Jeweller Murder: ਮੋਗਾ ‘ਚ ਸੁਨਿਆਰੇ ਦੀ ਹੱਤਿਆਂ-ਲੁੱਟ ਦੇ ਚਾਰ ਮੁਲਜ਼ਮ ਗ੍ਰਿਫਤਾਰ, ਤਿੰਨ ਬਿਹਾਰ ਤੋਂ ਤੇ ਇੱਕ ਮਹਾਰਾਸ਼ਟਰ ਤੋਂ ਕੀਤਾ ਕਾਬੂ

Published: 

18 Jun 2023 15:56 PM

ਮੋਗਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਮੋਗਾ ਵਿਖੇ ਸੁਨਿਆਰੇ ਦੀ ਕੀਤੀ ਹੱਤਿਆ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਤਿੰਨ ਪਿਸਤੌਲ ਵੀ ਬਰਾਦਮ ਕੀਤੇ ਗਏ।

Jeweller Murder: ਮੋਗਾ ਚ ਸੁਨਿਆਰੇ ਦੀ ਹੱਤਿਆਂ-ਲੁੱਟ ਦੇ ਚਾਰ ਮੁਲਜ਼ਮ ਗ੍ਰਿਫਤਾਰ, ਤਿੰਨ ਬਿਹਾਰ ਤੋਂ ਤੇ ਇੱਕ ਮਹਾਰਾਸ਼ਟਰ ਤੋਂ ਕੀਤਾ ਕਾਬੂ
Follow Us On

ਪੰਜਾਬ ਨਿਊਜ। ਮੋਗਾ ‘ਚ ਸੁਨਿਆਰੇ ਦੇ ਕਤਲ-ਅਤੇ ਲੁੱਟ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਬਿਹਾਰ ਤੋਂ ਤਿੰਨ ਅਤੇ ਮਹਾਰਾਸ਼ਟਰ (Maharashtra) ਤੋਂ ਇੱਕ ਗ੍ਰਿਫਤਾਰ ਕੀਤਾ ਗਿਆ। ਮੋਗਾ ਪੁਲਿਸ ਅਤੇ ਏਜੀਟੀਐਫ ਪੰਜਾਬ ਅਤੇ ਬਿਹਾਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਕਾਰਨ ਇਹ ਸਫਲਤਾ ਮਿਲੀ ਹੈ। ਗ੍ਰਿਫਤਾਰ ਬਦਮਾਸ਼ਾਂ ਤੋਂ ਕੋਲੋਂ ਤਿੰਨ ਪਿਸਤੌਲ ਵੀ ਬਰਾਮਦ ਹੋਏ ਹਨ। ਪੰਜਾਬ ਦੇ ਡੀਜੀਪੀ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

12 ਜੂਨ ਨੂੰ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ

12 ਜੂਨ ਨੂੰ ਮੋਗਾ (Moga) ਦੀ ਰਾਮ ਗੰਜ ਮੰਡੀ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਜਿਊਲਰਜ਼ ਦੀ ਦੁਕਾਨ ਦੇ ਮਾਲਕ ‘ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ। ਦੁਕਾਨ ਮਾਲਕ ਵਿੱਕੀ ਆਪਣੀ ਦੁਕਾਨ ਤੇ ਬੈਠਾ ਸੀ। ਦੁਪਹਿਰ 1.30 ਵਜੇ ਦੇ ਕਰੀਬ ਪੰਜ ਵਿਅਕਤੀ ਆਏ, ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀ ਸ਼ੋਅਰੂਮ ਦੇ ਅੰਦਰ ਦਾਖ਼ਲ ਹੋਏ ਅਤੇ ਸਾਮਾਨ ਦਿਖਾਉਣ ਲਈ ਕਹਿਣ ਲੱਗੇ।

ਕੁੱਝ ਸਮੇਂ ਬਾਅਦ ਬਾਹਰ ਖੜ੍ਹੇ 2 ਵਿਅਕਤੀ ਵੀ ਅੰਦਰ ਆ ਕੇ ਬੈਠ ਗਏ ਅਤੇ ਸਟਾਫ ਨੂੰ ਸਾਮਾਨ ਦਿਖਾਉਣ ਲਈ ਕਿਹਾ। ਅਚਾਨਕ ਬਦਮਾਸ਼ ਬੰਦੂਕ ਕੱਢ ਕੇ ਸਾਮਾਨ ਲੁੱਟਣ ਲੱਗਾ ਤਾਂ ਦੁਕਾਨ ਦੇ ਮਾਲਕ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਲੁਟੇਰੇ ਉਸ ‘ਤੇ ਫਾਇਰਿੰਗ ਕਰ ਕੇ ਸਾਮਾਨ ਲੈ ਕੇ ਫ਼ਰਾਰ ਹੋ ਗਏ।

ਲੁਧਿਆਣਾ ਹੋਈ ਸੀ ਸੁਨਿਆਰੇ ਦੀ ਮੌਤ

ਗੋਲੀ ਲੱਗਣ ‘ਤੇ ਦੁਕਾਨ ਮਾਲਕ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀ.ਐਮ.ਸੀ, ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਦੁਕਾਨ ਮਾਲਕ ਵਿੱਕੀ ਦੀ ਮੌਤ ਹੋ ਗਈ। ਪਰ ਪੁਲਿਸ (Police) ਨੇ ਹੁਣ ਸਖਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਨੂਮੰ ਸੁਰਝਾ ਲਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ