SGPC Meeting: ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਲਏ ਗਏ ਕਈ ਫੈਸਲੇ, ਗਵਰਨਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

lalit-sharma
Updated On: 

10 Apr 2023 17:48 PM

SGPC Chief ਨੇ ਕਿਹਾ ਕਿ ਅੱਜ ਮੀਡਿਆ ਦਾ ਯੁੱਗ ਹੈ ਅਤੇ ਜੋ ਮੀਡੀਆ ਦੇ ਨਾਲ ਹੋ ਰਿਹਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਕਈ ਚੈਨਲ ਬੰਦ ਕਰ ਦਿੱਤੇ ਗਏ ਕਈ ਚੈਨਲ ਉਸ ਝੂਠੇ ਪ੍ਰਚਾਰ ਦਾ ਹਿੱਸਾ ਬਣੇ, ਜਿਹੜਾ ਅਸਲੀਅਤ ਕੁਝ ਹੋਰ ਸੀ ਦਿਖਾਇਆ ਕੁੱਝ ਹੋਰ ਸੀ।

Loading video
Follow Us On

ਅਮ੍ਰਿਤਸਰ ਨਿਊਜ: ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ। ਬੈਠਕ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੈਠਕ ਚ ਲਏ ਗਏ ਫੈਸਲਿਆਂ ਬਾਰੇ ਮੀਡੀਆ ਨੂੰ ਜਾਣੂ ਕਰਵਾਇਆ। ਧਾਮੀ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬੇ ਵੇਲ੍ਹੇ ਤੋਂ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ ਆਉਂਦੇ ਦਿਨਾਂ ਵਿਚ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ, ਜਿੱਸ ਵਿੱਚ ਦਸਤਖਤ ਕੀਤੇ ਸਾਰੇ ਪਰਫਾਰਮੇ ਉਨ੍ਹਾਂ ਨੂੰ ਸੌਂਪੇ ਜਾਣਗੇ। ਧਾਮੀ ਨੇ ਦੱਸਿਆ ਕਿ ਗਵਰਨਰ ਨੂੰ ਮੰਗ ਪੱਤਰ ਸੌਂਪਣ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਦਾ ਵੱਡਾ ਇਕੱਠ ਸੱਦਿਆ ਜਾਵੇਗਾ।

ਧਾਮੀ ਨੇ ਦੱਸਿਆ ਕਿ ਗਵਰਨਰ ਨੂੰ ਮਿਲਣ ਲਈ ਬਣਾਈ ਜਾਣ ਵਾਲੀ ਕਮੇਟੀ ਵਿੱਚ ਅਕਾਲ ਤਖਤ ਸਾਹਿਬ ਦੇ ਸਾਰੇ ਸਿੰਘ ਸਾਹਿਬਾਨ, ਜੱਥੇਦਾਰ ਕੇਸਗੜ੍ਹ ਸਾਹਿਬ ਹੋਣਗੇ। ਅਰਦਾਸ ਕਰਕੇ ਉਥੋਂ ਇਹ ਕਮੇਟੀ ਗਵਰਨਰ ਨੂੰ ਮਿਲੇਗੀ ਅਤੇ ਸਾਰੇ ਦਸਤਖਤੀ ਪਰਫਾਰਮੇ ਉਨ੍ਹਾਂ ਨੂੰ ਸੌਂਪੇਗੀ। ਉਨ੍ਹਾਂ ਕਿਹਾ ਸਿੰਘ ਸਾਹਿਬ ਵਲੌ 27 ਤਾਰੀਕ ਨੂੰ ਇੱਕ ਆਦੇਸ਼ ਹੋਇਆ ਸੀ ਕਿ ਸ਼੍ਰੌਮਣੀ ਕਮੇਟੀ ਉਨ੍ਹਾਂ ਸਿੰਘਾਂ ਨੂੰ ਕਾਨੂੰਨੀ ਸਹਾਇਤਾ ਮੁਹਇਆ ਕਰਵਾਏ ਜਿਹੜੇ ਬੀਤੀ 18 ਮਾਰਚ ਤੋਂ ਜੇਲ੍ਹਾਂ ਚ ਬੰਦ ਹਨ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ।

ਪੀੜਤਾਂ ਨੂੰ ਮਦਦ ਦੇ ਰਹੀ ਹੈ SGPC – ਧਾਮੀ

ਧਾਮੀ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਪਹਿਲਾਂ ਵੀ ਆਪਣੇ ਤੋਰ ਉਨ੍ਹਾਂ ਨੂੰ ਮਦਦ ਮੁਹਈਆ ਕਰਵਾ ਰਹੀ ਹੈ , ਫਿਰ ਭਾਵੇਂ ਉਹ ਝੂਠੇ ਸਾਧ ਵਾਲੇ ਡੇਰਿਆਂ ਵੱਲੋਂ ਸਤਾਏ ਗਏ ਪੀੜਤਾਂ ਦਾ ਮਸਲਾ ਹੋਵੇ ਜਾਂ ਫਿਰ ਸਿੱਖੀ ਨਾਲ ਸੰਬੰਧਤ ਕੋਈ ਹੋਰ ਮਸਲਾ ਹੋਵੇ, ਸ਼੍ਰੋਮਣੀ ਕਮੇਟੀ ਸਾਰੇ ਪੀੜਤਾਂ ਨੂੰ ਆਪਣੇ ਪੱਧਰ ਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਰਹੀਂ ਹੈ। ਇਨ੍ਹਾਂ ਵਿੱਚ ਮੁਢਲੇ ਤੌਰ ਤੇ ਸੱਭ ਤੋਂ ਵੱਡਾ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਚੈਨਲਾਂ ਵੱਲੋਂ ਗੁੰਮਰਾਹਕੁੰਨ ਪੋਸਟਾਂ ਪਾਈਆਂ ਗਈਆਂ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲੀਗਲ ਨੋਟਿਸ ਜਾਰੀ ਕੀਤੇ ਗਏ ਹਨ।

ਡਿਬਰੂਗੜ੍ਹ ਜੇਲ੍ਹ ‘ਚ ਬੰਦ ਸਿੱਖਾਂ ਲਈ ਭੇਜੇ ਵਕੀਲ

ਧਾਮੀ ਨੇ ਅੱਗੇ ਦੱਸਿਆ ਕਿ ਜਿਹੜੇ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਕੇਸ ਵਿੱਚ ਬੰਦ ਹਨ ਉਨ੍ਹਾਂ ਕਿਹਾ ਕਿ ਸਾਡੀ ਤਿੰਨ ਮੈਬਰੀ ਟੀਮ ਉਥੇ ਪੁਹੰਚ ਗਈ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਵਕੀਲਾਂ ਦਾ ਇੱਕ ਪੈਨਲ ਬਣਾਇਆ ਗਿਆ ਹੈ, ਜਿੱਸ ਵਿੱਚ ਭਗਵੰਤ ਸਿੰਘ ਸਿਆਲਕਾ, ਪੂਰਨ ਸਿੰਘ ਹੁੰਦਲ, ਅਰਸ਼ਦੀਪ ਸਿੰਘ ਕਲੇਰ, ਅਤੇ ਹੋਰ ਕੁੱਝ ਵਕੀਲ ਸ਼ਾਮਲ ਹਨ। ਐਸਜੀਪੀਸੀ ਵੱਲੋਂ ਇੱਕ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ ਜਾ ਰਹੀਆਂ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ