ਲੁਧਿਆਣਾ ‘ਚ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ, ਤਿੰਨ ਕੁਇੰਟਲ ਖਰਾਬ ਮਠਿਆਈਆਂ ਬਰਾਮਦ
ਲੁਧਿਆਣਾ ਦੇ ਜੱਸੀਆਂ ਰੋਡ ਤੇ ਬਣੀ ਅਮੇਵੀ ਸਵੀਟਸ ਫੈਕਟਰੀ ਤੇ ਫੂਡ ਸੇਫਟੀ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਤਿੰਨ ਕੁਇੰਟਲ ਦੇ ਕਰੀਬ ਖਰਾਬ ਮਠਿਆਈਆਂ ਦੀ ਵੱਡੀ ਬਰਾਮਦਗੀ ਹੋਈ ਹੈ। ਫੂਡ ਸੇਫਟੀ ਵਿਭਾਗ ਦੇ ਵੱਲੋਂ ਮਠਿਆਈਆਂ ਦੇ ਸੈਂਪਲ ਲਏ ਗਏ ਅਤੇ ਖਰਾਬ ਮਠਿਆਈਆਂ ਨੂੰ ਨਸ਼ਟ ਕੀਤਾ ਗਿਆ।
ਲੁਧਿਆਣਾ ਦੇ ਜੱਸੀਆ ਰੋਡ ਤੇ ਆਮੇਵੀ ਸਵੀਟ ਫੈਕਟਰੀ ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਦੱਸ ਦੀਏ ਕਿ ਇਸ ਦੌਰਾਨ ਖਰਾਬ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਮਠਿਆਈਆਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕੀਤਾ ਹੈ ਅਤੇ ਇਸ ਦੇ ਸੈਂਪਲ ਵੀ ਲਏ ਗਏ। ਦੱਸ ਦਈਏ ਕਿ ਇਸ ਦੌਰਾਨ ਤਿੰਨ ਕੁਇੰਟਲ ਦੇ ਕਰੀਬ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਰਿਕਵਰ ਕੀਤੀਆਂ ਗਈਆਂ ਅਤੇ ਇਸ ਦੇ ਸੈਂਪਲ ਵੀ ਲਏ ਗਏ।
ਉਧਰ ਡੀ.ਐਚ.ਓ. ਆਸ਼ੀਸ਼ ਚਾਵਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਸੂਚਨਾ ਮਿਲਣ ਤੇ ਜੱਸੀਆਂ ਰੋਡ ਤੇ ਬਣੀ ਮਠਿਆਈ ਦੀ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਇਸ ਦੌਰਾਨ ਉਨ੍ਹਾਂ ਨੂੰ ਜੋ ਵੀ ਖਰਾਬ ਬਣਿਆਂ ਮਠਿਆਈਆਂ ਮਿਲੀਆਂ, ਜੋ ਖਾਣ ਯੋਗ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖਰਾਬ ਮਠਿਆਈਆਂ ਨੂੰ ਬਣਾਉਣ ਲਈ ਜੋ ਚਾਸ਼ਨੀ ਵਰਤੀ ਜਾਂਦੀ ਹੈ, ਉਹ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਫੂਡ ਸੇਫਟੀ ਟੀਮ ਵੱਲੋਂ ਚਲਾਨ ਕੱਟਿਆ ਜਾਵੇਗਾ ਅਤੇ ਸੈਂਪਲਾਂ ਦੀ ਜਾਂਚ ਕਰਵਾਈ ਜਾਵੇਗੀ।
ਕਰੀਬ 3 ਕੁਇੰਟਲ ਮਠਿਆਈਆਂ ਬਰਾਮਦ
ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਤੋਂ ਲਗਭਗ 3 ਕੁਇੰਟਲ ਮਠਿਆਈਆਂ ਬਰਾਮਦ ਕੀਤੀਆਂ ਗਈਆਂ। ਵਿਭਾਗ ਦੀ ਟੀਮ ਨੇ ਮਠਿਆਈਆਂ ਦੇ ਨਮੂਨੇ ਵੀ ਇਕੱਠੇ ਕੀਤੇ। ਅਧਿਕਾਰੀਆਂ ਅਨੁਸਾਰ, ਮੌਕੇ ‘ਤੇ ਮਿਲੀਆਂ ਮਠਿਆਈਆਂ ਖਾਣ ਦੇ ਯੋਗ ਨਹੀਂ ਮੰਨੀਆਂ ਜਾਂਦੀਆਂ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ।
ਨਮੂਨੇ ਦੀ ਜਾਂਚ ਤੋਂ ਬਾਅਦ ਕੀਤੀ ਜਾਵੇਗੀ ਅਗਲੀ ਕਾਰਵਾਈ
ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਫੂਡ ਸੇਫਟੀ ਟੀਮ ਫੈਕਟਰੀ ਖਿਲਾਫ ਚਲਾਨ ਜਾਰੀ ਕਰੇਗੀ। ਮੌਕੇ ਤੋਂ ਲਏ ਗਏ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਰਿਪੋਰਟ ਆਉਣ ਤੋਂ ਬਾਅਦ, ਨਿਯਮਾਂ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਜ਼ਬਤ ਕੀਤੀਆਂ ਮਠਿਆਈਆਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰੇਗਾ।
