ਲੁਧਿਆਣਾ ਪੁਲਿਸ ਨੇ ਸ਼ੁਰੂ ਕੀਤਾ ਸਾਈਬਰ ਕ੍ਰਾਈਮ ਹੈਲਪ ਡੈਸਕ

Updated On: 

23 Jan 2023 12:01 PM

ਲੁਧਿਆਣਾ ਪੁਲਿਸ ਨੇ ਸ਼ੁਰੂ ਕੀਤਾ ਸਾਈਬਰ ਕ੍ਰਾਈਮ ਹੈਲਪ ਡੈਸਕ, ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸਾਈਬਰ ਠੱਗਾਂ ਤੋਂ ਬਚਣ ਦੀ ਕੀਤੀ ਅਪੀਲ।

ਲੁਧਿਆਣਾ ਪੁਲਿਸ ਨੇ ਸ਼ੁਰੂ ਕੀਤਾ ਸਾਈਬਰ ਕ੍ਰਾਈਮ ਹੈਲਪ ਡੈਸਕ
Follow Us On

ਸਰਾਭਾ ਨਗਰ ਪੁਲਿਸ ਸਟੇਸ਼ਨ, ਲੁਧਿਆਣਾ ਵਿਖੇ ਸਾਈਬਰ ਕ੍ਰਾਈਮ ਹੈਲਪ ਡੈਸਕ ਯੂਨਿਟ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕੀਤਾ ਅਤੇ ਕਿਹਾ ਕਿ ਲੋਕ ਸਾਈਬਰ ਧੋਖਾਧੜੀ ਤੋਂ ਬਚਣ ਲਈ ਇਸ ਹੈਲਪ ਡੈਸਕ ਦੀ ਮਦਦ ਲੈ ਸਕਦੇ ਹਨ।ਉਨ੍ਹਾਂ ਜਿੱਥੇ ਪੈਸਿਆਂ ਦੇ ਲੈਣ-ਦੇਣ ਦਾ ਜ਼ਿਕਰ ਕੀਤਾ | ਤਾਂ OTP ਦੇ ਨਾਂ ‘ਤੇ ਲੋਕਾਂ ਤੋਂ ਪੈਸੇ ਦੀ ਠੱਗੀ ਤੋਂ ਬਚਣ ਲਈ ਵੀ ਪ੍ਰੇਰਿਤ ਕੀਤਾ ਇਸ ਦੌਰਾਨ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਹੈਲਪ ਡੈਸਕ ਰਾਹੀਂ ਲੋਕ ਇੱਥੇ 24 ਘੰਟੇ ਆਪਣੀਆਂ ਸਮੱਸਿਆਵਾਂ ਲੈ ਕੇ ਆ ਸਕਦੇ ਹਨ ਤਾਂ ਜੋ ਇਸ ਦਾ ਹੱਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਬੈਂਕ ਜਾਂ ਵਿਸ਼ੇਸ਼ ਵਿਅਕਤੀ ਤੁਹਾਨੂੰ ਫੋਨ ‘ਤੇ ਕਾਲ ਕਰੇ ਅਤੇ ਤੁਹਾਡੀ ਡਿਟੇਲ ਮੰਗੇ ਤਾਂ ਨਾ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਠਗ ਭੋਲੇ-ਭਾਲੇ ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਖਾਤੇ ‘ਚੋਂ ਪੈਸੇ ਕਢਵਾ ਲਏ ਜਾਂਦੇ ਹਨ, ਜਿਸ ਲਈ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ। ਕਿਹਾ ਕਿ ਇਸ ਯੂਨਿਟ ਦੀ ਮਦਦ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ।

ਹੈਲਪ ਲਾਈਨ ਨੰਬਰ ਵੀ ਕੀਤਾ ਜਾਰੀ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਇਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਜ਼ਰੀਏ ਲੋਕ ਆਪਣੀ ਸ਼ਿਕਾਇਤ ਨੂੰ ਦੱਸ ਸਕਦੇ ਨੇ ਅਤੇ ਇਸ ਨਾਲ ਤੁਰੰਤ ਠੱਗੀ ਦੇ ਸ਼ਿਕਾਰ ਹੋਏ ਲੋਕ ਆਪਣਾ ਬਚਾਅ ਕਰ ਸਕਦੇ ਨੇ ਉਨ੍ਹਾਂ ਕਿਹਾ ਕਿ ਇਸ ਲਈ 1930 ਨੰਬਰ ਹੈਲਪਲਾਈਨ ਦੇ ਲਈ ਰੱਖਿਆ ਗਿਆ ਹੈ ਜਿਸ ਦੇ ਜ਼ਰੀਏ ਲੋਕ ਸੰਪਰਕ ਕਰ ਸਕਦੇ ਹੋ ਅਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਕਿਹਾ ਕਿ ਜੋ ਵੀ ਕੋਈ ਠੱਗੀ ਦਾ ਸ਼ਿਕਾਰ ਹੁੰਦਾ ਹੈ ਤਾਂ ਤੁਰੰਤ ਉਸ ਨੂੰ ਇਹ ਹੈਲਪ-ਲਾਈਨ ਨੰਬਰ ਦੇ ਜ਼ਰੀਏ ਕੰਟੈਕਟ ਕਰਨ ਦੀ ਜ਼ਰੂਰਤ ਹੈ ਤਾਂ ਕੀ ਉਹ ਸ਼ਾਤਿਰ ਠੱਗਾਂ ਤੋਂ ਬਚ ਸਕੇ ਉਨ੍ਹਾਂ ਕਿਹਾ ਕਿ ਇਸਦੇ ਨਾਲ ਨਾਲ ਲੋਕ ਦਿਨ ਦੇ ਸਮੇਂ ਸਾਇਬਰ ਕਰਾਇਮ ਹੈਲਪ ਡੈਕਸ ਦੇ ਦਫਤਰ ਵੀ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਅਤੇ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਤੁਰੰਤ ਹੀ ਅਧਿਕਾਰੀ ਇਸ ਉੱਤੇ ਐਕਸ਼ਨ ਲੈਣਗੇ ਅਤੇ ਜਿਸ ਕਿਸੇ ਪ੍ਰਤੀ ਕੋਈ ਸ਼ੱਕ ਜ਼ਾਹਰ ਹੋਇਆ ਤਾਂ ਉਹ ਕਾਰਵਾਈ ਕਰਨਗੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਤਮਾਮ ਲੋਕ ਪੜ੍ਹੇ ਲਿਖੇ ਵੀ ਠੱਗੀ ਦਾ ਸ਼ਿਕਾਰ ਹੁੰਦੇ ਨੇ ਅਤੇ ਉਨ੍ਹਾਂ ਨੂੰ ਬਚਨ ਲਈ ਕਿਸੇ ਨੂੰ ਵੀ ਆਪਣਾ ਬੈਂਕ ਦੀ ਡਿਟੇਲ ਜਾਂ ਓਟੀਪੀ ਦਾ ਨੰਬਰ ਸ਼ਿਅਰ ਨਾ ਕੀਤਾ ਜਾਵੇ ਤਾਂ ਜੋ ਸਾਈਬਰ ਠੱਗੀ ਦਾ ਸ਼ਿਕਾਰ ਕਰਨ ਵਾਲੇ ਅਜਿਹੇ ਠੱਗਾਂ ਤੋਂ ਬਚਿਆ ਜਾ ਸਕੇ ਕਿਹਾ ਕਿ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਰਹੇ ਨੇ ਤਾਂ ਕਿਸੇ ਨਾਲ ਠੱਗੀ ਨਾ ਹੋ ਸਕੇ।

Input: ਰਜਿੰਦਰ ਅਰੋੜਾ