ਮਹਾਬਹਿਸ ‘ਚ ਸੀਐਮ ਦੇ ਹਮਲਿਆਂ ਤੋਂ ਭੜਕੇ ਵਿਰੋਧੀ, ਜਾਖੜ ਨੇ ਕੋਰਟ ਜਾਣ ਦੀ ਦਿੱਤੀ ਚੇਤਾਵਨੀ

Updated On: 

01 Nov 2023 19:39 PM

ਮੁੱਖ ਮੰਤਰੀ ਭਗਵੰਤ ਮਾਨ ਮਹਾਡਿਬੇਟ 'ਚ ਖੁੱਲ੍ਹ ਕੇ ਹਰ ਮੁੱਦੇ ਉੱਤੇ ਆਪਣੀ ਗੱਲ ਰੱਖੀ। ਐਸਵਾਈਐਲ, ਟ੍ਰਾਂਸਪੋਰਟ, ਟੋਲ ਪਲਾਜ਼ਾ, ਰੁਜ਼ਗਾਰ, ਬ੍ਰੇਨ ਡਰੇਨ, ਸਿੱਖਿਆ, ਕਰਜਾ, ਬਿਜਲੀ ਅਤੇ ਇਨਵੈਸਟ ਪੰਜਾਬ ਸਮੇਤ ਸੂਬੇ ਦੇ ਹਰ ਭਖਦੇ ਮੁੱਦੇ ਤੇ ਮੁੱਖ ਮੰਤਰੀ ਸਬੂਤਾਂ ਸਮੇਤ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਖਬਰ ਲਿੱਖੇ ਜਾਣ ਤੱਕ ਵਿਰੋਧੀ ਧਿਰ ਦਾ ਕੋਈ ਆਗੂ ਨਹੀਂ ਪਹੁੰਚਿਆ ਸੀ। ਰੋਧੀ ਧਿਰ ਦੇ ਨੇਤਾਵਾਂ ਲਈ ਲਗਾਈਆਂ ਗਈਆਂ ਕੁਰਸੀਆਂ ਖਾਲੀ ਪਈਆਂ ਰਹੀਆਂ, ਪਰ ਕੋਈ ਵੀ ਆਗੂ ਉੱਥੇ ਨਹੀਂ ਪਹੁੰਚਿਆ।

ਮਹਾਬਹਿਸ ਚ ਸੀਐਮ ਦੇ ਹਮਲਿਆਂ ਤੋਂ ਭੜਕੇ ਵਿਰੋਧੀ, ਜਾਖੜ ਨੇ ਕੋਰਟ ਜਾਣ ਦੀ ਦਿੱਤੀ ਚੇਤਾਵਨੀ

ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਤਸਵੀਰ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਲੁਧਿਆਣਾ ਵਿਖੇ ਸੱਦੀ ਗਈ ਮਹਾਬਹਿਸ (Open Debate)ਤਾਂ ਖ਼ਤਮ ਹੋ ਗਈ, ਪਰ ਹੁਣ ਵਿਰੋਧੀਆਂ ਨੇ ਉਨ੍ਹਾਂ ਦੇ ਬਿਆਨਾਂ ਨੂੰ ਲੈਕੇ ਹਮਲਾ ਬੋਲ ਦਿੱਤਾ ਹੈ। ਦੀ ‘ਮੈਂ ਪੰਜਾਬ ਬੋਲਦਾ ਹਾਂ’ ਦੀ ਬਹਿਸ ਖਤਮ ਹੋਣ ਤੋਂ ਬਾਅਦ ਵਿਰੋਧੀਆਂ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ। ਅਕਾਲੀ ਦਲ ਨੇ ਸੀਐਮ ਮਾਨ ‘ਤੇ ਸੱਚ ਛੁਪਾਉਣ ਅਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਪਣੇ ਪਿਤਾ ਬਾਰੇ ਕਹੇ ਸ਼ਬਦਾਂ ਲਈ ਮੁਆਫੀ ਮੰਗਣ ਲਈ ਕਿਹਾ ਹੈ।

ਅਕਾਲੀ ਦਲ ਨੇ ਕਿਹਾ ਕਿ ਜੇਕਰ ਅੱਜ ਪਾਣੀ ਐਸਵਾਈਐਲ ਰਾਹੀਂ ਹਰਿਆਣਾ ਨੂੰ ਨਹੀਂ ਗਿਆ ਤਾਂ ਇਸ ਦੇ ਪਿੱਛੇ ਅਕਾਲੀ ਦਲ ਦਾ ਹੀ ਹੱਥ ਹੈ। ਅਕਾਲੀ ਦਲ ਨੇ ਕਪੂਰੀ ਮੋਰਚਾ ਲਾਇਆ। ਇੰਨਾ ਹੀ ਨਹੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1978 ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਕਪੂਰੀ ਮੋਰਚੇ ਕਾਰਨ ਹੀ ਅੱਜ ਤੱਕ ਹਰਿਆਣਾ ਨੂੰ ਪਾਣੀ ਨਹੀਂ ਮਿਲਿਆ। ਇੰਨਾ ਹੀ ਨਹੀਂ, ਕਪੂਰੀ ਮੋਰਚੇ ਤੋਂ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1984 ਕਰਵਾਇਆ ਸੀ।

ਅਕਾਲੀ ਦਲ ਨੇ ਦੋਸ਼ ਲਾਇਆ ਕਿ ਸੀਐਮ ਭਗਵੰਤ ਮਾਨ ਨੇ ਬਹਿਸ ਵਿੱਚ ਗਲਤ ਜਾਣਕਾਰੀਆਂ ਦਿੱਤੀਆਂ ਹਨ। ਆਪਣੇ ਹੀ ਬੰਦਿਆਂ ਨੂੰ ਬੰਦ ਕਮਰੇ ਵਿੱਚ ਬਿਠਾ ਕੇ ਆਪ ਹੀ ਬੋਲੇ ਤੇ ਆਪ ਹੀ ਤਾੜੀਆਂ ਵਜਵਾਈਆਂ। ਅਸਲ ਮੁੱਦਿਆਂ ‘ਤੇ ਉਨ੍ਹਾਂ ਨੇ ਕੁਝ ਨਹੀਂ ਕਿਹਾ।

ਉੱਧਰ, ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠਿਆ ਨੇ ਵੀ ਟਵੀਟ ਕਰਕੇ ਮੁੱਖ ਮੰਤਰੀ ਤੇ ਤਿੱਖਾ ਹਮਲਾ ਬੋਲਿਆ।

ਕਾਂਗਰਸ ਦਾ ਪਲਟਵਾਰ

ਦੂਜੇ ਪਾਸੇ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੁੱਖ ਮੰਤਰੀ ਮਾਨ ਦੇ ਬਿਆਨਾਂ ਤੇ ਕਾਫ਼ੀ ਭੜਕੇ ਹੋਏ ਸਨ। ਉਨ੍ਹਾਂ ਨੇ ਐਸਵਾਈਐਲ, ਮਰਹੂਮ ਸਿੰਗਰ ਸਿੱਧੂ ਮੂਸੇਵਾਲਾ, ਰੁਜ਼ਗਾਰ, ਹੜ੍ਹ ਪੀੜਤਾ ਨੂੰ ਮੁਆਵਜ਼ੇ ਸਮਤੇ ਹੋਰਨਾ ਵੱਡੇ ਮੁੱਦਿਆਂ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ।

ਸੀਐਮ ਦੇ ਬਿਆਨ ‘ਤੇ ਅਦਾਲਤ ਜਾਣਗੇ ਜਾਖੜ

ਇਸ ਦੇ ਨਾਲ ਹੀ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar)ਨੇ ਆਪਣੇ ਪਿਤਾ ਬਲਰਾਮ ਜਾਖੜ ਦਾ ਨਾਂ ਲੈ ਕੇ ਸੀਐੱਮ ਭਗਵੰਤ ਮਾਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੁੱਖ ਮੰਤਰੀ ਨੇ ਆਪਣੇ ਪਿਤਾ ਦਾ ਨਾਂ ਲਿਆ ਸੀ। ਪਰ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਪਰ ਅੱਜ ਵੀ ਉਨ੍ਹਾਂ ਦਾ ਨਾਮ ਲਿਆ ਗਿਆ। ਹੁਣ ਉਨ੍ਹਾਂ ਨੇ ਇੰਦਰਾ ਗਾਂਧੀ ਨਾਲ ਹੈਲੀਕਾਪਟਰ ਵਿੱਚ ਆਉਣ ਦੀ ਗੱਲ ਕਹੀ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਆਪਣੇ ਪਿਤਾ ਦੀ ਫੋਟੋ ਲੈ ਕੇ ਆਉਣ ਜਾਂ ਮੁਆਫੀ ਮੰਗਣ। ਨਹੀਂ ਤਾਂ ਉਹ ਅਦਾਲਤ ਤੱਕ ਪਹੁੰਚ ਕਰਨਗੇ।