ਦੋ ਕਰੋੜ ਦੇ ਹਥਿਆਰਾਂ ਨਾਲ ਕੀਤਾ ਸੀ ਮੂਸੇਵਾਲਾ ਦਾ ਕਤਲ , ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿਸਨੇ ਖਰੀਦੀ ਸੀ AK 47, NIA ਦੀ ਪੁੱਛਗਿੱਛ ‘ਚ ਕੀਤੇ ਵੱਡੇ ਖੁਲਾਸੇ
Gangster Lawrence Bishnoi: ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਿਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਰੀਬ ਡੇਢ ਸਾਲ ਪਹਿਲਾਂ ਮੂਸੇਵਾਲਾ ਨੂੰ ਮਾਰਨ ਲਈ ਸ਼ਾਰਟ ਸ਼ੂਟਰ ਭੇਜੇ ਸਨ। ਉਸ ਦੌਰਾਨ ਉਸ ਨੇ ਗੋਲਡੀ ਬਰਾੜ ਨੂੰ 50 ਲੱਖ ਰੁਪਏ ਵੀ ਭੇਜੇ ਸਨ।
ਸਿੱਧੂ ਮੂਸੇਵਾਲਾ (ਫਾਈਲ ਫੋਟੋ)
‘ਮੂਸੇਵਾਲਾ ਪਿੰਡ ‘ਚ ਕੀਤੀ ਗਈ ਸ਼ਾਰਪ ਸ਼ੂਟਰਾਂ ਦੀ ਮਦਦ’
ਬਿਸ਼ਨੋਈ ਨੇ ਦੱਸਿਆ ਕਿ ਮੋਨਾ ਸਰਪੰਚ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਸਿੱਧੂ ਮੂਸੇਵਾਲਾ (Sidhu Musewala) ਦੇ ਪਿੰਡ ਵਿੱਚ ਰਹਿਣ ਲਈ ਸ਼ਾਰਪ ਸ਼ੂਟਰਾਂ ਦੀ ਮਦਦ ਕੀਤੀ ਗਈ। ਇਸ ਦੌਰਾਨ ਲਾਰੈਂਸ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਮੂਸੇਵਾਲਾ ਦੇ ਕਤਲ ਦੀ ਯੋਜਨਾਬੰਦੀ ਦੌਰਾਨ ਲਾਰੈਂਸ ਨੇ ਗੋਲਡੀ ਲਈ ਹਵਾਲਾ ਰਾਹੀਂ 50 ਲੱਖ ਰੁਪਏ ਕੈਨੇਡਾ ਭੇਜੇ ਸਨ।ਹਥਿਆਰ ਕਿਸ ਤੋਂ ਖਰੀਦੇ ?
ਇਸ ਦੌਰਾਨ ਲਾਰੈਂਸ ਬਿਸ਼ਨੋਈ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਲ 2018 ਤੋਂ 2022 ਦੌਰਾਨ ਉਸ ਨੇ ਆਪਣੇ ਕਰੀਬੀ ਗੈਂਗਸਟਰ ਰੋਹਿਤ ਚੌਧਰੀ ਦੀ ਮਦਦ ਨਾਲ ਉੱਤਰ ਪ੍ਰਦੇਸ਼ ਦੇ ਖੁਰਜਾ ਤੋਂ ਹਥਿਆਰ ਖਰੀਦੇ ਸਨ। ਇਹ ਹਥਿਆਰ ਕੁਰਬਾਨ ਚੌਧਰੀ ਉਰਫ ਸ਼ਹਿਜ਼ਾਦ ਤੋਂ ਖਰੀਦੇ ਗਏ ਸਨ। ਜੋ ਕਿ ਅਸਲਾ ਸਪਲਾਇਰ ਹੈ। ਉਸ ਨੇ ਸ਼ਹਿਜ਼ਾਦ ਤੋਂ ਕਰੀਬ ਦੋ ਕਰੋੜ ਰੁਪਏ ਵਿੱਚ 25 ਹਥਿਆਰ ਖਰੀਦੇ ਸਨ, ਜਿਸ ਵਿੱਚ ਇੱਕ 47 ਦੇ ਨਾਲ-ਨਾਲ ਇੱਕ 9 ਐਮਐਮ ਦੀ ਪਿਸਤੌਲ ਵੀ ਸ਼ਾਮਲ ਸੀ। ਲਾਰੈਂਸ ਦਾ ਦਾਅਵਾ ਹੈ ਕਿ ਇਹ ਹਥਿਆਰ ਸਿੱਧੂ ਨੂੰ ਮਾਰਨ ਲਈ ਵਰਤੇ ਗਏ ਸਨ।‘ਮੂਸੇਵਾਲਾ ਤੇ ਲਾਰੈਂਸ ਵਿਚਾਲੇ ਚੱਲ ਰਿਹਾ ਸੀ ਵਿਵਾਦ’
ਦੱਸ ਦੇਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਮਾਨਸਾ ਸਥਿਤ ਆਪਣੇ ਪਿੰਡ ਜਾਂਦੇ ਸਮੇਂ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਜੀਪ ‘ਤੇ ਕਈ ਗੋਲੀਆਂ ਚਲਾਈਆਂ ਗਈਆਂ। ਸਿੱਧੂ ਅਤੇ ਲਾਰੈਂਸ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
