ਲੁਧਿਆਣਾ ਜ਼ਿਮਨੀ ਚੋਣ: ਅਜ਼ਾਦ ਉਮੀਦਵਾਰ ਨੇ AAP ਨੂੰ ਦਿੱਤਾ ਸਮਰਥਨ, CM ਮਾਨ ਨੇ ਦਿੱਤੀ ਜਾਣਕਾਰੀ
ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪੰਜਾਬ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਦੇ ਲੋਕ ਹਿੱਤ ਕਾਰਜ਼ਾਂ ਕਰਕੇ ਸਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਲਕਾ ਪੱਛਮੀ ਦੇ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ੍ਹ ਰਹੇ ਸਮੂਹ ਸਮਾਜ ਸੰਗਠਨ ਦੇ ਪ੍ਰਧਾਨ ਕਮਲ ਪਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਉਨ੍ਹਾਂ ਦਾ ਸਵਾਗਤ ਕਰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਜ਼ਾਦ ਉਮੀਦਵਾਰ ਪਵਾਰ ਨਾਲ ਤਸਵੀਰ ਸਾਂਝੀ ਕੀਤੀ।
ਲੁਧਿਆਣਾ ਜ਼ਿਮਨੀ ਚੋਣ: ਅਜ਼ਾਦ ਉਮੀਦਵਾਰ ਨੇ AAP ਨੂੰ ਦਿੱਤਾ ਸਮਰਥਨ, CM ਮਾਨ ਨੇ ਦਿੱਤੀ ਜਾਣਕਾਰੀ
ਲੁਧਿਆਣਾ ਵੈਸਟ ‘ਚ 19 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਕਾਂਗਰਸ, ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲਈ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਚੋਣ ਵਿੱਚ ਕਈ ਅਜ਼ਾਦ ਉਮੀਦਵਾਰ ਵੀ ਚੋਣ ਲੜ੍ਹ ਰਹੇ ਹਨ। ਇੱਕ ਅਜ਼ਾਦ ਉਮੀਦਵਾਰ ਨੇ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ‘ਚ ਅਜ਼ਾਦ ਉਮੀਦਵਾਰ ਨੂੰ ਸੀਐਮ ਭਗਵੰਤ ਨੇ ਖੁੱਦ ਸ਼ਾਮਲ ਕਰਵਾਇਆ।
ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪੰਜਾਬ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਦੇ ਲੋਕ ਹਿੱਤ ਕਾਰਜ਼ਾਂ ਕਰਕੇ ਸਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਲਕਾ ਪੱਛਮੀ ਦੇ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ੍ਹ ਰਹੇ ਸਮੂਹ ਸਮਾਜ ਸੰਗਠਨ ਦੇ ਪ੍ਰਧਾਨ ਕਮਲ ਪਵਾਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਉਨ੍ਹਾਂ ਦਾ ਸਵਾਗਤ ਕਰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਜ਼ਾਦ ਉਮੀਦਵਾਰ ਪਵਾਰ ਨਾਲ ਤਸਵੀਰ ਸਾਂਝੀ ਕੀਤੀ।
ਲੁਧਿਆਣਾ ਵੈਸਟ ‘ਚ ਕਿਉਂ ਹੋ ਰਹੀ ਚੋਣ?
ਲੁਧਿਆਣਾ ਵੈਸਟ ਵਿਧਾਨਸਭਾ ਸੀਟ ਤੋਂ ਆਪ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਕਰੀਬ ਚਾਰ ਮਹੀਨੇ ਪਹਿਲਾਂ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਜਿਸ ਸਮੇਂ ਗੋਲੀ ਚੱਲੀ, ਉਹ ਉਸ ਸਮੇਂ ਉਹ ਰੋਟੀ ਖਾ ਰਹੇ ਸਨ। ਗੋਲੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਪਤਨੀ ਸੁਖਚੈਨ ਕੌਰ ਤੇ ਬੇਟਾ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਗੋਗੀ ਖੂਨ ਨਾਲ ਲੱਥਪੱਥ ਕਮਰੇ ‘ਚ ਢਿੱਗੇ ਹੋਏ ਹਨ।
ਡੀਐਮਸੀ ਹਸਪਤਾਲ ਉਨ੍ਹਾਂ ਦਾ ਪੋਸਟਮਾਰਟ ਕਰਵਾਇਆ ਗਿਆ ਤਾਂ ਉਸ ‘ਚ ਪਤਾ ਚੱਲਿਆ ਕਿ ਗੋਲੀ ਉਨ੍ਹਾਂ ਦੇ ਸਿਰ ਤੋਂ ਆਰ-ਪਾਰ ਹੋ ਗਈ ਸੀ। ਗੋਗੀ ਦੀ ਮੌਤ ਤੋਂ ਬਾਅਦ ਲੁੱਧਿਆਣਾ ਵੈਸਟ ਦੀ ਸੀਟ ਖਾਲ੍ਹੀ ਹੋ ਗਈ ਸੀ।