ਮੋਗਾ ਪੁਲਿਸ ਦਾ ਨਸ਼ਿਆਂ ਖਿਲਾਫ ਸਰਚ ਆਪ੍ਰੇਸ਼ਨ, DGP ਦੇ ਨਿਰਦੇਸ਼ਾਂ ‘ਤੇ ਕਾਰਵਾਈ; ਟੀਮਾਂ ਨੇ ਹੌਟ ਸਪਾਟ ਇਲਾਕਿਆਂ ‘ਚ ਚੈਕਿੰਗ ਮੁਹਿੰਮ ਚਲਾਈ

Published: 

22 Apr 2026 16:17 PM IST

ਨਿਹਾਲ ਸਿੰਘ ਵਾਲਾ ਪੁਲਿਸ ਸਟੇਸ਼ਨ ਦੇ ਡੀਐਸਪੀ ਅਨਵਰ ਅਲੀ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਸਬ-ਡਿਵੀਜ਼ਨ ਵਿੱਚ ਨਸ਼ੀਲੇ ਪਦਾਰਥਾਂ ਦੇ ਹੌਟਸਪੌਟਸ ਅਤੇ ਹੋਰ ਸ਼ੱਕੀ ਥਾਵਾਂ ਦੀ ਘੇਰਾਬੰਦੀ ਕਰਕੇ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਕਾਰਵਾਈ ਦੌਰਾਨ, ਲਗਭਗ 100 ਪੁਲਿਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ।

ਮੋਗਾ ਪੁਲਿਸ ਦਾ ਨਸ਼ਿਆਂ ਖਿਲਾਫ ਸਰਚ ਆਪ੍ਰੇਸ਼ਨ, DGP ਦੇ ਨਿਰਦੇਸ਼ਾਂ ਤੇ ਕਾਰਵਾਈ; ਟੀਮਾਂ ਨੇ ਹੌਟ ਸਪਾਟ ਇਲਾਕਿਆਂ ਚ ਚੈਕਿੰਗ ਮੁਹਿੰਮ ਚਲਾਈ

ਮੋਗਾ ਪੁਲਿਸ ਨੇ ਅੱਜ ਜ਼ਿਲ੍ਹੇ ਭਰ ਦੇ ਵੱਖ-ਵੱਖ ਨਸ਼ਾ ਪ੍ਰਭਾਵਿਤ ਖੇਤਰਾਂ ਅਤੇ ਹੌਟਸਪੌਟਾਂ ਵਿੱਚ ਇੱਕ ਵਿਸ਼ੇਸ਼ ਤਲਾਸ਼ੀ ਅਤੇ ਚੈਕਿੰਗ ਮੁਹਿੰਮ ਚਲਾਈ। ਇਹ ਕਾਰਵਾਈ ਪੰਜਾਬ ਦੇ ਮਾਣਯੋਗ ਡੀਜੀਪੀ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਹੇਠ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਤਹਿਤ ਕੀਤੀ ਗਈ।

ਨਿਹਾਲ ਸਿੰਘ ਵਾਲਾ ਪੁਲਿਸ ਸਟੇਸ਼ਨ ਦੇ ਡੀਐਸਪੀ ਅਨਵਰ ਅਲੀ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਸਬ-ਡਿਵੀਜ਼ਨ ਵਿੱਚ ਨਸ਼ੀਲੇ ਪਦਾਰਥਾਂ ਦੇ ਹੌਟਸਪੌਟਸ ਅਤੇ ਹੋਰ ਸ਼ੱਕੀ ਥਾਵਾਂ ਦੀ ਘੇਰਾਬੰਦੀ ਕਰਕੇ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਕਾਰਵਾਈ ਦੌਰਾਨ, ਲਗਭਗ 100 ਪੁਲਿਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਜਿਨ੍ਹਾਂ ਨੇ ਸ਼ੱਕੀ ਵਿਅਕਤੀਆਂ ਅਤੇ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ।

ਡੀਐਸਪੀ ਅਨਵਰ ਅਲੀ ਨੇ ਦੱਸਿਆ ਕਿ ਅਜਿਹੀਆਂ ਮੁਹਿੰਮਾਂ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਸਮਾਜ ਵਿੱਚ ਕੰਮ ਕਰ ਰਹੇ ਸਮਾਜ ਵਿਰੋਧੀ ਤੱਤਾਂ ‘ਤੇ ਸ਼ਿਕੰਜਾ ਕੱਸਣਾ ਹੈ। ਮੋਗਾ ਪੁਲਿਸ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੇ ਕਾਰਜ ਜਾਰੀ ਰੱਖੇਗੀ।

ਪੁਲਿਸ ਨੂੰ ਮਦਦ ਲਈ ਜਨਤਾ ਨੂੰ ਕੀਤੀ ਅਪੀਲ

ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਪੁਲਿਸ ਦਾ ਸਹਿਯੋਗ ਕਰਨ। ਕਿਸੇ ਵੀ ਵਿਅਕਤੀ ਕੋਲ ਨਸ਼ੇ ਦੀ ਵਿਕਰੀ, ਖਰੀਦ ਜਾਂ ਵਰਤੋਂ ਸੰਬੰਧੀ ਜਾਣਕਾਰੀ ਹੋਵੇ ਤਾਂ ਉਹ ਇਸਦੀ ਸੂਚਨਾ ਮੋਗਾ ਪੁਲਿਸ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ‘ਤੇ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

Follow Us
Related Stories
ਅਮਰੀਕਾ ‘ਚ ਡਰੱਗ ਤਸਕਰੀ ਮਾਮਲੇ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 75 ਸਾਲ ਦੀ ਸਜ਼ਾ
ਖਹਿਰਾ ਨੇ ਢਿਲਵਾਂ-ਮਾਨਾਂਵਾਲਾ ਟੋਲ ਤੁਰੰਤ ਬੰਦ ਕਰਨ ਦੀ ਮੰਗ, ਕਿਹਾ- 29 ਮਈ ਤੋਂ ਬਾਅਦ ਟੋਲ ਵਸੂਲੀ ਗੈਰ-ਕਾਨੂੰਨੀ; NHAI ਨੂੰ ਲਿਖਿਆ ਪੱਤਰ
ਵਿਧਾਨ ਸਭਾ ਸਪੀਕਰ ਸੰਧਵਾਂ ਦੀ ਕਿਸਾਨਾਂ ਨੂੰ ਅਪੀਲ, ਝੋਨਾ ਲਗਾਉਣ ਤੋਂ ਪਹਿਲਾਂ ਰਾਹਾਂ ਤੋਂ ਕਬਜ਼ੇ ਹਟਾਓ, ਬੋਲੇ- ਖੁੱਲ੍ਹੀਆਂ ਸੜਕਾਂ ਨਾਲ ਵਧੇਗਾ ਵਿਕਾਸ
ਕੁਲਹੜ ਪੀਜ਼ਾ ਵਾਲੀ ਗੁਰਪ੍ਰੀਤ ਦਾ ਝਲਕਿਆ ਦਰਦ, ਕਿਹਾ- ਲੋਕ ਮੇਰੇ ਬੱਚੇ ਨੂੰ ਕਹਿ ਰਹੇ ਡਰਾਮੇਬਾਜ਼ ਕਹਿ ਰਹੇ
ਚੰਡੀਗੜ੍ਹ ਦੇ ਪ੍ਰਾਈਮ ਸੈਕਟਰਾਂ ‘ਚ ਪਲਾਟ ਖਰੀਦਣ ਦਾ ਮੌਕਾ, 10 ਰਿਹਾਇਸ਼ੀ ਪਲਾਟਾਂ ਦੀ ਹੋਵੇਗੀ ਈ-ਨਿਲਾਮੀ; ਕੀਮਤਾਂ ₹3.30 ਕਰੋੜ ਤੋਂ ਸ਼ੁਰੂ
ਕੀ ਕਾਂਗਰਸ ‘ਚ ਮੁੜ ਵਾਪਸੀ ਕਰਨਗੇ ਕੈਪਟਨ ਅਮਰਿੰਦਰ ਸਿੰਘ? ਪੰਜਾਬ ਦੀ ਰਾਜਨੀਤੀ ‘ਚ ਅਟਕਲਾਂ ਤੇਜ਼