ਚਾਈਲਡ ਪੋਰਨੋਗ੍ਰਾਫੀ ਖਿਲਾਫ ਐਕਸ਼ਨ, ਹਥਿਆਰਾਂ ਸਮੇਤ ਬੀ ਤੇ ਸੀ ਸ਼੍ਰੇਣੀ ਦੇ 2 ਗੈਂਗਸਟਰ ਗ੍ਰਿਫ਼ਤਾਰ, ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

Updated On: 

31 Jul 2023 16:28 PM

Crime News: ਸਾਈਬਰ ਕ੍ਰਾਈਮ ਯੂਨਿਟ ਫਰੀਦਕੋਟ ਨੇ ਸਾਈਬਰ ਟਿਪਲਾਈਨ ਨੰਬਰ 72453098 ਰਾਹੀਂ ਜਾਂਚ ਕੀਤੀ, ਜਿਸ 'ਚ ਪਤਾ ਲੱਗਾ ਕਿ ਇਹ ਮਾਮਲਾ ਲੁਧਿਆਣਾ ਨਾਲ ਸਬੰਧਤ ਹੈ। ਇਸ ਤੋਂ ਬਾਅਦ ਮੁਲਜ਼ਮ ਪਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

ਚਾਈਲਡ ਪੋਰਨੋਗ੍ਰਾਫੀ ਖਿਲਾਫ ਐਕਸ਼ਨ, ਹਥਿਆਰਾਂ ਸਮੇਤ ਬੀ ਤੇ ਸੀ ਸ਼੍ਰੇਣੀ ਦੇ 2 ਗੈਂਗਸਟਰ ਗ੍ਰਿਫ਼ਤਾਰ, ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
Follow Us On

ਲੁਧਿਆਣਾ ਨਿਊਜ਼। ਇੰਟਰਨੈੱਟ ਮੀਡੀਆ ‘ਤੇ ਚਾਈਲਡ ਪੋਰਨੋਗ੍ਰਾਫੀ (Child Pornography) ਫੈਲਾਉਣ ਦੇ ਇਲਜ਼ਾਮ ਹੇਠ ਲੁਧਿਆਣਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਮਾਮਲੇ ਵਿੱਚ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ 67ਬੀ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਮੁਲਜ਼ਮ ਪਲਵਿੰਦਰ ਸਿੰਘ ਨੇ 18 ਮਈ 2020 ਨੂੰ ਸ਼ਾਮ 6.22 ਵਜੇ ਦੇ ਕਰੀਬ ਹਰਨੀਤ ਨਾਮ ਦੀ ਫੇਸਬੁੱਕ ਆਈਡੀ ਬਣਾ ਕੇ ਲੜਕੀ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਸੀ। ਇਸ ਸਬੰਧੀ ਰਿਕਾਰਡ ਹਾਸਲ ਕਰਨ ਤੇ ਪਲਵਿੰਦਰ ਸਿੰਘ ਨੂੰ ਜਾਂਚ ਵਿੱਚ ਦੋਸ਼ੀ ਪਾਇਆ ਗਿਆ। ਮੁਲਜ਼ਮ ਪਲਵਿੰਦਰ ਸਿੰਘ ਪਿੰਡ ਹੀਰਾ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੂਜੇ ਮਾਮਲੇ ਵਿੱਚ ਇੱਕ ਗ੍ਰਿਫਤਾਰ ਮੁਲਜ਼ਮ

ਦੂਜੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਦੇਵਰਾਜ ਯਾਦਵ ਵਾਸੀ ਗੁਰੂ ਅਮਰਦਾਸ ਕਲੋਨੀ ਗਲੀ ਨੰਬਰ 10 ਮੁਹੱਲਾ ਹਰਗੋਬਿੰਦ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੇਵਰਾਜ ਨੇ https://www.facebook.com/people/Dewa ਆਈਡੀ ਨਾਲ ਲੜਕੀ ਦੀ ਵੀਡੀਓ ਵਾਇਰਲ ਕਰ ਦਿੱਤੀ। ਡਿਪਟੀ ਇੰਸਪੈਕਟਰ ਜਨਰਲ ਪੁਲਿਸ ਸਟੇਟ ਸਾਈਬਰ ਕ੍ਰਾਈਮ ਪੰਜਾਬ ਫੇਜ਼-4 ਐਸ.ਏ.ਐਸ ਨਗਰ ਮੁਹਾਲੀ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ।

ਤੀਜਾ ਮੁਕੱਦਮਾ ਅਜੈਬ ਸਿੰਘ ਵਿਰੁੱਧ ਥਾਣਾ ਸ਼ਿਮਲਾਪੁਰੀ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਾਂਚ ਦੌਰਾਨ ਬਾਲ ਅਸ਼ਲੀਲ ਸਮੱਗਰੀ ਵਾਇਰਲ ਕਰਨ ਵਾਲੇ ਅਜੈਬ ਸਿੰਘ ਨੂੰ ਦੋਸ਼ੀ ਪਾਇਆ, ਜਿਸਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਬੀ ਅਤੇ ਸੀ ਸ਼੍ਰੇਣੀ ਦੇ ਗੈਂਗਸਟਰ ਗ੍ਰਿਫਤਾਰ

ਦੂਜੇ ਮਾਮਲਾ ਵਿੱਚ ਪੁਲਿਸ ਨੇ ਬੀ ਅਤੇ ਸੀ ਸ਼੍ਰੇਣੀ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਤਿੰਦਰ ਸਿੰਘ ਜਿੰਦੀ ਬੀ-ਕੈਟੇਗਰੀ ਦਾ ਗੈਂਗਸਟਰ ਹੈ, ਉਸ ਖਿਲਾਫ 18 ਕੇਸ ਦਰਜ ਹਨ। ਜਦਕਿ ਪੁਨੀਤ ਬੈਂਸ ਉਰਫ਼ ਮਨੀ ਸੀ-ਕੈਟੇਗਰੀ ਦਾ ਗੈਂਗਸਟਰ ਹੈ, ਜਿਸਦੇ ਖ਼ਿਲਾਫ਼ 12 ਕੇਸ ਦਰਜ ਹਨ।

ਮੁਲਜ਼ਮਾਂ ਕੋਲੋਂ ਕੁੱਲ 9 ਹਥਿਆਰ ਵੀ ਬਰਾਮਦ ਹੋਏ ਹਨ। ਇਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਪੁਲਿਸ ਇਨ੍ਹਾਂ ਮੁਲਜ਼ਮਾਂ ਨਾਲ ਜੁੜੇ ਲੋਕਾਂ, ਇਨ੍ਹਾਂ ਦੇ ਨਸ਼ਿਆਂ ਨਾਲ ਸਬੰਧ ਆਦਿ ਬਾਰੇ ਪੁੱਛਗਿੱਛ ਕਰ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ