ਮੋਹਾਲੀ ਪੁਲਿਸ ਨੇ 9 ਥਾਣਿਆਂ ਤੇ ਚੌਕੀਆਂ ਦੇ ਇੰਚਾਰਜ ਬਦਲੇ, SHO ਸਦਰ ਖਰੜ ਨੂੰ ਪੁਲਿਸ ਲਾਈਨ ਭੇਜਿਆ

Published: 

05 Jan 2026 11:38 AM IST

Mohali Police Transfer: ਰਿਪੋਰਟਾਂ ਅਨੁਸਾਰ, ਇੰਸਪੈਕਟਰ ਅਮਨ ਨੂੰ ਫੇਜ਼ 11 ਪੁਲਿਸ ਸਟੇਸ਼ਨ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। ਫੇਜ਼ 11 ਦੇ ਐਸਐਚਓ ਅਮਨਦੀਪ ਸਿੰਘ ਨੂੰ ਖਰੜ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਸ਼ਿਵਦੀਪ ਸਿੰਘ, ਜੋ ਪਹਿਲਾਂ ਸਦਰ ਖਰੜ ਵਿੱਚ ਐਸਐਚਓ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਨੂੰ ਪੁਲਿਸ ਲਾਈਨਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਮੋਹਾਲੀ ਪੁਲਿਸ ਨੇ 9 ਥਾਣਿਆਂ ਤੇ ਚੌਕੀਆਂ ਦੇ ਇੰਚਾਰਜ ਬਦਲੇ, SHO ਸਦਰ ਖਰੜ ਨੂੰ ਪੁਲਿਸ ਲਾਈਨ ਭੇਜਿਆ
Follow Us On

ਮੋਹਾਲੀ ਜ਼ਿਲ੍ਹਾ ਪੁਲਿਸ ਨੇ ਨਵੇਂ ਸਾਲ ਦੀ ਸ਼ੁਰੂਆਤ ‘ਤੇ ਨੌਂ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਖਰੜ ਸਦਰ ਦੇ ਐਸਐਚਓ ਇੰਸਪੈਕਟਰ ਸ਼ਿਵਦੀਪ ਸਿੰਘ ਨੂੰ ਪੁਲਿਸ ਲਾਈਨਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਤਿੰਨ ਅਧਿਕਾਰੀਆਂ ਨੂੰ ਪੁਲਿਸ ਲਾਈਨਾਂ ਤੋਂ ਹਟਾ ਕੇ ਪੁਲਿਸ ਥਾਣਿਆਂ, ਟ੍ਰੈਫਿਕ ਪੁਲਿਸ ਅਤੇ ਮੁਕੱਦਮੇਬਾਜ਼ੀ ਸ਼ਾਖਾ ਵਿੱਚ ਨਿਯੁਕਤ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।

ਇਨ੍ਹਾਂ ਥਾਣਿਆਂ ਦੇ ਐਸਐਚਓ ਬਦਲੇ

ਰਿਪੋਰਟਾਂ ਅਨੁਸਾਰ, ਇੰਸਪੈਕਟਰ ਅਮਨ ਨੂੰ ਫੇਜ਼ 11 ਪੁਲਿਸ ਸਟੇਸ਼ਨ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। ਫੇਜ਼ 11 ਦੇ ਐਸਐਚਓ ਅਮਨਦੀਪ ਸਿੰਘ ਨੂੰ ਖਰੜ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਸ਼ਿਵਦੀਪ ਸਿੰਘ, ਜੋ ਪਹਿਲਾਂ ਸਦਰ ਖਰੜ ਵਿੱਚ ਐਸਐਚਓ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਨੂੰ ਪੁਲਿਸ ਲਾਈਨਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਇੰਸਪੈਕਟਰ ਮਨਫੂਲ ਸਿੰਘ ਨੂੰ ਜ਼ੀਰਕਪੁਰ ਦਾ ਟ੍ਰੈਫਿਕ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹ ਪੁਲਿਸ ਲਾਈਨਜ਼ ਵਿੱਚ ਤਾਇਨਾਤ ਸੀ। ਇਸੇ ਤਰ੍ਹਾਂ ਗੁਰਵੀਰ ਸਿੰਘ, ਜੋ ਕਿ ਜ਼ੀਰਕਪੁਰ ਵਿੱਚ ਟ੍ਰੈਫਿਕ ਇੰਚਾਰਜ ਸੀ। ਉਨ੍ਹਾਂ ਨੂੰ ਨਵਾਂਗਾਓਂ ਥਾਣੇ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ।

ਉੱਥੇ ਹੀ ਅਸੀਸਟੈਂਟ ਸਬ-ਇੰਸਪੈਕਟਰ ਸੰਦੀਪ ਸਿੰਘ ਨੂੰ ਸੈਕਟਰ 83 ਇੰਡਸਟਰੀਅਲ ਏਰੀਆ ਪੁਲਿਸ ਚੌਕੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਸਪਾਲ ਸਿੰਘ, ਜੋ ਪਹਿਲਾਂ ਇਸ ਅਹੁਦੇ ‘ਤੇ ਸਨ। ਉਨ੍ਹਾਂ ਨੂੰ ਫੇਜ਼ 6 ਪੁਲਿਸ ਚੌਕੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਸਬ-ਇੰਸਪੈਕਟਰ ਇਕਬਾਲ ਮੁਹੰਮਦ ਨੂੰ ਐਸਐਚਓ, ਸਦਰ ਖਰੜ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਫੇਜ਼-6 ਪੁਲਿਸ ਚੌਕੀ ਦੀ ਕਮਾਂਡ ਕਰ ਚੁੱਕੇ ਹਨ। ਸਹਾਇਕ ਸਬ-ਇੰਸਪੈਕਟਰ ਮਨਦੀਪ ਸਿੰਘ ਨੂੰ ਇੰਚਾਰਜ ਲਿਟੀਗੇਸ਼ਨ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਪੁਲਿਸ ਲਾਈਨਜ਼ ਵਿੱਚ ਇੰਚਾਰਜ ਦੇ ਅਹੁਦੇ ‘ਤੇ ਰਹਿ ਚੁੱਕੇ ਹਨ।

ਤਬਾਦਲੇ ਬਾਰੇ ਜਾਣੋ

ਪੰਜਾਬ ਪੁਲਿਸ ਵਿੱਚ ਅਧਿਕਾਰੀਆਂ ਦਾ ਤਬਾਦਲਾ ਪ੍ਰਸ਼ਾਸਨਿਕ ਸੁਚਾਰੂਤਾ ਬਣਾਈ ਰੱਖਣ ਲਈ ਕੀਤਾ ਜਾਂਦਾ ਹੈ। ਇਸ ਨਾਲ ਭ੍ਰਿਸ਼ਟਾਚਾਰ ਤੇ ਰੋਕ ਲੱਗਦੀ ਹੈ, ਨਵੀਂ ਥਾਂ ਤੇ ਤਾਜ਼ਾ ਸੋਚ ਨਾਲ ਕੰਮ ਹੁੰਦਾ ਹੈ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਨਾਲ ਹੀ ਅਧਿਕਾਰੀਆਂ ਤੇ ਦਬਾਅ ਜਾਂ ਸਥਾਨਕ ਪ੍ਰਭਾਵ ਘਟਾਉਣ ਦਾ ਮਕਸਦ ਵੀ ਹੁੰਦਾ ਹੈ।