Dr Gurpreet Kaur: CM ਮਾਨ ਦੀ ਪਤਨੀ ਪਹੁੰਚੀ ਲੁਧਿਆਣਾ, ਬੋਲੀ ਸਿਆਸਤ ‘ਚ ਸ਼ਾਮਲ ਹੋਣ ਦਾ ਫਿਲਹਾਲ ਕੋਈ ਵਿਚਾਰ ਨਹੀਂ

Updated On: 

14 Sep 2024 17:19 PM

CM Wife On Punjab Politics: ਡਾ. ਗੁਰਪ੍ਰੀਤ ਕੌਰ ਮਾਨ ਕਿਸੇ ਸਮੇਂ ਆਮ ਆਦਮੀ ਪਾਰਟੀ ਦੀ ਸਰਗਰਮ ਵਾਲੰਟੀਅਰ ਰਹਿ ਚੁੱਕੀ ਹੈ। ਅੱਜ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਮੁੜ ਸਿਆਸਤ ਵਿੱਚ ਸਰਗਰਮ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫਿਲਹਾਲ ਸਿਆਸਤ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਹੈ।

Dr Gurpreet Kaur: CM ਮਾਨ ਦੀ ਪਤਨੀ ਪਹੁੰਚੀ ਲੁਧਿਆਣਾ, ਬੋਲੀ ਸਿਆਸਤ ਚ ਸ਼ਾਮਲ ਹੋਣ ਦਾ ਫਿਲਹਾਲ ਕੋਈ ਵਿਚਾਰ ਨਹੀਂ

CM ਮਾਨ ਦੀ ਪਤਨੀ ਪਹੁੰਚੀ ਲੁਧਿਆਣਾ

Follow Us On

Dr Gurpreet Kaur: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅੱਜ ਲੁਧਿਆਣਾ ਪਹੁੰਚੀ। ਉਹਨਾਂ ਨੇ ਭਾਰਤ ਨਗਰ ਸਥਿਤ ਗਰਲਜ਼ ਸਰਕਾਰੀ ਕਾਲਜ ਵਿੱਚ ਆਯੋਜਿਤ ਮੇਲਾ ਧੀਆਂ ਦਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਵਿਦਿਆਰਥਣਾਂ ਨੇ ਫੁਲਕਾਰੀ ਦੀ ਛਾਂ ਹੇਠ ਡਾ. ਗੁਰਪ੍ਰੀਤ ਕੌਰ ਦਾ ਸਵਾਗਤ ਕੀਤਾ।

ਡਾ. ਗੁਰਪ੍ਰੀਤ ਕੌਰ ਮਾਨ ਕਿਸੇ ਸਮੇਂ ਆਮ ਆਦਮੀ ਪਾਰਟੀ ਦੀ ਸਰਗਰਮ ਵਾਲੰਟੀਅਰ ਰਹਿ ਚੁੱਕੀ ਹੈ। ਅੱਜ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਮੁੜ ਸਿਆਸਤ ਵਿੱਚ ਸਰਗਰਮ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫਿਲਹਾਲ ਸਿਆਸਤ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਲੜਕਿਆਂ ਦੇ ਬਰਾਬਰ ਹਨ। ਸਾਨੂੰ ਆਪਣੇ ਸੱਭਿਆਚਾਰ ਨੂੰ ਯਾਦ ਕਰਕੇ ਤੀਜ ਵਰਗੇ ਤਿਉਹਾਰ ਮਨਾਉਣੇ ਚਾਹੀਦੇ ਹਨ। ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਅੱਜ ਕਾਲਜ ਆ ਕੇ ਬਹੁਤ ਵਧੀਆ ਲੱਗਾ। ਵਿਦਿਆਰਥਣਾਂ ਨਾਲ ਵੀ ਮੁਲਾਕਾਤ ਕੀਤੀ।

ਗੁਰਪ੍ਰੀਤ ਕੌਰ ਨੇ ਝੂਟੀ ਪੀਂਗ

ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਪੀਂਗ ਝੂਟਕੇ ਆਪਣੇ ਬੀਤੇ ਦਿਨਾਂ ਨੂੰ ਯਾਦ ਕੀਤਾ। ਡਾ. ਗੁਰਪ੍ਰੀਤ ਕੌਰ ਨੇ ਰੰਗਾਂ ਰੰਗ ਪ੍ਰੋਗਰਾਮ ਦਾ ਵੀ ਆਨੰਦ ਮਾਣਿਆ ਅਤੇ ਕਾਲਜ ਦੀਆਂ ਕੁੜੀਆਂ ਦਾ ਹੌਸਲਾ ਵਧਾਇਆ। ਉਹਨਾਂ ਕਿਹਾ ਕਿ ਅੱਜ ਲੜਕੀਆਂ ਨੂੰ ਅੱਗੇ ਆਉਣ ਲਈ ਭਰਭੂਰ ਮੌਕੇ ਮਿਲ ਰਹੇ ਹਨ ਅਤੇ ਕੁੜੀਆਂ ਕਿਸੇ ਵੀ ਫੀਲਡ ਵਿੱਚ ਪਿੱਛੇ ਨਹੀਂ ਰਹਿ ਰਹੀਆਂ।

ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਅਜਿਹੇ ਪ੍ਰੋਗਰਾਮ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਹੱਸਦਾ ਖਿਲਦਾ ਪੰਜਾਬ ਬਣਾਉਣਾ ਹੈ।

ਇਸ ਦੌਰਾਨ ਕਾਲਜ ਵਿੱਚ ਸਟਾਲ ਵੀ ਲਗਾਏ ਗਏ। ਕਾਲਜ ਪ੍ਰਬੰਧਕਾਂ ਅਤੇ ਜ਼ਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਧੀਆਂ ਦੇ ਇਸ ਮੇਲੇ ਵਿੱਚ ਵਿਦਿਆਰਥਣਾਂ ਲਈ ਕਿਸ਼ਤੀ ਝੂਲੇ, ਟਾਂਗਾ ਦੀ ਸਵਾਰੀ ਆਦਿ ਵੀ ਮੁੱਖ ਆਕਰਸ਼ਣ ਰਹੇ।