AAP ਦੇ ਕਦੇ ਪੋਸਟਰ ਬੁਆਏ ਸੀ ਚੰਨੀ, ਹੁਣ ਪਾਰਟੀ ਨੇ ਕੁਰਸੀ ਤੋਂ ਹਟਾ ਪਾਰਟੀ ‘ਚੋਂ ਕੱਢਿਆ ਬਾਹਰ

Updated On: 

28 Nov 2025 12:03 PM IST

Baljit Singh Channi: ਬਲਜੀਤ ਸਿੰਘ ਚੰਨੀ 25 ਸਾਲਾਂ ਤੋਂ ਸਮਾਜ ਸੇਵਾ ਸੋਸਾਇਟੀ ਨਾਲ ਜੁੜੇ ਹੋਏ ਸਨ। ਉਹ ਖੁਦ ਹੀ ਐਕਸੀਡੈਂਟ ਦੇ ਸ਼ਿਕਾਰ ਹੋਏ ਲੋਕਾਂ ਨੂੰ ਚੁੱਕਦੇ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਂਦੇ ਸਨ। ਇਸ ਤੋਂ ਇਲਾਵਾ ਉਹ ਹੋਰ ਵੀ ਸਮਾਜ ਸੇਵਾ ਦੇ ਕੰਮ ਕਰਦੇ ਸਨ। ਚੰਨੀ 'ਆਪ' ਨਾਲ ਜੁੜੇ ਤੇ ਉਨ੍ਹਾਂ ਨੇ 2021 'ਚ ਪਹਿਲੀ ਵਾਰ ਮੋਗਾ ਨਿਗਮ ਦੇ ਵਾਰਡ ਨੰਬਰ-7 ਤੋਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਹਾਲਾਂਕਿ, ਇਸ 'ਚ 50 ਵਾਰਡਾਂ 'ਚੋਂ 'ਆਪ' ਦੇ 4 ਹੀ ਕੌਂਸਲਰ ਜਿੱਤੇ ਸਨ।

AAP ਦੇ ਕਦੇ ਪੋਸਟਰ ਬੁਆਏ ਸੀ ਚੰਨੀ, ਹੁਣ ਪਾਰਟੀ ਨੇ ਕੁਰਸੀ ਤੋਂ ਹਟਾ ਪਾਰਟੀ ਚੋਂ ਕੱਢਿਆ ਬਾਹਰ

AAP ਦੇ ਕਦੇ ਪੋਸਟਰ ਬੁਆਏ ਸੀ ਚੰਨੀ, ਹੁਣ ਪਾਰਟੀ ਨੇ ਕੁਰਸੀ ਤੋਂ ਹਟਾ ਪਾਰਟੀ 'ਚੋਂ ਬਾਹਰ ਕੱਢਿਆ (Pic Source:X/@AamAadmiParty)

Follow Us On

ਪੰਜਾਬ ‘ਚ ਮੋਗਾ ਨਗਰ ਨਿਗਮ ਦੇ ਮੇਅਰ ਅਹੁਦੇ ਤੋਂ ਹਟਾਏ ਗਏ ਤੇ ਪਾਰਟੀ ‘ਚੋਂ ਬਾਹਰ ਕੱਢੇ ਗਏ ਬਲਜੀਤ ਸਿੰਘ ਚੰਨੀ ਕਦੇ ਆਮ ਆਦਮੀ ਪਾਰਟੀ (ਆਪ) ਦੇ ਪੋਸਟਰ ਬੁਆਏ ਮੰਨੇ ਜਾਂਦੇ ਸਨ। ‘ਆਪ’ ਨੇ ਮੇਅਰ ਚੋਣ ਦੌਰਾਨ ਵੱਡਾ ਉਲਟਫੇਰ ਮੋਗਾ ‘ਚ ਹੀ ਕੀਤਾ ਸੀ, ਜਿੱਥੇ ਚੰਨੀ ‘ਆਪ’ ਤੋਂ ਪਹਿਲੇ ਮੇਅਰ ਬਣੇ ਸਨ। ਪਾਰਟੀ ਨੇ ਉਨ੍ਹਾਂ ਨੂੰ ਸਮਾਜ ਸੇਵਕ ਦੱਸਦੇ ਹੋਏ ਮੇਅਰ ਬਣਾਇਆ ਸੀ।

ਹਾਲਾਂਕਿ, ਹੁਣ ਅਜਿਹੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਵੀ ਬਲਜੀਤ ਸਿੰਘ ਚੰਨੀ ਪਹਿਲੇ ਮੇਅਰ ਬਣ ਗਏ ਹਨ। ਫਿਲਹਾਲ ਤਾਂ ਅਜੇ ਤੱਕ ਆਮ ਆਦਮੀ ਪਾਰਟੀ ਨੇ ਇਹ ਨਹੀਂ ਦੱਸਿਆ ਹੈ ਕਿ ਚੰਨੀ ਖਿਲਾਫ਼ ਕਾਰਵਾਈ ਕਿਉਂ ਕੀਤੀ ਗਈ ਸੀ। ਪਰ ਉਨ੍ਹਾਂ ‘ਤੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਬਾਅਦ ਹੀ ‘ਆਪ’ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ।

ਚੰਨੀ ਨੇ ਨਿਗਮ ਕਮਿਸ਼ਨਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਤੇ ਇਸ ਨੂੰ ਤੁਰੰਤ ਮਨਜ਼ੂਰ ਵੀ ਕਰ ਲਿਆ ਗਿਆ ਹੈ। ਇਸ ਸਭ ਤੋਂ ਬਾਅਦ ‘ਆਪ’ ਨੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ। ਮੋਗਾ ਨਿਗਮ ਦੀ ਚੋਣ ਨੂੰ 3 ਮਹੀਨੇ ਬਚੇ ਹਨ ਤੇ ਨਵੇਂ ਮੇਅਰ ਦੀ ਤਲਾਸ਼ ਸ਼ੁਰੂ ਹੋ ਗਈ ਹੈ।

ਕਦੇ ਸਮਾਜ ਸੇਵਕ ਹੁੰਦੇ ਸੀ ਚੰਨੀ, ‘ਆਪ’ ਨੇ ਮੇਅਰ ਬਣਾਇਆ

ਬਲਜੀਤ ਸਿੰਘ ਚੰਨੀ 25 ਸਾਲਾਂ ਤੋਂ ਸਮਾਜ ਸੇਵਾ ਸੋਸਾਇਟੀ ਨਾਲ ਜੁੜੇ ਹੋਏ ਸਨ। ਉਹ ਖੁਦ ਹੀ ਐਕਸੀਡੈਂਟ ਦੇ ਸ਼ਿਕਾਰ ਹੋਏ ਲੋਕਾਂ ਨੂੰ ਚੁੱਕਦੇ ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਂਦੇ ਸਨ। ਇਸ ਤੋਂ ਇਲਾਵਾ ਉਹ ਹੋਰ ਵੀ ਸਮਾਜ ਸੇਵਾ ਦੇ ਕੰਮ ਕਰਦੇ ਸਨ। ਚੰਨੀ ‘ਆਪ’ ਨਾਲ ਜੁੜੇ ਤੇ ਉਨ੍ਹਾਂ ਨੇ 2021 ‘ਚ ਪਹਿਲੀ ਵਾਰ ਮੋਗਾ ਨਿਗਮ ਦੇ ਵਾਰਡ ਨੰਬਰ-7 ਤੋਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਹਾਲਾਂਕਿ, ਇਸ ‘ਚ 50 ਵਾਰਡਾਂ ‘ਚੋਂ ‘ਆਪ’ ਦੇ 4 ਹੀ ਕੌਂਸਲਰ ਜਿੱਤੇ ਸਨ।

ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣ 2022 ‘ਚ ‘ਆਪ’ ਨੇ ਵੱਡੀ ਜਿੱਤ ਹਾਸਲ ਕੀਤੀ। ਇਸ ਜਿੱਤ ਦਾ ਅਸਰ ਮੋਗਾ ਨਗਰ ਨਿਗਮ ‘ਤੇ ਵੀ ਦੇਖਣ ਨੂੰ ਮਿਲਿਆ। ਸੂਬੇ ‘ਚ ਸਰਕਾਰ ਬਦਲੀ ਤਾਂ ਕਾਂਗਰਸ ਦੇ 28 ਤੇ ਅਕਾਲੀ ਦਲ ਦੇ 7 ਕੌਂਸਲਰ ‘ਆਪ’ ‘ਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ‘ਆਪ’ ਨੂੰ ਬਾਹਰ ਤੋਂ ਵੀ ਸਮਰਥਨ ਮਿਲਿਆ। ਮੇਅਰ ਦੇ ਖਿਲਾਫ਼ ਅਵਿਸ਼ਵਾਸ਼ ਪ੍ਰਸਤਾਵ ਲਿਆਂਦਾ ਗਿਆ। 50 ‘ਚੋਂ 41 ਕੌਂਸਲਰਾਂ ਨੇ ‘ਆਪ’ ਨੂੰ ਸਮਰਥਨ ਦਿੱਤਾ। ਅਗਸਤ, 2023 ‘ਚ ਚੰਨੀ ਨਵੇਂ ਮੇਅਰ ਬਣ ਗਏ ਸਨ।