ਲੁਧਿਆਣਾ ਵਿੱਚ ਦੁਕਾਨਦਾਰ ਨੇ ਲਗਾਏ ਗੈਂਗਸਟਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ, ਕਾਰਵਾਈ ਦੀ ਮੰਗ
ਪੀੜਤ ਧੜ੍ਹੇ ਅਨੁਸਾਰ ਦਸ ਦਿਨ ਪਹਿਲਾਂ ਟਿੱਬਾ ਰੋਡ 'ਤੇ ਇਕ ਦੁਕਾਨਦਾਰ ਸਾਹਿਲ ਵਰਮਾ 'ਤੇ ਗੈਂਗਸਟਰ ਨਿਹਾਲ ਨੇ ਜਾਨਲੇਵਾ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਮਾਮਲੇ ਵਿੱਚ 10 ਦਿਨ ਬਾਅਦ ਵੀ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ। ਪੀੜਤਾਂ ਅਨੁਸਾਰ ਜਦੋਂਕਿ ਪੁਲਿਸ ਵੱਲੋਂ ਵੀ ਮੁਲਜ਼ਮਾਂ ਨਾਲ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।
ਲੁਧਿਆਣਾ ਵਿੱਚ ਦੁਕਾਨਦਾਰ ਨੇ ਲਗਾਏ ਗੈਂਗਸਟਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ, ਕਾਰਵਾਈ ਦੀ ਮੰਗ
ਦੁਕਾਨਦਾਰ ‘ਤੇ ਜਾਨਲੇਵਾ ਹਮਲਾ
ਦਸ ਦਿਨ ਪਹਿਲਾਂ ਟਿੱਬਾ ਰੋਡ ‘ਤੇ ਇਕ ਦੁਕਾਨਦਾਰ ਸਾਹਿਲ ਵਰਮਾ ‘ਤੇ ਗੈਂਗਸਟਰ ਨਿਹਾਲ ਨੇ ਜਾਨਲੇਵਾ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਵਾਪਰੀ ਘਟਨਾ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੀੜਤ ਦੁਕਾਨਦਾਰ ਸਾਹਿਲ ਵਰਮਾ ਅਤੇ ਉਸ ਦੇ ਪਿਤਾ ਪ੍ਰਕਾਸ਼ੀ ਲਾਲ ਨੇ ਦੱਸਿਆ ਕਿ 18 ਜੁਲਾਈ ਨੂੰ ਸਾਹਿਲ ਵਰਮਾ ‘ਤੇ ਬੇਰਹਿਮੀ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ 10 ਦਿਨ ਬਾਅਦ ਵੀ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ। ਮੁਲਜ਼ਮ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਵਾਰ-ਵਾਰ ਧਮਕੀਆਂ ਦੇ ਰਹੇ ਹਨ। ਜਦੋਂਕਿ ਪੁਲਿਸ ਵੱਲੋਂ ਵੀ ਮੁਲਜ਼ਮਾਂ ਨਾਲ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।ਜੇਲ੍ਹ ਅੰਦਰ ਦੀ ਵੀਡੀਓ ਵਾਇਰਲ
ਪ੍ਰੈਸ ਕਾਨਫਰੰਸ ਦੌਰਾਨ ਸਾਹਿਲ ਵਰਮਾ ਵੱਲੋਂ ਗੈਂਗਸਟਰ ਨਿਹਾਲ ਦੇ ਜੇਲ੍ਹ ਅੰਦਰ ਹੋਣ ਦੀ ਵੀਡੀਓ ਵੀ ਮੀਡੀਆ ਸਾਹਮਣੇ ਪੇਸ਼ ਕੀਤੀ ਗਈ, ਜਿਸ ਵਿੱਚ ਦਿਖਾਇਆ ਗਿਆ ਕਿ ਗੈਂਗਸਟਰ ਨਿਹਾਲ ਜੇਲ੍ਹ ਦੇ ਅੰਦਰੋਂ ਹੀ ਵੀਡੀਓ ਵਾਇਰਲ ਕਰ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਗੈਂਗਸਟਰਾਂ ਨੂੰ ਜੇਲ੍ਹ ‘ਚ ਬੰਦ ਹੋਣ ‘ਤੇ ਮੋਬਾਈਲ ਫ਼ੋਨ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਸਰਕਾਰ ਅਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ |ਮੁੱਖ ਮੰਤਰੀ ਨੂੰ ਇਨਸਾਫ਼ ਦਿਵਾਉਣ ਦੀ ਅਪੀਲ
ਪੀੜਤ ਸਾਹਿਲ ਵਰਮਾ ਅਤੇ ਉਸਦੇ ਪਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਫੜ ਕੇ ਜੇਲ ‘ਚ ਡੱਕਿਆ ਜਾਵੇ ਅਤੇ ਜੋ ਮੋਬਾਇਲ ਫੋਨ ਉਹ ਜੇਲ ‘ਚ ਵਰਤ ਰਿਹਾ ਹੈ, ਉਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।ਪੁਲਿਸ ਕਰ ਰਹੀ ਹੈ ਜਾਂਚ – ਡੀ.ਸੀ.ਪੀ
ਲੁਧਿਆਣਾ ਦੇ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਨਵਾਂ ਹੈ ਜਾਂ ਪੁਰਾਣਾ। ਜੇਕਰ ਵੀਡੀਓ ਹਾਲ ਦੀ ਨਿਕਲੀ ਤਾਂ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।
Follow Us
