ਮੋਹਾਲੀ: ਦਫ਼ਤਰ ‘ਚ ਲੜਕੀ ਦਾ ਚਾਕੂ ਮਾਰ ਕੇ ਕਤਲ, ਬਾਅਦ ‘ਚ ਲੜਕੇ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਮ੍ਰਿਤਕ ਲੜਕੀ ਦੀ ਪਹਿਚਾਣ ਡਿੰਪਲ (ਉਮਰ ਕਰੀਬ 30 ਸਾਲ) ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਹਿਚਾਣ ਹਰਵਿੰਦਰ ਸਿੰਘ (ਉਮਰ ਕਰੀਬ 34 ਸਾਲ) ਵਜੋਂ ਹੋਈ ਹੈ। ਦੋਵੇਂ ਲੜਕਾ-ਲੜਕੀ ਮੋਹਾਲੀ ਦੇ ਫੇਜ਼-11 'ਚ ਇੱਕੋਂ ਹੀ ਦਫ਼ਤਰ 'ਚ ਕੰਮ ਕਰਦੇ ਸਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ, ਦੋਵੇਂ 3 ਸਾਲ ਤੋਂ ਰਿਲੇਸ਼ਨ 'ਚ ਸਨ, ਪਰ ਹਾਲ ਹੀ 'ਚ ਉਨ੍ਹਾਂ 'ਚ ਬ੍ਰੇਕਅਪ ਹੋ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਮੋਹਾਲੀ: ਦਫ਼ਤਰ 'ਚ ਲੜਕੀ ਦਾ ਚਾਕੂ ਮਾਰ ਕੇ ਕਤਲ, ਲੜਕੇ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਮੋਹਾਲੀ ‘ਚ ਇੱਕ ਲੜਕੀ ਦਾ ਇੱਕ ਪ੍ਰਾਈਵੇਟ ਦਫ਼ਤਰ ‘ਚ ਚਾਕੂ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲਾ ਮੁਲਜ਼ਮ ਲੜਕੀ ਦਾ ਬੁਆਏਫ੍ਰੈਂਡ ਸੀ, ਪਰ ਹਾਲ ਹੀ ‘ਚ ਹੋਏ ਬ੍ਰੇਕਅਪ ਤੋਂ ਬਾਅਦ ਉਹ ਭੜਕ ਗਿਆ ਸੀ। ਲੜਕੀ ‘ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਲੜਕੇ ਨੇ ਵੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ। ਲੜਕੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮ੍ਰਿਤਕ ਲੜਕੀ ਦੀ ਪਹਿਚਾਣ ਡਿੰਪਲ (ਉਮਰ ਕਰੀਬ 30 ਸਾਲ) ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਹਿਚਾਣ ਹਰਵਿੰਦਰ ਸਿੰਘ ਮਾਨ (ਉਮਰ ਕਰੀਬ 34 ਸਾਲ) ਵਜੋਂ ਹੋਈ ਹੈ। ਦੋਵੇਂ ਲੜਕਾ-ਲੜਕੀ ਮੋਹਾਲੀ ਦੇ ਫੇਜ਼-11 ‘ਚ ਇੱਕੋਂ ਹੀ ਦਫ਼ਤਰ ‘ਚ ਕੰਮ ਕਰਦੇ ਸਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ, ਦੋਵੇਂ 3 ਸਾਲ ਤੋਂ ਰਿਲੇਸ਼ਨ ‘ਚ ਸਨ, ਪਰ ਹਾਲ ਹੀ ‘ਚ ਉਨ੍ਹਾਂ ‘ਚ ਬ੍ਰੇਕਅਪ ਹੋ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਹ ਪੂਰੀ ਕਤਲ ਦੀ ਘਟਨਾ ਦਫ਼ਤਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ। ਸ਼ਾਮ ਦੇ ਸਮੇਂ ਡਿੰਪਲ ਆਪਣੇ ਡੈਸਕ ‘ਤੇ ਬੈਠ ਕੇ ਕੰਮ ਕਰ ਰਹੀ ਸੀ। ਇਸ ਦੌਰਾਨ ਹਰਵਿੰਦਰ ਆਉਂਦਾ ਹੈ ਤੇ ਪਿੱਛੇ ਤੋਂ ਡਿੰਪਲ ‘ਤੇ ਵਾਰ ਕਰਦਾ ਹੈ। ਡਿੰਪਲ ਇਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਪਰ ਹਰਵਿੰਦਰ ਉਸ ਦੇ ਪਿੱਛੇ ਜਾ ਕੇ ਉਸ ‘ਤੇ ਹੋਰ ਵੀ ਕਈ ਵਾਰ ਕਰਦਾ ਹੈ। ਦਫ਼ਤਰ ‘ਚ ਕੰਮ ਕਰ ਰਹੇ ਦੂਜੇ ਕਰਮਚਾਰੀਆਂ ਨੇ ਹਰਵਿੰਦਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਚਾਕੂ ਦਿਖਾ ਦੇ ਉਨ੍ਹਾਂ ਨੂੰ ਧਮਕਾਉਂਦਾ ਰਿਹਾ ਤੇ ਡਿੰਪਲ ਦੇ ਵਾਰ ਕਰਦਾ ਰਿਹਾ।
▶️ पंजाब के मोहाली में सनसनीखेज वारदात ▶️ एकतरफा प्यार में युवती को चाकू मारा, मौत #Mohali #Punjab | @karunashankar pic.twitter.com/LTXxQKOyoO
— TV9 Bharatvarsh (@TV9Bharatvarsh) June 5, 2026
ਇਹ ਵੀ ਪੜ੍ਹੋ
ਇਸ ਤੋਂ ਬਾਅਦ ਹਰਵਿੰਦਰ ਨੇ ਆਪਣੇ ਗਲੇ ‘ਤੇ ਵੀ ਚਾਕੂ ਨਾਲ ਕਈ ਵਾਰ ਕਰਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਲੜਕੇ ਤੇ ਲੜਕੀ ਨੂੰ ਜ਼ਖ਼ਮੀ ਹਾਲਤ ‘ਚ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ ਹੈ, ਜਦਕਿ ਲੜਕੇ ਹਰਵਿੰਦਰ ਦਾ ਇਲਾਜ਼ ਜਾਰੀ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।
