ਭਾਰਤ ਭੂਸ਼ਨ ਆਸ਼ੂ ਨੇ ਨੋਟਿਸ ਭਿਜਵਾ ਕੀਤਾ ਡਰਾਮਾ, ਮੰਤਰੀ ਸੌਧ ਨੇ ਦਿੱਤਾ ਇਹ ਬਿਆਨ

rajinder-arora-ludhiana
Updated On: 

10 Jun 2025 22:36 PM

ਇੱਕ ਬਹੂ ਕਰੋੜੀ ਘੁਟਾਲੇ ਨੂੰ ਕਿਸੇ ਹੋਰ ਢੰਗ ਦੇ ਨਾਲ ਮੋੜਨ ਦੇ ਲਈ ਇਹ ਸਭ ਕੀਤਾ ਗਿਆ। ਇਸ ਵਿੱਚ ਖੁਦ ਭਾਰਤ ਭੂਸ਼ਣ ਆਸ਼ੂ ਤੇ ਉਸ ਦੇ ਭਰਾ ਦਾ ਨਾਂ ਆਇਆ ਹੈ। ਉਹਨਾਂ ਕਿਹਾ ਕਿ ਹਮਦਰਦੀ ਵੋਟ ਲੈਣ ਲਈ ਇਹ ਸਾਰਾ ਕੁਝ ਕੀਤਾ ਗਿਆ। ਇਸ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ।

ਭਾਰਤ ਭੂਸ਼ਨ ਆਸ਼ੂ ਨੇ ਨੋਟਿਸ ਭਿਜਵਾ ਕੀਤਾ ਡਰਾਮਾ, ਮੰਤਰੀ ਸੌਧ ਨੇ ਦਿੱਤਾ ਇਹ ਬਿਆਨ

Tarunpreet Singh Sondh and Amar Sher SIngh Sharry Kalsi

Follow Us On

Minister Tarunpreet Sondh: ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਵੱਲੋਂ ਨੋਟਿਸ ਭੇਜਣ ਤੋਂ ਬਾਅਦ ਵਿਜੀਲੈਂਸ ਬਿਊਰੋ ਐਸਐਸਪੀ ਲੁਧਿਆਣਾ ਰੇਂਜ ਨੂੰ ਸਸਪੈਂਡ ਕਰਨ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ਇੱਕ ਪਾਸੇ ਕਾਂਗਰਸ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਇਹ ਸਾਰਾ ਡਰਾਮਾ ਖੁਦ ਭਾਰਤ ਭੂਸ਼ਣ ਆਸ਼ੂ ਨੇ ਰਚਿਆ ਹੈ। ਇਸ ਮਾਮਲੇ ਤੇ ਜਦੋਂ ਤਹਿਕੀਕਾਤ ਕਰਵਾਈ ਤਾਂ ਇੱਕ ਹੇਠਲੇ ਪੱਧਰ ਦੀ ਰਾਜਨੀਤੀ ਦਾ ਖੁਲਾਸਾ ਹੋਇਆ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਕੈਬਨਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਕਿਹਾ ਕਿ ਲੁਧਿਆਣਾ ਰੇਂਜ ਐਸਐਸਪੀ ਵਿਜੀਲੈਂਸ ਭਾਰਤ ਭੂਸ਼ਣ ਆਸ਼ੂ ਦਾ ਪੁਰਾਣਾ ਕਲਾਸ ਫੈਲੋ ਰਿਹਾ ਹੈ। ਉਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਚੋਣਾਂ ਵਿੱਚ ਇਹ ਡਰਾਮਾ ਰਚਿਆ ਗਿਆ। ਉਹਨਾਂ ਕਿਹਾ ਕਿ ਇਸ ਵਿੱਚ ਸਰਕਾਰ ਤਾਂ ਕੋਈ ਹੱਥ ਨਹੀਂ, ਪਰ ਬਾਅਦ ਵਿੱਚ ਜਦੋਂ ਅਸੀਂ ਇਸ ਦੀ ਜਾਂਚ ਕੀਤੀ ਤਾਂ ਉਸ ਤੋਂ ਬਾਅਦ ਐਸਐਸਪੀ ਤੇ ਕਾਰਵਾਈ ਕੀਤੀ ਗਈ ਹੈ।

ਹਮਦਰਦੀ ਲੈਣ ਲਈ ਕੀਤਾ ਸਭ: ਆਸ਼ੂ

ਉਹਨਾਂ ਕਿਹਾ ਕਿ ਇੱਕ ਬਹੂ ਕਰੋੜੀ ਘੁਟਾਲੇ ਨੂੰ ਕਿਸੇ ਹੋਰ ਢੰਗ ਦੇ ਨਾਲ ਮੋੜਨ ਦੇ ਲਈ ਇਹ ਸਭ ਕੀਤਾ ਗਿਆ। ਇਸ ਵਿੱਚ ਖੁਦ ਭਾਰਤ ਭੂਸ਼ਣ ਆਸ਼ੂ ਤੇ ਉਸ ਦੇ ਭਰਾ ਦਾ ਨਾਂ ਆਇਆ ਹੈ। ਉਹਨਾਂ ਕਿਹਾ ਕਿ ਹਮਦਰਦੀ ਵੋਟ ਲੈਣ ਲਈ ਇਹ ਸਾਰਾ ਕੁਝ ਕੀਤਾ ਗਿਆ। ਇਸ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ।

ਵੀਰਵਾਰ ਨੂੰ ਜਾਰੀ ਹੋਇਆ ਸੀ ਨੋਟਿਸ

ਵੀਰਵਾਰ ਨੂੰ ਵਿਜੀਲੈਂਸ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਜਾਰੀ ਕੀਤੇ ਸਨ। ਇਹ ਸੰਮਨ ਉਨ੍ਹਾਂ ਨੂੰ ਇੱਕ ਪੁਰਾਣੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਸੀ ਜਿਸ ਕਾਰਨ ਹੁਣ ਰਾਜਨੀਤੀ ਗਰਮ ਹੋ ਗਈ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਉਹ 19 ਜੂਨ ਤੋਂ ਬਾਅਦ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ। ਜਦੋਂ ਕਿ 6 ਜੂਨ ਯਾਨੀ ਅੱਜ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਸੀ।