MP Simranjeet Singh Maan ਨੇ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਦੱਸੀਆਂ ਹਲਕੇ ਦੀਆਂ ਸੱਮਸਿਆਵਾਂ

Published: 

05 Apr 2023 13:11 PM

Sangrur ਹਲਕੇ ਵਿੱਚ ਨਵੇਂ ਰੇਲਵੇ ਟ੍ਰੈਕ ਵਿਛਾਉਣ, ਰੇਲਵੇ ਸਟੇਸ਼ਨਾਂ ਨੂੰ ਮਾਡਰਨ ਬਣਾਉਣ ਅਤੇ ਰੇਲਾਂ ਦੇ ਸਟਾਪਜ ਵਧਾਉਣ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤਾ।

MP Simranjeet Singh Maan ਨੇ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਦੱਸੀਆਂ ਹਲਕੇ ਦੀਆਂ ਸੱਮਸਿਆਵਾਂ

SIMRANJEET SINGH MAAN

Follow Us On

ਸੰਗਰੂਰ ਨਿਊਜ: ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ (Simranjeet Singh Maan) ਨੇ ਦਿੱਲੀ ਵਿਖੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ (Ashwini Vaishnav) ਨਾਲ ਮੁਲਾਕਾਤ ਕਰਕੇ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਿਲਾਂ ਤੇ ਮੰਗਾਂ ਦੇ ਹੱਲ ਲਈ ਮੰਗ ਪੱਤਰ ਸੌਂਪਿਆ। ਉਨ੍ਹਾਂ ਨੇ ਰੇਲ ਮੰਤਰੀ ਨੂੰ ਉਨ੍ਹਾਂ ਦੇ ਹਲਕੇ ਅਧੀਨ ਰੇਲਵੇ ਵੱਲੋਂ ਵੱਖ-ਵੱਖ ਸੇਵਾਵਾਂ ਮੁਹੱਇਆ ਕਰਵਾਉਣ ਦੀ ਅਪੀਲ ਕੀਤੀ |

ਐਮਪੀ ਮਾਨ ਨੇ ਕੇਂਦਰੀ ਰੇਲਵੇ ਮੰਤਰੀ ਨੂੰ ਹਲਕੇ ਦੇ ਲੋਕਾਂ ਦੀਆਂ ਵੱਖ-ਵੱਖ ਮੰਗਾਂ ਤੋਂ ਜਾਣੂ ਕਰਵਾਇਆ, ਜਿਸ ਵਿੱਚ ਨਵੇਂ ਰੇਲਵੇ ਟ੍ਰੈਕ ਵਿਛਾਉਣ, ਰੇਲਵੇ ਸਟੇਸ਼ਨਾਂ ਨੂੰ ਮਾਡਰਨ ਬਣਾਉਣ ਅਤੇ ਵੱਖ-ਵੱਖ ਸਟੇਸ਼ਨਾਂ ‘ਤੇ ਵੱਖ-ਵੱਖ ਟ੍ਰੇਨਾਂ ਦੇ ਸਟਾਪੇਜ ਸੰਬੰਧੀ ਸਿਫਾਰਿਸ਼ ਕੀਤੀ। ਮਾਨ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਨ ਉਪਰੰਤ ਰੇਲ ਮੰਤਰੀ ਛੇਤੀ ਹੀ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।

ਐੱਮਪੀ ਮਾਨ ਨੇ ਰੇਲ ਮੰਤਰੀ ਅੱਗੇ ਰੱਖੀਆਂ ਮੰਗਾਂ

ਜਿਨ੍ਹਾਂ ਮੰਗਾਂ ਦੀ ਸਿਫਾਰਿਸ਼ ਮਾਨ ਵੱਲੋਂ ਕੀਤੀ ਗਈ ਹੈ, ਉਨ੍ਹਾਂ ਚ ਸੁਪਰ ਫਾਸਟ ਰੇਲਗੱਡੀ ਦਾ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਸਟੇਸ਼ਨ ਅਤੇ ਮਾਲੇਰਕੋਟਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ‘ਤੇ ਸਟਾਪੇਜ ਯਕੀਨੀ ਬਣਾਇਆ ਜਾਵੇ ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਅਲਾਲ, ਧੂਰੀ, ਭਰੂਰ, ਗੋਬਿੰਦਗੜ੍ਹ ਖੋਖਰ, ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਅਤੇ ਘੁੰਨਸ ਵਿਖੇ ਵੱਖ-ਵੱਖ ਟ੍ਰੇਨਾਂ ਦੇ ਸਟਾਪੇਜ ਦੀ ਵੀ ਸਿਫਾਰਿਸ਼ ਕੀਤੀ ਗਈ ਹੈ |

ਇਸਦੇ ਨਾਲ ਹੀ ਉਨ੍ਹਾਂ ਨੇ ਆਮ (ਗੈਰ ਉਪ ਨਗਰੀ) ਸੈਕਿੰਡ ਕਲਾਸ ਅਤੇ ਆਮ ਯਾਤਰੀ ਰੇਲ ਗੱਡੀਆਂ ਮੁੜ ਸ਼ੁਰੂ ਕਰਨ ਬਾਰੇ, ਸਿਰਸਾ ਤੋਂ ਪਟਿਆਲਾ ਵਾਇਆ ਫਤਿਹਾਬਾਦ-ਜਾਖਲ-ਮੂਨਕ-ਪਾਤੜਾਂ ਦੇ ਨਵੇਂ ਰੇਲਵੇ ਟ੍ਰੈਕ ਦੇ ਨਿਰਮਾਣ ਸੰਬੰਧੀ, ਸੰਗਰੂਰ ਵਿਖੇ ਰੇਲਵੇ ਇੰਜੀਨੀਅਰਿੰਗ ਯੂਨੀਵਰਸਿਟੀ ਬਣਾਉਣ ਬਾਰੇ ਅਤੇ ਮਾਲਵੇ ਦੇ ਲੋਕਾਂ ਲਈ ਅਮ੍ਰਿਤਸਰ ਨੂੰ ਸਿੱਧੀ ਰੇਲ ਸੇਵਾ ਮੁਹੱਇਆ ਕਰਵਾਉਣ ਦੀ ਵੀ ਮੰਗ ਕੀਤੀ।

ਕਈ ਟਰੇਨਾਂ ਦੇ ਸਟਾਪੇਜ ਅਤੇ ਸਮਾਂ ਬਦਲਣ ਦੀ ਮੰਗ

ਕੇਂਦਰੀ ਮੰਤਰੀ ਨਾਲ ਗੱਲਬਾਤ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਹਲਕੇ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਰੇਲਵੇ ਸਟੇਸ਼ਨਾਂ ਨੂੰ ਮਾਡਰਨ ਬਣਾਉਣ ਦੀ ਵੀ ਮੰਗ ਚੁੱਕੀ । ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਆਧਾਰ ‘ਤੇ ਲੇਹ ਲੱਦਾਖ ਤੱਕ ਰੇਲਵੇ ਲਾਈਨ ਵਿਛਾਈ ਜਾਵੇ, ਫਿਰੋਜਪੁਰ ਤੋਂ ਅਮਿ੍ੰਤਸਰ ਤੱਕ ਸਿੱਧਾ ਰੇਲ ਕੁਨੈਕਸ਼ਨ ਸਥਾਪਿਤ ਕੀਤਾ ਜਾਵੇ | ਸ਼੍ਰੀਨਗਰ ਤੋਂ ਸੇਵਾਂ ਦੀ ਸਪਲਾਈ ਲਈ ਜੰਮੂ ਤੋਂ ਸ਼੍ਰੀਨਗਰ ਰੇਲਵੇ ਲਾਈਨ ਵਰਤੀ ਜਾਵੇ, ਤਾਂ ਜੋ ਟਰੈਫਿਕ ਜਾਮ ਦੌਰਾਨ ਸੇਬ ਸੜਕਾਂ ‘ਤੇ ਖਰਾਬ ਹੋਣ ਤੋਂ ਬੱਚ ਸਕਣ।

ਮਾਨ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਉਪਰੋਕਤ ਸੇਵਾਵਾਂ ਮੁਹੱਇਆ ਕਰਨ ਨਾਲ ਹਲਕੇ ਦੇ ਹਰ ਵਰਗ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਬਤੌਰ ਮੈਂਬਰ ਪਾਰਲੀਮੈਂਟ ਆਪਣੇ ਹਲਕੇ ਦੇ ਲੋਕਾਂ ਨੂੰ ਹਰ ਬਣਦੀ ਸਹੂਲਤ ਕੇਂਦਰ ਤੋਂ ਲੈ ਕੇ ਦੇਣਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਇਸ ਜਿੰਮੇਵਾਰੀ ਨੂੰ ਉਹ ਬਖੂਬੀ ਨਿਭਾ ਵੀ ਰਹੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ