Headless Body Found: ਲੁਧਿਆਣਾ ਦੇ ਨਾਲੇ 'ਚ ਮਿਲੀ ਸਿਰ ਕੱਟੀ ਲਾਸ਼, ਸ਼ਰੀਰ ਦੇ ਕਈ ਅੰਗ ਗਾਇਬ; ਹੱਥ ਬਾਹਰ ਵਿਖੇ ਤਾਂ ਖੁੱਲ੍ਹਿਆ ਭੇਤ | headless body recovered from ludhiana moti nagar drain police try to identify the deadbody know full detail in punjabi Punjabi news - TV9 Punjabi

Headless Body Found: ਲੁਧਿਆਣਾ ਦੇ ਨਾਲੇ ‘ਚ ਮਿਲੀ ਸਿਰ ਕੱਟੀ ਲਾਸ਼, ਸ਼ਰੀਰ ਦੇ ਕਈ ਅੰਗ ਗਾਇਬ; ਹੱਥ ਬਾਹਰ ਵਿਖੇ ਤਾਂ ਖੁੱਲ੍ਹਿਆ ਭੇਤ

Published: 

14 Jul 2023 18:44 PM

Crime News: ਪੁਲਿਸ ਦੀ ਟੀਮ ਨੇੜਲੇ ਇਲਾਕਿਆਂ 'ਚ ਗੁੰਮਸ਼ੁਦਾ ਲੋਕਾਂ ਬਾਰੇ ਜਾਣਕਾਰੀ ਜੁਟਾ ਰਹੀ ਹੈ। ਡੈਡ ਬਾਡੀ ਦੀ ਪਛਾਣ ਲਈ ਪੁਲਿਸ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

Headless Body Found: ਲੁਧਿਆਣਾ ਦੇ ਨਾਲੇ ਚ ਮਿਲੀ ਸਿਰ ਕੱਟੀ ਲਾਸ਼, ਸ਼ਰੀਰ ਦੇ ਕਈ ਅੰਗ ਗਾਇਬ; ਹੱਥ ਬਾਹਰ ਵਿਖੇ ਤਾਂ ਖੁੱਲ੍ਹਿਆ ਭੇਤ
Follow Us On

Ludhiana Headless Body: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮੋਤੀ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਸਿਰ ਕੱਟੀ ਲਾਸ਼ ਮਿਲੀ ਹੈ। ਇਸ ਲਾਸ਼ ਨੂੰ ਜੈਕਟ ਵਿੱਚ ਰੱਖ ਕੇ ਨਾਲੇ ਵਿੱਚ ਸੁੱਟ ਦਿੱਤਾ ਗਿਆ ਸੀ। ਮ੍ਰਿਤਕ ਦਾ ਹੱਥ ਬਾਹਰ ਹੋਣ ਕਾਰਨ ਕੁਝ ਰਾਹਗੀਰਾਂ ਦੀ ਨਜ਼ਰ ਉਸਤੇ ਪਈ, ਜਿਸ ਤੋਂ ਬਾਅਦ ਉੱਥੇ ਲੋਕ ਇਕੱਠੇ ਹੋ ਗਏ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ।

ਇੱਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਉਹ ਉੱਥੋਂ ਲੰਘ ਰਿਹਾ ਸੀ ਤਾਂ ਉਸ ਨੇ ਨਾਲੇ ‘ਚ ਇਕ ਇਨਸਾਨੀ ਹੱਥ ਵੇਖਿਆ। ਉਸਨੇ ਫੌਰਨ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਜਾਂਚ ਟੀਮ ਨੇ ਆ ਕੇ ਜੈਕੇਟ ਨੂੰ ਖੋਲ੍ਹਿਆ ਤਾਂ ਉਨ੍ਹਾਂ ਨੂੰ ਸਿਰ ਕੱਟੀ ਹੋਈ ਲਾਸ਼ ਮਿਲੀ। ਮੌਕੇ ਤੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲਾਸ਼ ਕਿਸਦੀ ਹੈ।

ਸਰੀਰ ਦਾ ਵੱਡਾ ਹਿੱਸਾ ਗਾਇਬ

ਜੈਕੇਟ ਖੋਲੀ ਗਈ ਤਾਂ ਉਸਨੂੰ ਵੇਖ ਕੇ ਉੱਥੇ ਖੜੇ ਲੋਕਾਂ ਦੀ ਰੂਹ ਕੰਬ ਗਈ। ਲਾਸ਼ ਦੀ ਬਾਡੀ ਦਾ ਜਿਆਦਾ ਹਿੱਸਾ ਨਹੀਂ ਸੀ। ਵੇਖ ਕੇ ਲੱਗਦਾ ਹੈ ਕਿ ਲਾਸ਼ ਦੇ ਇਸ ਹਿੱਸੇ ਨੂੰ ਕਾਫੀ ਸਮਾਂ ਪਹਿਲਾਂ ਨਾਲੇ ਵਿੱਚ ਸੁੱਟਿਆ ਗਿਆ ਸੀ। ਲਾਸ਼ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਉਸ ਦੀ ਪਛਾਣ ਨਾ ਹੋ ਸਕੇ। ਪੁਲਿਸ ਦਾ ਪਹਿਲਾ ਕੰਮ ਮ੍ਰਿਤਕ ਦੀ ਪਛਾਣ ਕਰਨਾ ਹੈ ਤਾਂ ਜੋ ਮਾਮਲੇ ਦਾ ਪਤਾ ਲਗਾਇਆ ਜਾ ਸਕੇ।

ਸ਼ੁਰੂਆਤੀ ਕਾਰਵਾਈ ਕਰਨ ਤੋਂ ਬਾਅਦ ਮੋਤੀ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ ਸਤਵੰਤ ਸਿੰਘ ਨੇ ਦੱਸਿਆ ਕਿ ਸਰੀਰ ਦੇ ਹਿੱਸੇ ਨੂੰ ਪੋਸਟਮਾਰਟ ਲਈ ਭੇਜਿਆ ਗਿਆ ਹੈ, ਜਿਸਦੇ ਬਾਅਦ ਹੀ ਕੁਝ ਪਤਾ ਲੱਗਣ ਦੀ ਉਮੀਦ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version