ਮੋਗਾ ‘ਚ ਕਾਂਗਰਸੀ ਨੇਤਾ ਦੀ ਗੋਲੀ ਮਾਰਕੇ ਹੱਤਿਆ, ਪਿੰਡ ਦਾ ਨੰਬਰਦਾਰ ਵੀ ਸੀ ਮ੍ਰਿਤਕ, ਮੋਹਰ ਲਗਾਉਣ ਦੇ ਬਹਾਨੇ ਘਰ ‘ਚ ਵੜ੍ਹੇ ਬਦਮਾਸ਼

Updated On: 

18 Sep 2023 22:03 PM

ਪੰਜਾਬ ਵਿੱਚ ਕ੍ਰਾਈਮ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਲੁਧਿਆਣਾ ਵਿੱਚ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਹੁਣ ਮੋਗਾ ਵਿੱਚ ਘਰ ਵੜ੍ਹਕੇ ਕਾਂਗਰਸੀ ਨੇਤਾ ਨੂੰ ਬਦਮਾਸ਼ਾਂ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਗੱਲ ਆਖ ਰਹੀ ਹੈ।

ਮੋਗਾ ਚ ਕਾਂਗਰਸੀ ਨੇਤਾ ਦੀ ਗੋਲੀ ਮਾਰਕੇ ਹੱਤਿਆ, ਪਿੰਡ ਦਾ ਨੰਬਰਦਾਰ ਵੀ ਸੀ ਮ੍ਰਿਤਕ, ਮੋਹਰ ਲਗਾਉਣ ਦੇ ਬਹਾਨੇ ਘਰ ਚ ਵੜ੍ਹੇ ਬਦਮਾਸ਼
Follow Us On

ਪੰਜਾਬ ਨਿਊਜ। ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਪੰਜਾਬ ਵਿੱਚੋਂ ਕ੍ਰਾਈਮ ਘੱਟ ਨਹੀਂ ਹੋ ਰਿਹਾ ਹੈ। ਇੱਥੇ ਆਏ ਦਿਨ ਕਤਲ ਅਤੇ ਗੋਲੀ ਮਾਰਨ ਦੀਆਂ ਘਟਨਾਵਾਂ ਸਾਹਮਣੇ ਆਈ ਰਹੀਆਂ ਨੇ। ਤੇ ਹੁਣ ਮੋਗਾ (Moga) ਤੋਂ ਵੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਕਾਂਗਰਸੀ ਨੇਤਾ ਦੀ ਬਦਮਾਸ਼ਾਂ ਨੇ ਗੋਲੀ ਮਰਾਕੇ ਕੇ ਹੱਤਿਆ ਕਰ ਦਿੱਤਾ। ਮ੍ਰਿਤਕ ਕਾਂਗਰਸੀ ਆਗੂ ਪਿੰਡ ਦਾ ਨੰਬਰਦਾਰ ਵੀ ਸੀ ਤੇ ਬਦਮਾਸ਼ ਮੋਹਰ ਲਗਾਉਣ ਦੇ ਬਹਾਨੇ ਉਸਦੇ ਘਰ ਆਏ ਤੇ ਉਸਨੂੰ ਗੋਲੀ ਮਾਰ ਦਿੱਤੀ।

ਗੌਰ ਹੋ ਕਿ ਇਹ ਮਾਮਲਾ ਮੋਗਾ ਦੇ ਪਿੰਡ ਡਾਲਾ ਹੈ। ਜਿਸ ਆਗੂ ਦਾ ਕਤਲ ਕੀਤਾ ਹੈ ਉਸਦਾ ਨਾਂਅ ਬਲਜਿੰਦਰ ਸਿੰਘ ਤੇ ਉਹ ਪਿੰਡਾ ਦਾ ਮੌਜੂਦਾ ਨੰਬਰਦਾਰ ਹੈ। ਵਾਰਦਾਤ ਨੂੰ ਅੰਜਾਮ ਦੇ ਕੇ ਬਦਮਸ਼ਾ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੈਂਗਸਟਰ ਅਰਸ਼ ਡੱਲਾਂ ਨੇ ਲਈ ਜਿੰਮੇਵਾਰੀ, ਪਾਈ ਪੋਸਟ

ਉੱਧਰ ਗੈਂਗਸਟਰ (Gangster) ਅਰਸ਼ ਡੱਲਾ ਇਸ ਘਟਨਾ ਦੀ ਜਿੰਮੇਵਾਰੀ ਲਈ ਤੇ ਉਸਨੇ ਸੋਸ਼ਲ ਮੀਡੀਆ ਤੇ ਇਸ ਸਬੰਧ ਵਿੱਚ ਇੱਕ ਪੋਸਟ ਵੀ ਪਾਈ ਹੈ।

ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ ਜਲਦੀ-ਐੱਸਐੱਸਪੀ

ਘਟਨਾ ਦਾ ਪਤਾ ਲੱਗਦਿਆਂ ਹੀ ਮੋਗਾ ਪੁਲਸ (Police) ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਘਟਨਾ ਦੀ ਜਾਂਚ ਲਈ ਘਟਨਾ ਵਾਲੀ ਥਾਂ ‘ਤੇ ਪਹੁੰਚੇ ਐੱਸਐੱਸਪੀ ਜੇ ਐਲਾਂਚੇਝੀਆ ਨੇ ਕਿਹਾ ਕਿ ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਜਿਸ ਦੇ ਆਧਾਰ ‘ਤੇ ਜਲਦ ਹੀ ਦੋਸ਼ੀਆਂ ਦੀ ਪਛਾਣ ਕਰ ਲਈ ਜਾਵੇਗੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬਲਜਿੰਦਰ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਹਨ, ਇਸ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ ਤੋਂ ਕੁਝ ਕੱਟੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਹਨ।

ਕੁੱਲ ਚਾਰ ਰੌਂਦ ਕੀਤੇ ਫਾਇਰ

ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸਿੰਘ ਆਪਣੇ ਘਰ ਬੈਠਾ ਸੀ ਕਿ 2 ਬਲਜਿੰਦਰ ਸਿੰਘ ‘ਤੇ ਕੁੱਲ 4 ਰਾਊਂਡ ਫਾਇਰ ਕੀਤੇ ਗਏ। ਜਿਸ ਦਾ ਉਹ ਸਾਹਮਣਾ ਕਰ ਰਹੇ ਹਨ। ਆਵਾਜ਼ ਸੁਣ ਕੇ ਘਰ ਦੇ ਹੋਰ ਮੈਂਬਰਾਂ ਨੇ ਪੀੜਤਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਸ ਦੌਰਾਨ ਕਤਲ ਦੀ ਖ਼ਬਰ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਸ ਤੋਂ ਬਾਅਦ ਬਲਜਿੰਦਰ ਦੇ ਘਰ ਦੇ ਬਾਹਰ ਲੋਕ ਇਕੱਠੇ ਹੋ ਗਏ।