ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ‘ਚ 25 ਮੌਤਾਂ, ਮੁਲਜ਼ਮਾਂ ਨੇ ਸਾਬਣ ਬਣਾਉਣ ਦੇ ਬਹਾਨੇ ਮੰਗਵਾਇਆ ਸੀ ਮੀਥੇਨੌਲ

lalit-sharma
Published: 

15 May 2025 18:07 PM

Majitha Sharab Case: ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 25 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ 10 ਲੋਕਾਂ ਦੀ ਹਾਲਤ ਗੰਭੀਰ ਹੈ। ਪੁਲਿਸ ਨੇ 18 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ 16 ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਸਾਬਣ ਬਣਾਉਣ ਦੇ ਬਹਾਨੇ ਮੀਥੇਨੌਲ ਮੰਗਵਾਇਆ ਸੀ। ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ 5 ਦਿਨਾਂ ਦੀ ਰਿਮਾਂਡ 'ਤੇ ਭੇਜਿਆ ਹੈ।

ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਚ 25 ਮੌਤਾਂ, ਮੁਲਜ਼ਮਾਂ ਨੇ ਸਾਬਣ ਬਣਾਉਣ ਦੇ ਬਹਾਨੇ ਮੰਗਵਾਇਆ ਸੀ ਮੀਥੇਨੌਲ
Follow Us On

ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 25 ਤੱਕ ਪਹੁੰਚ ਗਈ ਹੈ। ਜਦੋਂ ਕਿ 10 ਲੋਕਾਂ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 18 ਲੋਕਾਂ ਖ਼ਿਲਾਫ਼ ਕਤਲ ਅਤੇ ਆਬਕਾਰੀ ਦਾ ਮਾਮਲਾ ਦਰਜ ਕੀਤਾ ਹੈ ਅਤੇ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਮਜੀਠਾ ਜ਼ਹਿਰਿਲੀ ਸ਼ਰਾਬ ਕਾਂਡ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਮੁਲਜ਼ਮ ਪਿਓ-ਪੁੱਤ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਦੋਵਾਂ ਨੂੰ ਪੰਜ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋਵਾਂ ਨੂੰ ਦਿੱਲੀ ਦੇ ਮਾਡਲ ਟਾਊਨ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਪਿਓ-ਪੁੱਤ ਵੱਲੋਂ ਹੀ ਪੰਜਾਬ ਵਿੱਚ ਮਿਥਨੋਲ ਸਪਲਾਈ ਕੀਤੀ ਜਾਂਦੀ ਸੀ।

ਸਾਬਣ ਬਣਾਉਣ ਦੇ ਬਹਾਨੇ ਮੰਗਵਾਇਆ ਸੀ ਮੀਥੇਨੌਲ

ਲੁਧਿਆਣਾ ਵਿੱਚ ਫੜੇ ਗਏ ਸਾਹਿਬ ਕੈਮੀਕਲਜ਼ ਦੇ ਮਾਲਕ ਅਤੇ ਉਸ ਦੇ ਪੁੱਤਰ ਤੋਂ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਖ ਦੋਸ਼ੀ ਸਾਹਿਬ ਸਿੰਘ ਨੇ ਲੁਧਿਆਣਾ ਦੇ ਸੁੱਖ ਐਨਕਲੇਵ ਵਿੱਚ ਸਥਿਤ ਸਾਹਿਲ ਕੈਮੀਕਲਜ਼ ਦੇ ਮਾਲਕਾਂ ਪੰਕਜ ਕੁਮਾਰ ਉਰਫ ਸਾਹਿਲ ਅਤੇ ਅਰਵਿੰਦ ਕੁਮਾਰ ਤੋਂ 50 ਲੀਟਰ ਮੀਥੇਨੌਲ ਮੰਗਵਾਇਆ ਸੀ। ਪੰਕਜ ਅਤੇ ਅਰਵਿੰਦ ਨੇ ਪੁਲਿਸ ਨੂੰ ਦੱਸਿਆ ਹੈ ਕਿ ਦੋਸ਼ੀ ਨੇ ਸਾਬਣ ਬਣਾਉਣ ਦੇ ਨਾਮ ‘ਤੇ ਉਨ੍ਹਾਂ ਤੋਂ ਇਹ ਮੀਥੇਨੌਲ ਮੰਗਿਆ ਸੀ, ਪਰ ਉਸ ਨੇ ਇਸ ਦੀ ਵਰਤੋਂ ਸ਼ਰਾਬ ਬਣਾਉਣ ਲਈ ਕੀਤੀ।

ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੁਧਿਆਣਾ ਦਾ ਆਬਕਾਰੀ ਵਿਭਾਗ ਅਤੇ ਈਟੀਓ-ਜੀਐਸਟੀ ਵੀ ਸਰਗਰਮ ਹੋ ਗਏ ਹਨ। ਸਾਹਿਬ ਕੈਮੀਕਲਜ਼ ਦਾ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ। ਉਹ ਹਰ ਉਸ ਵਿਅਕਤੀ ਦੇ ਵੇਰਵੇ ਇਕੱਠੇ ਕਰ ਰਹੇ ਹਨ ਜੋ ਸਾਹਿਬ ਕੈਮੀਕਲਜ਼ ਤੋਂ ਮੀਥੇਨੌਲ ਖਰੀਦਦਾ ਸੀ।

ਮੌਤਾਂ ਦਾ ਅੰਕੜਾ 25 ਪਹੁੰਚਿਆ

ਸਿਹਤ ਵਿਭਾਗ ਦੀਆਂ ਟੀਮਾਂ ਦੀਆਂ ਮੁਸ਼ਕਲਾਂ ਅਜੇ ਵੀ ਘੱਟ ਨਹੀਂ ਹੋਈਆਂ ਹਨ। ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਮਰਨ ਵਾਲਿਆਂ ਦੀ ਗਿਣਤੀ 25 ਪਹੁੰਚ ਗਈ ਹੈ। ਦੱਸ ਦਈਏ ਕਿ ਚਿੰਤਾ ਦੀ ਗੱਲ੍ਹ ਇਹ ਹੈ ਕਿ 10 ਲੋਕਾਂ ਦੀ ਹਾਲਤ ਹਾਲੇ ਨਾਜ਼ੁਕ ਬਣੀ ਹੋਈ ਹੈ।

ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਨੇ ਬੁੱਧਵਾਰ ਨੂੰ ਇਲਾਕੇ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਡਾਕਟਰੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਜੇਕਰ ਕਿਸੇ ਵਿਅਕਤੀ ਵਿੱਚ ਮਾਮੂਲੀ ਜਿਹੇ ਲੱਛਣ ਵੀ ਦਿਖਾਈ ਦਿੰਦੇ ਹਨ, ਤਾਂ ਉਸ ਨੂੰ ਵੀ ਜਾਂਚ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।

Related Stories
ਗੁਰਦਾਸਪੁਰ: ਬਾਟਾ ਚੌਕ ‘ਚ ਇੱਕ ਦੁਕਾਨ ਬਾਹਰ ਮੋਟਰਸਾਈਕਲ ਸਵਾਰਾਂ ਨੇ ਕੀਤੀ ਫਾਇਰਿੰਗ, ਇਲਾਕੇ ‘ਚ ਦਹਿਸ਼ਤ, CCTV ਵੀਡੀਓ ਆਈ ਸਾਹਮਣੇ
ਕਈ ਸ਼ਹਿਰਾਂ ‘ਚ ਭਿਖਾਰੀਆਂ ਦੇ DNA ਟੈਸਟ ਲਈ ਮੁਹਿੰਮ ਸ਼ੁਰੂ, ‘ਆਪ੍ਰੇਸ਼ਨ ਜੀਵਨ ਜੋਤ’ ਤਹਿਤ ਪ੍ਰਸਾਸ਼ਨ ਦੀ ਕਾਰਵਾਈ
ਮਾਨ ਸਰਕਾਰ ਇੰਡਸਟਰੀ ਨੂੰ ਕਰੇਗੀ ਉਤਸ਼ਾਹਿਤ ਕਰੇਗੀ, ਮੰਤਰੀ ਅਰੋੜਾ ਨੇ ਦੱਸਿਆ- ਹਰੇਕ ਖੇਤਰ ਨਾਲ ਸਬੰਧਤ ਉਦਯੋਗ ਲਈ ਇੱਕ ਵੱਖਰੀ ਕਮੇਟੀ ਬਣਾਈ ਜਾਵੇਗੀ
ਸ੍ਰੀ ਦਰਬਾਰ ਸਾਹਿਬ ਸੁਰੱਖਿਆ ਮੁੱਦੇ ‘ਤੇ MP ਗੁਰਜੀਤ ਔਜਲਾ ਦੀ ਕੇਂਦਰ ਨੂੰ ਚਿੱਠੀ, ਕੇਂਦਰੀ ਏਜੰਸੀਆਂ ਦੀ ਸਿੱਧੀ ਨਿਗਰਾਨੀ ਸਮੇਤ ਕੀਤੀਆਂ ਇਹ ਮੰਗਾਂ
ਲੁਧਿਆਣਾ: ਦੋ ਵੱਖ-ਵੱਖ ਕਾਰੋਬਾਰੀਆਂ ਤੋਂ ਗੈਂਗਸਟਰਾਂ ਨੇ ਕੀਤੀ ਫਿਰੌਤੀ ਦੀ ਮੰਗ, ਇੱਕ ਗੈਂਗਸਟਰ ਨੇ ਜੇਲ੍ਹ ਦੇ ਲੈਂਡ ਲਾਈਨ ਤੋਂ ਕੀਤਾ ਫ਼ੋਨ
ਮਜੀਠਿਆ ਦੀ ਬੈਰਕ ਬਦਲਣ ਦੀ ਪਟੀਸ਼ਨ ‘ਤੇ ਅੱਜ ਸੁਣਵਾਈ, ਮੁਹਾਲੀ ਕੋਰਟ ‘ਚ ਸਰਕਾਰ ਦਾਇਰ ਕਰੇਗੀ ਜਵਾਬ