7 ਸਾਲਾਂ ਤੋਂ ਥਾਈਲੈਂਡ ਜੇਲ੍ਹ ‘ਚ ਬੰਦ ਸੋਹਨ ਸਿੰਘ ਪਰਤਿਆ ਭਾਰਤ, ਵਿਧਾਇਕ ਗਰੇਵਾਲ ਨੇ ਕੀਤੀ ਮਦਦ
ਗਰੇਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਵਿਦੇਸ਼ੀ ਧਰਤੀ ਤੇ ਫਸਿਆ ਹੋਵੇ ਤਾਂ ਉਨ੍ਹਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ
2010 ਵਿਚ ਥਾਈਲੈਂਡ ਗਿਆ ਸੀ ਸੋਹਣ ਸਿੰਘ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਸੋਹਣ ਸਿੰਘ ਨੇ ਕਿਹਾ ਕਿ ਉਹ 2010 ਵਿਚ ਥਾਈਲੈਂਡ ਦੀ ਧਰਤੀ ਤੇ ਗਿਆ ਸੀ ਅਤੇ ਉਥੇ ਉਸ ਦੇ ਵੱਲੋਂ ਕੁਝ ਸਮਾਂ ਕੰਮ ਕੀਤਾ ਗਿਆ ਅਤੇ ਉਹ ਮੁੜ ਤੋਂ ਭਾਰਤ ਆ ਗਿਆ ਜਿਸ ਤੋਂ ਬਾਅਦ ਉਹ ਮੁੜ ਤੋਂ ਥਾਇਲੈਂਡ ਗਿਆ ਅਤੇ ਉਥੋਂ ਦੀ ਸਰਕਾਰ ਵੱਲੋਂ ਉਸ ਨੂੰ ਬਰਮਾ ਦਾ ਨਾਗਰਿਕ ਦੱਸ ਉਥੇ ਦੀ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉੱਥੇ ਦੀ ਜੇਲ੍ਹ ਵਿੱਚ ਜਿਆਦਾਤਰ ਖਾਨਾ ਨੋਨ ਵੇਜ ਖਿਲਾਇਆ ਜਾਂਦਾ ਹੈ ਜੌ ਉਹ ਨਹੀਂ ਖਾ ਸਕਿਆ। ਕਿਹਾ ਕਿ ਉਹ ਇੱਕ ਟਾਇਮ ਮਿਲਣ ਵਾਲੀ ਖਿਚੜੀ ਨੂੰ ਖਾ ਕੇ ਹੀ ਗੁਜ਼ਾਰਾ ਕਰਦਾ ਸੀ ਜਿਸ ਕਾਰਨ ਉਸ ਦੀ ਸਿਹਤ ਵੀ ਕਾਫੀ ਖਰਾਬ ਰਹਿਣ ਲੱਗੀ ਅਤੇ ਦਿਮਾਗੀ ਤੌਰ ਤੇ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਕਿਹਾ ਕਿ ਉਹ 2022 ਵਿਚ ਇਕ ਸੰਸਥਾ ਦੇ ਸੰਪਰਕ ਵਿੱਚ ਆਇਆ ਅਤੇ ਉਸ ਸੰਸਥਾ ਵੱਲੋਂ ਵਿਧਾਇਕ ਭੋਲਾ ਗਰੇਵਾਲ ਦੇ ਨਾਲ ਜਾਣਕਾਰੀ ਸਾਂਝੀ ਕਰਨ ਯਤਨ ਕੀਤੇ ਗਏ ਅਤੇ ਮੈਨੂੰ ਬਾਹਰ ਲਿਆਂਦਾ ਗਿਆ ਕਿਹਾ ਕਿ ਉਹ ਇਸ ਲਈ ਸੰਸਥਾ ਅਤੇ ਵਿਧਾਇਕ ਭੋਲਾ ਗਰੇਵਾਲ ਦਾ ਧੰਨਵਾਦ ਕਰਦੇ ਹਨ।ਸਰਕਾਰੀ ਦੀ ਮੇਹਨਤ ਰੰਗ ਲਿਆਈ- ਗਰੇਵਾਲ
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੇ ਸਾਲ ਇਕ ਸੰਸਥਾ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਇੱਕ ਵਿਅਕਤੀ ਦੇ ਥਾਈਲੈਂਡ ਵਿੱਚ ਫਸੇ ਹੋਣ ਦੀ ਗੱਲ ਕਹੀ ਸੀ। ਕਿਹਾ ਕਿ ਸਾਰੇ ਸਬੂਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਜਿਸ ਵਿਅਕਤੀ ਨੂੰ ਥਾਈਲੈਂਡ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਉਸ ਨੂੰ ਬਰਮਾ ਦਾ ਨਾਗਰਿਕ ਦੱਸਿਆ ਗਿਆ ਹੈ ਕਿਹਾ ਕਿ ਉਸਦੇ ਸਬੂਤ ਇਕੱਠੇ ਕਰਕੇ ਅੰਬੈਸੀ ਨੂੰ ਭੇਜੇ ਗਏ ਅਤੇ ਕਈ ਯਤਨਾਂ ਤੋਂ ਬਾਅਦ ਪੀੜਤ ਸੋਹਣ ਸਿੰਘ ਨੂੰ ਭਾਰਤ ਵਾਪਸ ਲਿਆਂਦਾ ਗਿਆ । ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
