਸੇ ਹੋਰ ਗੱਲ ਦਾ ਹੁੰਦਾ ਤੇ ਗੱਲ ਕੋਈ ਹੋਰ ਕਰ ਬੈਠਦਾ ਹੈ। ਇਸ ਬਾਰੇ ਅਸੀਂ ਗੱਲ ਕਰਾਂਗੇ।”

ਸਿੱਧੂ ਨੇ ਵੜਿੰਗ ‘ਤੇ ਇਲਜ਼ਾਮ ਲਗਾਉਂਦੇ ਹੋਏ ਦਿੱਤਾ ਅਸਤੀਫ਼ਾ

ਸ਼ਨੀਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਹੋਏ, ਸਾਬਕਾ ਕਾਂਗਰਸੀ ਵਿਧਾਇਕ ਨੇ ਦਾਅਵਾ ਕੀਤਾ ਕਿ ਪਾਰਟੀ ਚ ਕਾਬਿਲ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲੀਭੁਗਤ ਕਰਕੇ ਆਪਣੇ ਆਪ ਨੂੰ ਜੇਲ੍ਹ ਤੋਂ ਬਚਾਇਆ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ, ਵੜਿੰਗ ਨੇ ਆਪ ਨਾਲ ਮਿਲੀਭੁਗਤ ਕੀਤੀ ਤੇ ਛੋਟੇ-ਮੋਟੇ ਲਾਭਾਂ ਲਈ ਆਪਣੀ ਪਾਰਟੀ ਵੇਚ ਦਿੱਤੀ।

ਉਨ੍ਹਾਂ ਕਿਹਾ, ਰਾਜਾ ਵੜਿੰਗ ਹੁਣ ਤੱਕ ਦੇ ਸਭ ਤੋਂ ਅਯੋਗ ਤੇ ਭ੍ਰਿਸ਼ਟ ਪ੍ਰਧਾਨ ਹਨ। ਤੁਸੀਂ ਮੁੱਖ ਮੰਤਰੀ ਨਾਲ ਮਿਲ ਕੇ ਕਾਂਗਰਸ ਨੂੰ ਬਰਬਾਦ ਕਰ ਦਿੱਤਾ ਤੇ ਆਪਣੇ ਆਪ ਨੂੰ ਜੇਲ੍ਹ ਤੋਂ ਬਚਾਇਆ। ਤੁਸੀਂ ਆਪ ਨਾਲ ਮਿਲੀਭੁਗਤ ਕੀਤੀ ਤੇ ਆਪਣੇ ਫਾਇਦੇ ਲਈ ਪਾਰਟੀ ਨੂੰ ਵੇਚ ਦਿੱਤਾ।

ਵੜਿੰਗ ਤੇ ਇਲਜ਼ਾਮ ਲਗਾਉਂਦੇ ਹੋਏ, ਉਨ੍ਹਾਂ ਨੇ ਕਿਹਾ, ਤੁਹਾਡੇ ਕੋਲ ਮੇਰੇ ਲਈ ਮੁਅੱਤਲੀ ਪੱਤਰ ਤਿਆਰ ਸੀ, ਪਰ ਉਨ੍ਹਾਂ 12 ਸੀਨੀਅਰ ਕਾਂਗਰਸੀ ਆਗੂਆਂ ਬਾਰੇ ਕੀ ਜੋ (ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ) ਮਜੀਠੀਆ ਨਾਲ ਕੰਮ ਕਰ ਰਹੇ ਸਨ ਤਾਂ ਜੋ ਨਵਜੋਤ ਸਿੰਘ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ? ਤੇ ਤੁਸੀਂ ਉਨ੍ਹਾਂ ਸਾਰਿਆਂ ਨੂੰ ਨਵਜੋਤ ਸਿੰਘ ਨੂੰ ਹਰਾਉਣ ਲਈ ਉੱਚ ਅਹੁਦਿਆਂ ਨਾਲ ਨਿਵਾਜਿਆ।

ਮੇਰੇ ਕੋਲ ਤੁਹਾਡੇ ਵਿਰੁੱਧ ਕਾਫ਼ੀ ਸਬੂਤ ਹਨ: ਨਵਜੋਤ

ਨਵਜੋਤ ਨੇ ਵੜਿੰਗ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ਮੇਰੇ ਕੋਲ ਤੁਹਾਨੂੰ ਤਬਾਹ ਕਰਨ ਲਈ ਕਾਫ਼ੀ ਸਬੂਤ ਹਨ, ਪਰ ਮੈਨੂੰ ਇਸ ਚ ਕੋਈ ਦਿਲਚਸਪੀ ਨਹੀਂ ਹੈ ਕਿਉਂਕਿ ਮੈਂ ਖੁਦ ਕਾਂਗਰਸ ਛੱਡ ਦਿੱਤੀ ਹੈ, ਜਿੱਥੇ ਕੋਈ ਵੀ ਕਾਬਿਲ ਆਗੂ ਦਿਖਾਈ ਨਹੀਂ ਦਿੰਦਾ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਉਨ੍ਹਾਂ ਲੋਕਾਂ ਦਾ ਕੀ ਹੋਇਆ ਜਿਨ੍ਹਾਂ ਨੇ ਤੁਹਾਨੂੰ ਚੁਣੌਤੀ ਦਿੱਤੀ।

ਸੂਬਾ ਕਾਂਗਰਸ ਪ੍ਰਧਾਨ ਨੂੰ ਨਸੀਹਤ ਦਿੰਦੇ ਹੋਏ, ਨਵਜੋਤ ਨੇ ਕਿਹਾ, ਲੋਕ ਤੁਹਾਡੀਆਂ ਰੀਲਾਂ ਦੇਖ ਕੇ ਮਜ਼ੇ ਲੈ ਰਹੇ ਹਨ। ਨਵਜੋਤ ਸਿੰਘ ਨੂੰ ਪਿਆਰ ਕਰਨ ਵਾਲੇ ਕਾਂਗਰਸੀ ਆਗੂਆਂ ਦਾ ਅਪਮਾਨ ਕਰਨਾ ਬੰਦ ਕਰੋ। ਤੁਸੀਂ ਪਾਰਟੀ ਨੂੰ ਜਿੱਤਣ ਚ ਮਦਦ ਕਰਨ ਨਾਲੋਂ ਉਸ ਨੂੰ ਬਰਬਾਦ ਕਰਨ ਚ ਜ਼ਿਆਦਾ ਰੁੱਝੇ ਹੋਏ ਹੋ। ਤੁਹਾਨੂੰ ਆਪਣੇ ਇਮਾਨਦਾਰੀ ਨਹੀਂ ਹੋਣ ਤੇ ਸ਼ਰਮ ਆਉਣੀ ਚਾਹੀਦੀ ਹੈ।

Follow Us
Related Stories
ਪ੍ਰੋਗ੍ਰੇਸਿਵ ਪੰਜਾਬ ਇੰਨਵੈਸਟਰ ਸਮਿਟ ਦੀ ਸ਼ੁਰੂਆਤ, ਕਈ ਦੇਸ਼ਾਂ ਦੇ ਆਉਣਗੇ ਕਾਰੋਬਾਰੀ, ਸੀਐਮ ਮਾਨ ਅਤੇ ਕੇਜਰੀਵਾਲ ਵੱਲੋਂ ਉਦਘਾਟਨ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਣਗੇ ਵਿਸ਼ੇਸ਼ ਦੀਵਾਨ, 14 ਮਾਰਚ ਨੂੰ ਨਾਨਕਸ਼ਾਹੀ ਸੰਮਤ 558 ਦੀ ਸ਼ੁਰੂਆਤ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ
ਗੁਰਦਾਸਪੁਰ ‘ਚ ਮੁਠਭੇੜ ਦੌਰਾਨ ਮਾਰੇ ਗਏ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਗੋਲੀ ਲੱਗਣਾ ਦੱਸਿਆ ਮੌਤ ਦਾ ਕਾਰਨ
ਹਿਮਾਚਲ ਦੇ ਵਾਹਨਾਂ ‘ਤੇ ਪੰਜਾਬ ਵੀ ਲਗਾਏਗਾ ਐਂਟਰੀ ਟੈਕਸ? ਵਿੱਤ ਮੰਤਰੀ ਚੀਮਾ ਨੇ ਵਿਧਾਨ ਸਭਾ ‘ਚ ਦਿੱਤੇ ਸੰਕੇਤ
ਫਿਰੋਜ਼ਪੁਰ ਟ੍ਰਿਪਲ ਮਰਡਰ ਕਾਂਡ ‘ਚ ਵੱਡੀ ਸਫਲਤਾ, ਡੇਢ ਸਾਲ ਬਾਅਦ ਮੁੱਖ ਮੁਲਜ਼ਮ ਦਿੱਲੀ ਏਅਰਪੋਰਟ ਤੋਂ ਕਾਬੂ
ਬਿਕਰਮ ਮਜੀਠੀਆ ਸਮੇਤ 8 ਆਗੂਆਂ ਨੇ ਚੰਡੀਗੜ੍ਹ ਅਦਾਲਤ ਤੋਂ ਮੰਗੀ ਪੇਸ਼ੀ ਤੋਂ ਛੋਟ, ਜਾਣੋ ਕੀ ਹੈ ਮੁੱਖ ਕਾਰਨ