ਲੁਧਿਆਣਾ 'ਚ ਵੋਟਰਾਂ ਦਾ ਲਾਲ ਕਾਰਪੇਟ ਨਾਲ ਹੋਵੇਗਾ ਸਵਾਗਤ: ਡੀਈਓ ਨੇ ਜਾਰੀ ਕੀਤੇ ਹੁਕਮ, ਮਾਡਲ ਪੋਲਿੰਗ ਸੈਂਟਰਾਂ 'ਚ ਮਿਲੇਗੀ ਹਰ ਸਹੂਲਤ | Ludhiana Voters Will Welcomed with Red Carpet know in Punjabi Punjabi news - TV9 Punjabi

ਲੁਧਿਆਣਾ ‘ਚ ਵੋਟਰਾਂ ਦਾ ਲਾਲ ਕਾਰਪੇਟ ਨਾਲ ਹੋਵੇਗਾ ਸਵਾਗਤ: ਡੀਈਓ ਨੇ ਜਾਰੀ ਕੀਤੇ ਹੁਕਮ, ਮਾਡਲ ਪੋਲਿੰਗ ਸੈਂਟਰਾਂ ‘ਚ ਮਿਲੇਗੀ ਹਰ ਸਹੂਲਤ

Published: 

31 Mar 2024 21:02 PM

ਸਾਹਨੀ ਨੇ ਦੱਸਿਆ ਕਿ ਮਾਡਲ ਪੋਲਿੰਗ ਸਟੇਸ਼ਨਾਂ ਦੀ ਇਮਾਰਤ ਚੰਗੀ ਹਾਲਤ ਵਿੱਚ ਹੋਵੇਗੀ। ਜਿਸ ਵਿੱਚ ਨਵੀਂ ਕੰਧ ਚਿੱਤਰਕਾਰੀ, ਇਮਾਰਤ ਤੱਕ ਆਸਾਨ ਪਹੁੰਚ, ਪੋਲਿੰਗ ਕਰਮੀਆਂ ਅਤੇ ਪੋਲਿੰਗ ਏਜੰਟਾਂ ਲਈ ਵਧੀਆ ਕੁਆਲਿਟੀ ਦਾ ਫਰਨੀਚਰ, ਡਿਸਪਲੇ ਬੋਰਡ/ਸਾਈਨੇਜ, ਬੁਨਿਆਦੀ ਸਹੂਲਤਾਂ ਦਾ ਪ੍ਰਬੰਧ, ਬੂਥ ਲੈਵਲ ਅਧਿਕਾਰੀ ਹੋਣਗੇ।

ਲੁਧਿਆਣਾ ਚ ਵੋਟਰਾਂ ਦਾ ਲਾਲ ਕਾਰਪੇਟ ਨਾਲ ਹੋਵੇਗਾ ਸਵਾਗਤ: ਡੀਈਓ ਨੇ ਜਾਰੀ ਕੀਤੇ ਹੁਕਮ, ਮਾਡਲ ਪੋਲਿੰਗ ਸੈਂਟਰਾਂ ਚ ਮਿਲੇਗੀ ਹਰ ਸਹੂਲਤ

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ

Follow Us On

ਲੁਧਿਆਣਾ ਦੇ ਮਾਡਲ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦਾ ਲਾਲ ਕਾਰਪੇਟ ਵਿਛਾ ਕੇ ਸਵਾਗਤ ਕੀਤਾ ਜਾਵੇਗਾ। ਇਹ ਹੁਕਮ ਡੀਈਓ ਸਾਕਸ਼ੀ ਸਾਹਨੀ ਵੱਲੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੋਟਿੰਗ ਦੇ ਤਜ਼ਰਬੇ ਨੂੰ ‘ਸੁਹਾਵਣਾ ਅਤੇ ਚੰਗਾ ਮਹਿਸੂਸ ਕਰਨ’ ਲਈ ਪ੍ਰਸ਼ਾਸਨ ਪੋਲਿੰਗ ਵਾਲੇ ਦਿਨ ਯਾਨੀ 1 ਜੂਨ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾਏਗਾ।

ਅਧਿਕਾਰੀਆਂ ਨਾਲ ਕੀਤੀ ਵਰਚੁਅਲ ਮੀਟਿੰਗ

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓਜ਼) ਅਤੇ ਹੋਰਨਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਰਾਂ ਨੂੰ ਨਿਰਵਿਘਨ ਅਤੇ ਮੁਸ਼ਕਲ ਰਹਿਤ ਵੋਟਿੰਗ ਦਾ ਤਜਰਬਾ ਯਕੀਨੀ ਬਣਾਉਣ ਅਤੇ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਮਜ਼ਬੂਤ ​​ਕਰਨ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚ ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਣਗੇ।

ਸਾਹਨੀ ਨੇ ਦੱਸਿਆ ਕਿ ਮਾਡਲ ਪੋਲਿੰਗ ਸਟੇਸ਼ਨਾਂ ਦੀ ਇਮਾਰਤ ਚੰਗੀ ਹਾਲਤ ਵਿੱਚ ਹੋਵੇਗੀ। ਜਿਸ ਵਿੱਚ ਨਵੀਂ ਕੰਧ ਚਿੱਤਰਕਾਰੀ, ਇਮਾਰਤ ਤੱਕ ਆਸਾਨ ਪਹੁੰਚ, ਪੋਲਿੰਗ ਕਰਮੀਆਂ ਅਤੇ ਪੋਲਿੰਗ ਏਜੰਟਾਂ ਲਈ ਵਧੀਆ ਕੁਆਲਿਟੀ ਦਾ ਫਰਨੀਚਰ, ਡਿਸਪਲੇ ਬੋਰਡ/ਸਾਈਨੇਜ, ਬੁਨਿਆਦੀ ਸਹੂਲਤਾਂ ਦਾ ਪ੍ਰਬੰਧ, ਬੂਥ ਲੈਵਲ ਅਧਿਕਾਰੀ ਹੋਣਗੇ। ਚੋਣ ਕਮਿਸ਼ਨ ਦੁਆਰਾ ਚਲਾਏ ਜਾ ਰਹੇ ਵੋਟਰ ਸਹਾਇਤਾ ਬੂਥ ਅਤੇ ਹੋਰ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਮੁੱਢਲੀ ਸਹਾਇਤਾ ਦੀ ਸਹੂਲਤ ਵੀ ਉਪਲਬਧ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਵੋਟਰ ਲੋਕਤੰਤਰੀ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਵੋਟਿੰਗ ਦੌਰਾਨ ਉਨ੍ਹਾਂ ਦੀ ਸ਼ਮੂਲੀਅਤ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੋਲਿੰਗ ਦੌਰਾਨ ਨੌਜਵਾਨ ਅਤੇ ਅਪੰਗ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰੀ ਸਲਾਖਾਂ ਪਿੱਛੇ, ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲ ਰਹੀ ਜ਼ਮਾਨਤ: ਮੇਰਠ ਚ ਪ੍ਰਧਾਨ ਮੰਤਰੀ ਮੋਦੀ

Exit mobile version